ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਹਰਿਆਣਾ ਤੇ ਮਹਾਰਾਸ਼ਟਰ ’ਚ ਕੌਮੀ ਮੁੱਦਿਆਂ ’ਤੇ ਲੜੇਗੀ ਅਸੈਂਬਲੀ ਚੋਣਾਂ

ਭਾਜਪਾ ਹਰਿਆਣਾ ਤੇ ਮਹਾਰਾਸ਼ਟਰ ’ਚ ਕੌਮੀ ਮੁੱਦਿਆਂ ’ਤੇ ਲੜੇਗੀ ਅਸੈਂਬਲੀ ਚੋਣਾਂ

ਮਹਾਰਾਸ਼ਟਰ ਤੇ ਹਰਿਆਣਾ ਵਿਧਾਨ ਸਭਾ ਚੋਣਾਂ ’ਚ ਭਾਰਤੀ ਜਨਤਾ ਪਾਰਟੀ ਦੀ ਪ੍ਰਚਾਰ ਮੁਹਿੰਮ ਕੌਮੀ ਮੁੱਦਿਆਂ ਉੱਤੇ ਕੇਂਦ੍ਰਿਤ ਰਹੇਗੀ। ਇੱਕ ਦਰਜਨ ਤੋਂ ਵੀ ਵੱਧ ਮੁੱਖ ਕੇਂਦਰੀ ਆਗੂ ਇਸ ਦੌਰਾਨ ਧਾਰਾ–370 ਤੇ 35 ਦੀ ਸਮਾਪਤੀ, ਤਿੰਨ ਤਲਾਕ ਖ਼ਤਮ ਕਰਨ ਤੇ ਸੰਯੁਕਤ ਰਾਸ਼ਟਰ ਨੂੰ ਲੈ ਕੇ ਹੋਰ ਮੰਚਾਂ ਉੱਤੇ ਪਾਕਿਸਤਾਨ ਨੂੰ ਮਾਤ ਦੇਣ ਜਿਹੇ ਮੁੱਦੇ ਜ਼ੋਰ–ਸ਼ੋਰ ਨਾਲ ਉਠਾਉਣਗੇ।

 

 

ਭਾਜਪਾ ਨੇ ਇਨ੍ਹਾਂ ਚੋਣਾਂ ’ਚ ਦੋਵੇਂ ਰਾਜਾਂ ਵਿੱਚ ਆਪਣੇ ਲਈ ਵੱਡੇ ਟੀਚੇ ਤੈਅ ਕੀਤੇ ਹਨ ਤੇ ਉਹ ਕੇਂਦਰ ਦੀ ਮੋਦੀ ਸਰਕਾਰ ਦੀਆਂ ਸਾਢੇ ਚਾਰ ਮਹੀਨਿਆਂ ਦੀਆਂ ਵੱਡੀਆਂ ਕਾਮਯਾਬੀਆਂ ਨੂੰ ਸਾਹਮਣੇ ਰੱਖੇਗੀ।

 

 

ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਹਰਿਆਣਾ ’ਚ 75 ਤੋਂ ਵੱਧ ਅਤੇ ਮਹਾਰਾਸ਼ਟਰ ’ਚ ਗੱਠਜੋੜ ਨਾਲ 250 ਸੀਟਾਂ ਦਾ ਟੀਚਾ ਮਿੱਥਿਆ ਹੋਇਆ ਹੈ। ਦੋਵੇਂ ਸੁਬਿਆਂ ਵਿੱਚ ਭਾਜਪਾ ਦੀਆਂ ਸਰਕਾਰਾਂ ਹਨ ਤੇ ਥੋੜ੍ਹੀ–ਬਹੁਤ ਸਰਕਾਰ ਨਾਲ ਨਾਰਾਜ਼ਗੀ ਵੀ ਹੋ ਸਕਦੀ ਹੈ।

 

 

ਦੂਜੇ ਪਾਸੇ ਮੋਦੀ ਸਰਕਾਰ ਦੇ ਇਤਿਹਾਸਕ ਫ਼ੈਸਲਿਆਂ ਤੇ ਉਪਲਬਧੀਆਂ ਨੂੰ ਲੈ ਕੇ ਸਮੁੱਚੇ ਦੇਸ਼ ਵਿੱਚ ਬਹੁਤ ਜ਼ਬਰਦਸਤ ਮਾਹੌਲ ਹੈ। ਅਜਿਹੇ ਹਾਲਾਤ ਵਿੱਚ ਪੂਰੀਆਂ ਚੋਣ ਮੁਹਿੰਮਾਂ ਦਾ ਫ਼ੋਕਸ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਉੱਤੇ ਹੀ ਰਹੇਗਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਸਮੇਤ ਇੱਕ ਦਰਜਨ ਕੇਂਦਰੀ ਪ੍ਰਚਾਰਕ ਇਸੇ ਰਣਨੀਤੀ ਅਧੀਨ ਆਪਣੀਆਂ ਮੁਹਿੰਮਾਂ ਚਲਾਉਣਗੇ।

 

 

ਆਲ ਇੰਡੀਆ ਕਾਂਗਰਸ ਕਾਰਜਕਾਰਨੀ ਕਮੇਟੀ ਦੇ ਮੈਂਬਰ ਕੁਲਦੀਪ ਬਿਸ਼ਨੋਈ ਨੇ ਕਿਹਾ ਕਿ ਪਾਰਟੀ ਦੀ ਹਰਿਆਣਾ ਇਕਾਈ ਦੇ ਸਾਬਕਾ ਪ੍ਰਧਾਨ ਅਸ਼ੋਕ ਤੰਵਰ ਨੇ ਪਾਰਟੀ ਛੱਡਣ ਵਿੱਚ ਥੋੜ੍ਹੀ ਜਲਦਬਾਜ਼ੀ ਕਰ ਦਿੱਤੀ ਹੈ। ਉਹ ਵਿਅਕਤੀਗਤ ਤੌਰ ਉੱਤੇ ਉਨ੍ਹਾਂ ਨੂੰ ਮਨਾਉਣ ਦਾ ਜਤਨ ਕਰਨਗੇ।

 

 

ਸ੍ਰੀ ਬਿਸ਼ਨੋਈ ਨੇ ਕਿਹਾ ਕਿ ਭਾਜਪਾ ਸੂਬੇ ਵਿੱਚ 75 ਤੋਂ ਵੱਧ ਸੀਟਾਂ ਲੈਣ ਦਾ ਨਾਅਰਾ ਲਾ ਕੇ ਆਮ ਲੋਕਾਂ ਨੂੰ ਵਰਗਲਾਉਣ ਦਾ ਕੰਮ ਕਰ ਰਹੀ ਹੈ; ਦਰਅਸਲ ਉਹ ਇਸ ਅੰਕੜੇ ਤੋਂ ਕੋਹਾਂ ਦੂਰ ਹੈ।

 

 

ਉਨ੍ਹਾਂ ਕਿਹਾ ਕਿ ਜਿਹੜੇ ਸੂਬਿਆਂ ਵਿੱਚ ਚੋਣਾਂ ਹੈ, ਉਨ੍ਹਾਂ ਵਿੱਚ ਕੇਂਦਰ ਦੀ ਭਾਜਪਾ ਸਰਕਾਰ ਵਿਰੋਧੀ ਪਾਰਟੀਆਂ ਦੇ ਆਗੂਆਂ ਵਿਰੁੱਧ ਆਮਦਨ ਟੈਕਸ ਤੇ ਸੀਬੀਆਈ ਦੇ ਛਾਪੇ ਮਰਵਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP will focus on National issues during Haryana and Maharashtra Assembly Polls