ਅਗਲੀ ਕਹਾਣੀ

ਭਾਜਪਾ ਦੇਸ਼ ਨੂੰ ਮੁਸਲਮਾਨ ਮੁਕਤ ਕਰਨਾ ਚਾਹੁੰਦੀ ਹੈ: ਓਵੈਸੀ

owaisi

ਆਲ ਇੰਡੀਆ ਮਜਲਿਸ-ਏ-ਇਤੇਹਾਦੁਲ ਮੁਸਲਿਮ ਦੇ ਮੁਖੀ ਅਸਦੁਦੀਨ ਓਵੈਸੀ ਨੇ ਇਕ ਵਾਰ ਫਿਰ ਭਾਜਪਾ 'ਤੇ ਨਿਸ਼ਾਨਾ ਲਾਇਆ ਹੈ। ਖੁਦ ਨੂੰ ਮੁਸਲਿਮਾਂ ਦਾ ਹਮਦਰਦ ਦੱਸਣ ਵਾਲੇ ਓਵੈਸੀ ਨੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਦੇ ਦਿੱਤੇ ਇਕ ਬਿਆਨ 'ਤੇ ਨਿਸ਼ਾਨਾ ਵਿੰਨ੍ਹਿਆ ਹੈ।

 

ਓਵੈਸੀ ਨੇ ਇਕ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਕਿਹਾ, ਅਮਿਤ ਸ਼ਾਹ ਤੇਲੰਗਾਨਾ ਆਏ ਤੇ ਕਿਹਾ ਕਿ ਹੈਦਰਾਬਾਦ ਨੂੰ ਮਜਲਿਸ ਤੋਂ ਮੁਕਤ ਕਰਾਂਗਾ। ਕਿਹੜਾ ਮੁਕਤ ਕਰੋਗੇ ਤੁਸੀਂ। ਕਿਥੋਂ ਮੁਕਤ ਕਰੋਗੇ ਤੁਸੀਂ। ਤੁਸੀਂ ਮਜਲਿਸ ਤੋਂ ਮੁਕਤ ਨਹੀਂ ਭਾਰਤ ਤੋਂ ਮੁਸਲਮਾਨਾਂ ਨੂੰ ਮੁਕਤ ਕਰਨਾ ਚਾਹੁੰਦੇ ਹੋ। ਇਕ ਚੋਣ ਰੈਲੀ ਨੂੰ ਸੰਬੋਧਿਤ ਕਰਦੇ ਹੋਏ ਹੈਦਰਾਬਾਦ ਤੋਂ ਏ.ਆਈ.ਐੱਮ.ਆਈ.ਐੱਮ. ਦੇ ਸੰਸਦ ਮੈਂਬਰ ਓਵੈਸੀ ਨੇ ਬੀਜੇਪੀ ਤੇ ਅਮਿਤ ਸ਼ਾਹ 'ਤੇ ਮੁਸਲਮਾਨਾਂ ਨੂੰ ਡਰਾਉਣ ਦਾ ਦੋਸ਼ ਲਗਾਇਆ ਹੈ।

 

ਓਵੈਸੀ ਨੇ ਕਿਹਾ, ਤੇਲੰਗਾਨਾ ਆਏ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਵ ਨੇ ਕਿਹਾ ਕਿ ਹੈਦਰਾਬਾਦ ਨੂੰ ਮਜਲਿਸ ਤੋਂ ਮੁਕਤ ਕਰਾਂਗਾ। ਤੁਸੀਂ ਭਾਰਤ ਨੂੰ ਮੁਸਲਮਾਨਾਂ ਤੋਂ ਮੁਕਤ ਕਰਨਾ ਚਾਹੁੰਦੇ ਹੋ। ਓਵੈਸੀ ਨੇ ਆਪਣੇ ਭਾਸ਼ਣ 'ਚ ਅੱਗੇ ਕਿਹਾ ਕਿ, ਕਿੰਨੇ ਲੋਕ ਆਏ ਤੇ ਕਿੰਨੇ ਚਲੇ ਗਏ। ਬਹੁਤਾਂ ਨੇ ਛਾਤੀ ਠੋਕ ਕੇ ਕਿਹਾ ਕਿ ਮੈਂ ਓਵੈਸੀ ਨੂੰ ਨਹੀਂ ਦੇਖਣਾ ਚਾਹੁੰਦਾ।

 

ਓਵੈਸੀ ਨੇ ਸਾਬਕਾ ਪ੍ਰਧਾਨ ਮੰਤਰੀ ਨਰਸਿਮਹਾ ਰਾਵ 'ਤੇ ਨਿਸ਼ਾਨਾ ਵਿੰਨ੍ਹਿਦੇ ਹੋਏ ਕਿਹਾ, ਰਾਵ ਨੇ ਵੀ ਕਿਹਾ ਸੀ ਕਿ ਮੈਂ ਓਵੈਸੀ ਨੂੰ ਨਹੀਂ ਦੇਖਣਾ ਚਾਹੁੰਦਾ, ਪਰ ਅਜਿਹਾ ਕੁਝ ਨਹੀਂ ਹੋਇਆ।

 

ਦੱਸਣਯੋਗ ਹੈ ਕਿ ਚੋਣ ਸਰਗਰਮੀਆਂ ਵਿਚਾਲੇ ਹੈਦਰਾਬਾਦ 'ਚ ਚੰਦਰਯਾਨਗੱਟਾ ਵਿਧਾਨ ਸਭਾ ਖੇਤਰ ਤੋਂ 4 ਵਾਰ ਏ.ਆਈ.ਐੱਮ.ਆਈ.ਐੱਮ. ਵਿਧਾਇਕ ਰਹਿ ਚੁੱਕੇ ਅਕਬਰੂਦੀਨ ਓਵੈਸੀ ਖਿਲਾਫ ਭਾਜਪਾ ਨੇ ਮੁਸਲਿਮ ਸਾਮਾਜਿਕ ਵਰਕਰਾਂ ਤੇ ਏ.ਬੀ.ਵੀ.ਪੀ. ਨੇਤਾ ਸ਼ਾਹਜ਼ਦੀ ਨੇਤਾ ਸਈਅਦ ਨੂੰ ਚੋਣ ਲੜਨ ਲਈ ਉਤਾਰਿਆ ਹੈ। ਸ਼ਾਹਜ਼ਦੀ ਸਈਅਦ ਮੁਸਲਿਮ ਔਰਤਾਂ ਨੂੰ ਕਾਨੂੰਨ ਮੁਹੱਈਆ ਕਰਵਾਉਂਦੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP wants to liberate the country from Muslims Owaisi