ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੋਸ਼ `ਚ ਆਈ ਭਾਜਪਾ ਹੁਣ ਰਾਹੁਲ ਗਾਂਧੀ ਨੂੰ ਘੇਰਨ ਦੀਆਂ ਤਿਆਰੀਆਂ ਚ

ਜੋਸ਼ `ਚ ਆਈ ਭਾਜਪਾ ਹੁਣ ਰਾਹੁਲ ਗਾਂਧੀ ਨੂੰ ਘੇਰਨ ਦੀਆਂ ਤਿਆਰੀਆਂ ਚ

ਸ਼ੁੱਕਰਵਾਰ ਨੂੰ ਸੰਸਦ `ਚ ਭਾਰੀ ਬਹੁਮੱਤ ਨਾਲ ਬੇਭਰੋਸਗੀ ਦੇ ਮਤੇ ਨੂੰ ਹਰਾਉਣ ਤੋਂ ਬਾਅਦ ਪੂਰੀ ਤਰ੍ਹਾਂ ਜੋਸ਼ `ਚ ਆਏ ਭਾਜਪਾ ਆਗੂ ਹੁਣ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਨੂੰ ਘੇਰਨ ਦੀਆਂ ਤਿਆਰੀਆਂ `ਚ ਹਨ। ਇਸ ਲਈ ਰਾਹੁਲ ਦੀਆਂ ਕਥਿਤ ਗ਼ੈਰ-ਪਰਪੱਕ ਗੱਲਾਂ ਨੂੰ ਆਧਾਰ ਬਣਾਇਆ ਜਾ ਸਕਦਾ ਹੈ।


ਇਸ ਬਾਰੇ ਕਈ ਭਾਜਪਾ ਆਗੂਆਂ ਨਾਲ ਗੱਲਬਾਤ ਕੀਤੀ ਗਈ। ਬਹੁਤਿਆਂ ਨੇ ਤਾਂ ਆਪਣੇ ਨਾਂਅ ਨਾ ਛਾਪਣ ਦੀ ਸ਼ਰਤ `ਤੇ ਗੱਲਬਾਤ ਕੀਤੀ। ਪਰ ਉਨ੍ਹਾਂ ਸਭ ਦਾ ਇਹੋ ਕਹਿਣਾ ਸੀ ਕਿ ਸੰਸਦ ਵਿੱਚ ਸਰਕਾਰ ਪੂਰੀ ਤਰ੍ਹਾਂ ਮਜ਼ਬੂਤ ਹੈ। ਇੱਕ ਭਾਜਪਾ ਆਗੂ ਨੇ ਕਿਹਾ ਕਿ ਐੱਨਡੀਏ ਦੇ ਜਿਹੜੇ ਵੀ ਆਗੂ ਨਾਰਾਜ਼ ਸਨ, ਉਨ੍ਹਾਂ ਦੀ ਨਾਰਾਜ਼ਗੀ ਅੱਖ ਦੇ ਫੋਰ ਵਿੱਚ ਦੂਰ ਕਰ ਦਿੱਤੀ ਗਈ ਸੀ।


ਲੋਕ ਸਭਾ `ਚ ਪਾਰਟੀ ਦੇ ਨਵੇਂ ਨਿਯੁਕਤ ਚੀਫ਼ ਵ੍ਹਿਪ ਨੇ ਕਿਹਾ,‘‘...ਅਸੀਂ ਸੰਸਦ ਮੈਂਬਰਾਂ ਨਾਲ ਬਹੁਤ ਵਾਰ ਗੱਲਬਾਤ ਕੀਤੀ ਸੀ; ਸੂਚੀਆਂ ਤਿਆਰ ਕੀਤੀਆਂ ਸਨ... ਜਿਹੜੇ ਪੰਜ ਭਾਜਪਾ ਐੱਮਪੀ ਦੇਸ਼ ਤੋਂ ਬਾਹਰ ਸਨ, ਉਹ ਵੀ ਆ ਗਏ ਸਨ। ਪੰਜ ਐੱਮਪੀ ਹਸਪਤਾਲ ਦਾਖ਼ਲ ਸਨ, ਉਨ੍ਹਾਂ ਨੂੰ ਵੀ ਸੱਦ ਲਿਆ ਗਿਆ ਸੀ। ਸਿਰਫ਼ ਦੋ ਭਾਜਪਾ ਐੱਮਪੀ ਹੀ ਸਿਰਫ਼ ਇਸ ਲਈ ਹਾਜ਼ਰ ਨਹੀਂ ਹੋ ਸਕੇ ਕਿਉਂਕਿ ਉਹ ਜਾਂ ਤਾ ਕਾਫ਼ੀ ਬੀਮਾਰ ਸਨ ਜਾਂ ਵਿਦੇਸ਼ `ਚ ਸਨ।``


ਇੱਕ ਹੋਰ ਐੱਮਪੀ ਨੇ ਦਾਅਵਾ ਕੀਤਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਜ਼ਬਰਦਸਤ ਭਾਸ਼ਣ ਤੇ ਵੋਟਾਂ ਦੇ ਫ਼ਰਕ ਕਾਰਨ ਪਾਰਟੀ ਕਾਡਰ ਦਾ ਮਨੋਬਲ ਬਹੁਤ ਜਿ਼ਆਦਾ ਵਧਿਆ ਹੈ। ਸੰਸਦ ਵਿੱਚ ਪ੍ਰਧਾਨ ਮੰਤਰੀ ਦੇ ਗਲ਼ੇ ਲੱਗਣ ਦੀ ਸਭ ਨੇ ਤਿੱਖੀ ਆਲੋਚਨਾ ਕੀਤੀ। ਉਨ੍ਹਾਂ ਕਿਹਾ,‘ਰਾਹੁਲ ਦਾ ਇਹ ਰਵੱਈਆ ਬਚਕਾਨਾ, ਗ਼ੈਰ-ਪਰਪੱਕ, ਗ਼ੈਰ-ਗੰਭੀਰ ਸੀ ਤੇ ਉਹ ਹਾਲੇ ਪ੍ਰਧਾਨ ਮੰਤਰੀ ਬਣਨ ਲਈ ਬਿਲਕੁਲ ਵੀ ਤਿਆਰ ਨਹੀਂ ਹੈ।`


ਅਨੁਰਾਗ ਠਾਕੁਰ ਨੇ ਕਿਹਾ ਕਿ ਤੁਸੀਂ ਸੰਸਦ ਵਿੱਚ ਕਿਸੇ `ਤੇ ਇੰਝ ਆਪਣੇ-ਆਪ ਨੂੰ ਥੋਪ ਨਹੀਂ ਸਕਦੇ।


ਕਾਂਗਰਸ ਦੇ ਬੁਲਾਰੇ ਜੈਵੀਰ ਸ਼ੇਰਗਿੱਲ ਨੇ ਕਿਹਾ,‘‘ਹੁਣ ਭਾਰਤੀ ਜਨਤਾ ਪਾਰਟੀ ਅਸਲ ਮੁੱਦਿਆਂ ਤੋਂ ਆਮ ਲੋਕਾਂ ਦਾ ਧਿਆਨ ਲਾਂਭੇ ਕਰਨ ਲਈ ਜਾਣਬੁੱਝ ਕੇ ਸਿਰਫ਼ ਰਾਹੁਲ ਗਾਂਧੀ ਵੱਲੋਂ ਪ੍ਰਧਾਨ ਮੰਤਰੀ ਨੂੰ ਪਾਈ ਜੱਫੀ `ਤੇ ਹੀ ਕੇਂਦ੍ਰਿਤ ਰਹਿਣਾ ਚਾਹੁੰਦੀ ਹੈ।``


ਇਸ ਦੌਰਾਨ ਰਾਹੁਲ ਗਾਂਧੀ ਨੇ ਸਨਿੱਚਰਵਾਰ ਨੂੰ ਟਵੀਟ ਕਰ ਕੇ ਆਖਿਆ ਸੀ,‘‘ਸੰਸਦ ਵਿੱਚ ਕੱਲ੍ਹ ਦੀ ਬਹਿਸ ਦਾ ਨੁਕਤਾ ਇਹੋ ਹੈ ਕਿ ... ਪ੍ਰਧਾਨ ਮੰਤਰੀ ਨਫ਼ਰਤ ਦਾ ਇਜ਼ਹਾਰ ਕਰਦੇ ਹਨ, ਡਰਾਉਂਦੇ ਹਨ ਤੇ ਆਪਣੀ ਗੱਲ ਮੰਨਵਾਉਣ ਲਈ ਸਾਡੇ ਲੋਕਾਂ ਦੇ ਮਨਾਂ ਵਿੱਚ ਗੁੱਸਾ ਭਰਦੇ ਹਨ। ਅਸੀਂ ਇਹੋ ਸਿੱਧ ਕਰਨ ਜਾ ਰਹੇ ਹਾਂ ਕਿ ਸਾਰੇ ਭਾਰਤੀਆਂ ਦੇ ਮਨਾਂ ਵਿੱਚ ਸਿਰਫ਼ ਪਿਆਰ ਤੇ ਦਯਾ ਭਰ ਕੇ ਹੀ ਅਸੀਂ ਇੱਕ ਰਾਸ਼ਟਰ ਦਾ ਨਿਰਮਾਣ ਕਰ ਸਕਦੇ ਹਾਂ।``     

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP will now take on Rahul Gandhi