ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਆਉਣ ਵਾਲਾ ਪਰਾਲ਼ੀ ਦਾ ਧੂੰਆਂ ਬੰਦ ਕਰਵਾ ਦੇਵੇ ਭਾਜਪਾ: ਅਰਵਿੰਦ ਕੇਜਰੀਵਾਲ

ਦਿੱਲੀ ਆਉਣ ਵਾਲਾ ਪਰਾਲ਼ੀ ਦਾ ਧੂੰਆਂ ਬੰਦ ਕਰਵਾ ਦੇਵੇ ਭਾਜਪਾ: ਅਰਵਿੰਦ ਕੇਜਰੀਵਾਲ

ਦਿੱਲੀ ’ਚ ਪ੍ਰਦੂਸ਼ਣ ਨੂੰ ਲੈ ਕੇ ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਦੇ ਬਿਆਨ ’ਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਲਟਵਾਂ ਵਾਰ ਕੀਤਾ ਹੈ। ਸ੍ਰੀ ਕੇਜਰੀਵਾਲ ਨੇ ਕੇਂਦਰੀ ਮੰਤਰੀ ਉੱਤੇ ਵਿਅੰਗ ਕਰਦਿਆਂ ਕਿਹਾ ਕਿ ਅਸੀਂ ਮੰਨ ਲੈਂਦੇ ਹਾਂ ਕਿ ਦਿੱਲੀ ਦੇ ਸਾਰੇ ਕੰਮ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਕਰਵਾਏ ਹਨ। ਬੱਸ ਉਹ ਹੁਣ ਇੰਨਾ ਕੁ ਹੋਰ ਕਰ ਦੇਵੇ ਕਿ ਗੁਆਂਢੀ ਸੂਬਿਆਂ ਵਿੱਚ ਸਾੜੀ ਜਾਣ ਵਾਲੀ ਝੋਨੇ ਦੀ ਪਰਾਲ਼ੀ ਦਾ ਧੂੰਆਂ ਦੇਸ਼ ਦੀ ਰਾਜਧਾਨੀ ’ਚ ਆਉਣਾ ਬੰਦ ਕਰਵਾ ਦੇਵੇ; ਜਿਸ ਕਾਰਨ ਦਿੱਲੀ ਦੀ ਆਬੋ–ਹਵਾ ਖ਼ਰਾਬ ਹੁੰਦੀ ਹੈ।

 

 

ਦਰਅਸਲ, ਕੇਂਦਰੀ ਮੰਤਰੀ ਪ੍ਰਕਾਸ਼ ਜਾਵਡੇਕਰ ਨੇ ਕੇਜਰੀਵਾਲ ਸਰਕਾਰ ਵੱਲੋਂ ਅਖ਼ਬਾਰਾਂ ’ਚ ਪ੍ਰਦੂਸ਼ਣ ਨੂੰ ਲੈ ਕੇ ਦਿੱਤੇ ਜਾ ਰਹੇ ਇਸ਼ਤਿਹਾਰਾਂ ਉੱਤੇ ਹਮਲਾ ਬੋਲਿਆ ਸੀ; ਉਨ੍ਹਾਂ ਕਿਹਾ ਹੈ ਕਿ ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਕੰਮਾਂ ਕਾਰਨ ਦਿੱਲੀ ਵਿੱਚ ਆਬੋਹਵਾ ਸੁਧਰੀ ਹੈ।

 

 

ਸ੍ਰੀ ਜਾਵਡੇਕਰ ਨੇ ਹਿਕਾ ਕਿ ਕੇਜਰੀਵਾਲ ਮੀਡੀਆ ’ਚ ਇਸ਼ਹਿਾਰ ਦੇ ਕੇ ਸਿਰਫ਼ ਆਪਣੀ ਪਿੱਠ ਥਾਪੜ ਰਹੇ ਹਨ। ਇਸੇ ਦੇ ਜਵਾਬ ਵਿੱਚ ਵਿਅੰਗ ਕੱਸਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਅਸੀਂ ਮੰਨ ਲੈਂਦੇ ਹਾਂ ਕਿ ਭਾਜਪਾ ਨੇ ਇਹ ਸਭ ਕਰਵਾਇਆ ਤੇ ਹੁਣ ਪਰਾਲ਼ੀ ਦਾ ਧੂੰਆਂ ਵੀ ਰੁਕਵਾ ਦੇਵੇ।

 

 

ਸ੍ਰੀ ਕੇਜਰੀਵਾਲ ਨੇ ਕਿਹਾ ਕਿ ਮੀਡੀਆ ਵੱਲੋਂ ਪੁੱਛੇ ਸੁਆਲ ਬਾਰੇ ਕਿਹਾ ਕਿ ਦਿੱਲੀ ਦਾ ਪ੍ਰਦੂਸ਼ਣ ਸਾਰੇ ਲੋਕਾਂ ਦੀ ਸਾਂਝੀ ਕੋਸ਼ਿਸ਼ ਸਦਕਾ ਖ਼ਤਮ ਹੋਇਆ ਹੈ। ਜਿੱਥੋਂ ਤੱਕ ਇਸ ਮਾਮਲੇ ’ਚ ਸਿਹਰਾ ਬੰਨ੍ਹਣ ਦਾ ਸੁਆਲ ਹੈ, ਤਾਂ ਸਾਰਾ ਸਿਹਰਾ ਭਾਜਪਾ ਸਿਰ ਬੱਝਦਾ ਹੈ। ਮੈਂ ਕਹਿੰਦਾ ਹਾਂ ਕਿ ਦਿੱਲੀ ਵਿੱਚ ਡੇਂਗੂ ਭਾਜਪਾ ਨੇ ਘਟਾਇਆ।

 

 

‘ਦਿੱਲੀ ’ਚ ਪ੍ਰਦੂਸ਼ਣ ਤੋਂ ਇਲਾਵਾ ਬਿਜਲੀ ਸਸਤੀ ਵੀ ਭਾਜਪਾ ਹੀ ਕਰ ਰਹੀ ਹੈ। ਜਿੰਨੇ ਮੁਹੱਲਾ ਕਲੀਨਿਕ ਬਣ ਰਹੇ ਹਨ, ਉਹ ਵੀ ਭਾਜਪਾ ਹੀ ਕਰ ਰਹੀ ਹੈ। ਭਾਜਪਾ ਨੂੰ ਅਪੀਲ ਹੈ ਕਿ ਦਿੱਲੀ ਵਿੱਚ ਹੁਣ ਹਰਿਆਣਾ ਤੇ ਪੰਜਾਬ ਤੋਂ ਜੋ ਪਰਾਲ਼ੀ ਦਾ ਧੂੰਆਂ ਆ ਰਿਹਾ ਹੈ, ਉਸ ਨਾਲ ਆਬੋ–ਹਵਾ ਖ਼ਰਾਬ ਹੋਵੇਗੀ। ਉਸ ਨੂੰ ਵੀ ਰੁਕਵਾ ਦੇਵੋ।’

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP should stop Paddy stubble smoke to reach Delhi says Arvind Kejriwal