ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪੰਡਿਤ ਨਹਿਰੂ ਆਪਣੇ ਤੇ ਆਪਣੇ ਪਰਿਵਾਰ ਲਈ ਜੀਊਂਦੇ ਰਹੇ: UP ਭਾਜਪਾ ਮੁਖੀ

ਉੱਤਰ ਪ੍ਰਦੇਸ਼ ਦੇ ਸੂਬਾਈ ਭਾਜਪਾ ਪ੍ਰਧਾਨ ਸਵਤੰਤਰ ਦੇਵ ਸਿੰਘ ਮੰਗਲਵਾਰ ਨੂੰ ਅਯੁੱਧਿਆ ਪਹੁੰਚੇ ਉਨ੍ਹਾਂ ਨੇ ਰਾਮਲਲਾ ਤੇ ਹਨੂੰਮਾਨਗੜ੍ਹੀ ਦਰਸ਼ਨ ਕੀਤੇ ਅਯੁੱਧਿਆ ਦੇ ਸੰਤਾਂ ਨੂੰ ਵੀ ਮਿਲੇ ਤੇ ਉਨ੍ਹਾਂ ਦਾ ਆਸ਼ੀਰਵਾਦ ਲਿਆ ਨਿਰਮੋਹੀ ਅਖਾੜਾ ਦੇ ਮਹੰਤ ਤੇ ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਮੈਂਬਰ ਮਹੰਤ ਦੀਨਦ੍ਰਾ ਦਾਸ ਨਾਲ ਇੱਕ ਬੰਦ ਕਮਰੇ ਚ ਗੱਲਬਾਤ ਕੀਤੀ

 

ਭਾਜਪਾ ਦੇ ਪ੍ਰਦੇਸ਼ ਪ੍ਰਧਾਨ ਸਵਤੰਤਰ ਦੇਵ ਸਿੰਘ ਨੇ ਅਯੁੱਧਿਆ ਆਪਣੀ ਰਿਹਾਇਸ਼ ਦੌਰਾਨ ਪੱਤਰਕਾਰਾਂ ਨੂੰ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਗਾ ਵਿਅਕਤੀ ਕਦੇ ਕਦਾਰ ਹੀ ਧਰਤੀ ਉੱਤੇ ਪੈਦਾ ਹੁੰਦਾ ਹੈ

 

ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਬਾਰੇ ਟਿੱਪਣੀ ਕਰਦਿਆਂ ਸਵਤੰਤਰ ਦੇਵ ਸਿੰਘ ਨੇ ਕਿਹਾ ਕਿ ਨਹਿਰੂ ਆਪਣੇ ਤੇ ਆਪਣੇ ਪਰਿਵਾਰ ਲਈ ਜੀਅ ਰਹੇ ਸਨ ਜਦੋਂਕਿ ਪ੍ਰਧਾਨ ਮੰਤਰੀ ਮੋਦੀ ਦੇਸ਼ ਦੇ ਸਨਮਾਨ ਲਈ ਜੀਊਂਦੇ ਹਨ

 

ਉਨ੍ਹਾਂ ਕਿਹਾ ਕਿ ਅੱਜ ਭਾਰਤ ਨੇ ਵਾਤਾਵਰਣ, ਜਲ ਸੰਭਾਲਣ ਅਤੇ ਸੈਨੀਟੇਸ਼ਨ ਦੇ ਖੇਤਰ ਆਪਣੀ ਵੱਖਰੀ ਪਛਾਣ ਸਥਾਪਤ ਕੀਤੀ ਹੈ ਪ੍ਰਧਾਨ ਮੰਤਰੀ ਮੋਦੀ ਨੇ ਪਾਰਟੀ ਅਤੇ ਰਾਜਨੀਤੀ ਤੋਂ ਦੂਰ ਹੁੰਦੇ ਹੋਏ ਦੇਸ਼ ਦੇ ਹਿੱਤ ਵੱਡੇ ਅਤੇ ਇਤਿਹਾਸਕ ਫੈਸਲੇ ਲਏ ਧਾਰਾ 370, ਸੀਏਏ, ਤਿੰਨ ਤਲਾਕ ਤੇ ਰਾਮ ਮੰਦਰ ਟਰੱਸਟ ਦਾ ਗਠਨ ਇਸ ਦੀਆਂ ਉਦਾਹਰਣਾਂ ਹਨ

 

ਸਿਟੀਜ਼ਨਸ਼ਿਪ ਸੋਧ ਕਾਨੂੰਨ ਦੇ ਵਿਰੋਧ 'ਤੇ ਉਨ੍ਹਾਂ ਕਿਹਾ ਕਿ ਮੁਸਲਿਮ ਸਮਾਜ ਅਤੇ ਮੁਸਲਿਮ ਧਾਰਮਿਕ ਆਗੂ ਸਾਰੇ ਪੱਖ ਚ ਹਨ ਲੋਕਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ ਤੇ ਵਿਰੋਧ ਪ੍ਰਦਰਸ਼ਨ ਲਈ ਭੜਕਾਇਆ ਜਾ ਰਿਹਾ ਹੈ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP state president Swatantra Dev Singh said Pandit Nehru lived for himself and his family