ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਦੀ ਹਾਰ ਤੋਂ ਭਾਜਪਾ ਡਾਢੀ ਚਿੰਤਤ, ਲੱਭ ਰਹੀ ਹਾਰ ਦੇ ਕਾਰਨ

ਦਿੱਲੀ ਦੀ ਹਾਰ ਤੋਂ ਭਾਜਪਾ ਡਾਢੀ ਚਿੰਤਤ, ਲੱਭ ਰਹੀ ਹਾਰ ਦੇ ਕਾਰਨ

ਭਾਜਪਾ ਦੀ ਦਿੱਲੀ ਇਕਾਈ ਨੇ ਹਾਲੀਆ ਵਿਧਾਨ ਸਭਾ ਚੋਣਾਂ ਦੌਰਾਨ ਪਾਰਟੀ ਦੀ ਕਰਾਰੀ ਹਾਰ ਦੀ ਸਮੀਖਿਆ ਲਈ ਲੜੀਵਾਰ ਮੀਟਿੰਗਾਂ ਕੀਤੀਆਂ ਹਨ। ਪਾਰਟੀ ਆਗੂਆਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਮੀਟਿੰਗਾਂ ਦੌਰਾਨ ਚੋਣਾਂ ਦੌਰਾਨ ਜੱਥੇਬੰਦਕ ਕਮਜ਼ੋਰੀਆਂ ਤੇ ਪ੍ਰਚਾਰ ਵਿੱਚ ਕਮੀਆਂ ਨੂੰ ਹਾਰ ਦਾ ਕਾਰਨ ਦੱਸਿਆ ਗਿਆ। ਦਰਅਸਲ, ਭਾਜਪਾ ਨੂੰ ਹੁਣ ਦੇਸ਼ ਦੇ ਵੱਖੋ–ਵੱਖਰੇ ਸੂਬਿਆਂ ’ਚ ਹੋ ਰਹੀ ਲਗਾਤਾਰ ਹਾਰ ਤੋਂ ਵੱਡੀ ਚਿੰਤਾ ਲੱਗੀ ਹੋਈ ਹੈ; ਇਸ ਲਈ ਉਸ ਵੱਲੋਂ ਆਤਮ–ਮੰਥਨ ਕਰਨਾ ਸੁਭਾਵਕ ਹੈ।

 

 

ਮੀਟਿੰਗਾਂ ’ਚ ਦਿੱਲੀ ਭਾਜਪਾ ਦੇ ਪ੍ਰਧਾਨ ਮਨੋਜ ਤਿਵਾਰੀ, ਰਾਸ਼ਟਰੀ ਜਨਰਲ ਸਕੱਤਰ ਅਰੁਣ ਸਿੰਘ, ਅਨਿਲ ਜੈਨ ਤੇ ਦਿੱਲੀ ਇਕਾਈ ਦੇ ਜੱਥੇਬੰਦਕ ਸਕੱਤਰ ਸਿਧਾਰਥਨ ਸਮੇਤ ਕਈ ਹੋਰਨਾਂ ਨੇ ਸ਼ਿਰਕਤ ਕੀਤੀ।

 

 

ਸੂਤਰਾਂ ਨੇ ਦੱਸਿਆ ਕਿ ਮੀਟਿੰਗਾਂ ਦੌਰਾਨ ਮਿਲੀਆਂ ਸ਼ੁਰੂਆਤੀ ਜਾਣਕਾਰੀਆਂ ਮੁਤਾਬਕ ਭਾਜਪਾ ਦਰਅਸਲ ਆਮ ਆਦਮੀ ਪਾਰਟੀ ਸਰਕਾਰ ਦੀਆਂ ਮੁਫ਼ਤ ਦੀਆਂ ਯੋਜਨਾਵਾਂ ਤੇ ਸ਼ਾਹੀਨ ਬਾਗ਼ ’ਚ ਸੀਏਏ ਵਿਰੋਧੀ ਪ੍ਰਦਰਸ਼ਨ ਦੇ ਮੁੱਦਿਆਂ ਨੂੰ ਸਹੀ ਤਰੀਕੇ ਸੰਭਾਲ ਨਹੀਂ ਸਕੀ।

 

 

ਮੀਟਿੰਗ ਵਿੱਚ ਸ਼ਾਮਲ ਇੱਕ ਆਗੂ ਨੇ ਕਿਹਾ ਕਿ ਸੀਨੀਅਰ ਆਗੂਆਂ ਨੇ ਚੋਣ ਪ੍ਰਚਾਰ ਦੌਰਾਨ ਸ਼ਾਹੀਨ ਬਾਗ਼ ’ਚ ਸੀਏਏ ਵਿਰੋਧੀ ਪ੍ਰਦਰਸ਼ਨ ਦੇ ਮੁੱਦੇ ਨੂੰ ਜ਼ੋਰਦਾਰ ਤਰੀਕੇ ਨਾਲ ਉਠਾਇਆ ਪਰ ਕੁਝ ਆਗੂਆਂ ਦੇ ਬਿਆਨ ਤੇ ਉਨ੍ਹਾਂ ਵਿਵਹਾਰ ਜਿਵੇਂ ਅਰਵਿੰਦ ਕੇਜਰੀਵਾਲ ਨੂੰ ‘ਅੱਤਵਾਦੀ’ ਆਖਣਾ ਤੇ ‘ਗ਼ੱਦਾਰਾਂ ਨੂੰ ਗੋਲ਼ੀ ਮਾਰੋ’ ਜਿਹੇ ਨਾਅਰੇ ਲੋਕਾਂ ਨੂੰ ਪਸੰਦ ਨਹੀਂ ਆਏ।

 

 

ਇਸ ਤੋਂ ਪਹਿਲਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਭਾਜਪਾ ਦੇ ਕੁਝ ਆਗੂਆਂ ਵੱਲੋਂ ਦਿੱਤੇ ਅਜਿਹੇ ਭੜਕਾਊ ਨਾਅਰਿਆਂ ਜਿਹੇ ਬਿਆਨਾਂ ਨੂੰ ਗ਼ਲਤ ਠਹਿਰਾਉਂਦਿਆਂ ਕਿਹਾ ਸੀ ਕਿ ਹੋ ਸਕਦਾ ਹੈ ਕਿ ਉਨ੍ਹਾਂ ਬਿਆਨਾਂ ਨਾਲ ਪਾਰਟੀ ਨੂੰ ਨੁਕਸਾਨ ਹੋਇਆ ਹੋਵੇ।

 

 

ਕੁਝ ਆਗੂਆਂ ਨੇ ਇਹ ਵੀ ਕਿਹਾ ਕਿ ਭਾਜਪਾ ਆਮ ਆਦਮੀ ਪਾਰਟੀ ਦੇ ਮੁਫ਼ਤ ਬਿਜਲੀ, ਪਾਣੀ ਤੇ ਔਰਤਾਂ ਨੂੰ ਬੱਸਾਂ ’ਚ ਮੁਫ਼ਤ ਸਫ਼ਰ ਕਰਵਾਉਣ ਜਿਹੇ ਮੁੱਦਿਆਂ ਦਾ ਤੋੜ ਨਹੀਂ ਲੱਭ ਸਕੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP very much worried from its defeat in Delhi finding reasons