ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ ਚੋਣ ਨਤੀਜੇ: ਭਾਜਪਾ ਨੇ ਜਿੱਤੀਆਂ ਇਹ 8 ਵਿਧਾਨ ਸਭਾ ਸੀਟਾਂ

ਦਿੱਲੀ ਵਿਧਾਨ ਸਭਾ ਚੋਣਾਂ ਦੀਆਂ ਬਹੁਤੀਆਂ 70 ਵਿਧਾਨ ਸਭਾ ਸੀਟਾਂ ਦੇ ਨਤੀਜੇ ਘੋਸ਼ਿਤ ਕੀਤੇ ਗਏ ਹਨ। ਆਮ ਆਦਮੀ ਪਾਰਟੀ (ਆਪ) ਮੁੜ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ ਜਾ ਰਹੀ ਹੈ। ਹਾਲਾਂਕਿ ਭਾਜਪਾ ਨੇ ਆਪਣੀਆਂ ਸੀਟਾਂ ਦੀ ਗਿਣਤੀ ਵਧਾ ਦਿੱਤੀ ਹੈ, ਪਰ ਉਹ ਸਰਕਾਰ ਬਣਾਉਣ ਤੋਂ ਕਾਫ਼ੀ ਦੂਰ ਹੈ। ਭਾਜਪਾ ਨੇ ਸਿਰਫ ਅੱਠ ਸੀਟਾਂ ਜਿੱਤੀਆਂ ਹਨ। 2015 ਵਿਚ ਭਾਜਪਾ ਦੇ ਸਿਰਫ ਤਿੰਨ ਵਿਧਾਇਕ ਸਨ

 

ਭਾਜਪਾ ਨੇ ਜਿੱਤੀਆਂ ਵਿਧਾਨ ਸਭਾ ਸੀਟਾਂ ਵਿਚ ਰੋਹਿਨੀ, ਘੋਂਡਾ, ਬਦਰਪੁਰ, ਕਰਾਵਲ ਨਗਰ, ਰੋਹਤਾਸ ਨਗਰ, ਗਾਂਧੀ ਨਗਰ, ਵਿਸ਼ਵਾਸ ਨਗਰ ਅਤੇ ਲਕਸ਼ਮੀ ਨਗਰ ਸ਼ਾਮਲ ਹਨ।

 

ਰੋਹਿਨੀ:

 

ਭਾਜਪਾ ਨੇ ਇਕ ਵਾਰ ਫਿਰ ਤੋਂ ਦਿੱਲੀ ਦੀ ਰੋਹਿਨੀ ਵਿਧਾਨ ਸਭਾ ਸੀਟ 'ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਦੇ ਵਿਜੇਂਦਰ ਗੁਪਤਾ ਨੇਆਪਉਮੀਦਵਾਰ ਰਾਜੇਸ਼ ਨਾਮਾ ਬੰਸੀਵਾਲਾ ਨੂੰ 12648 ਵੋਟਾਂ ਨਾਲ ਹਰਾਇਆ। ਵਿਜੇਂਦਰ ਗੁਪਤਾ ਦੇ ਖਾਤੇ ਵਿਚ ਕੁੱਲ 62174 ਵੋਟਾਂ ਪਈਆਂ ਸਨ। ਪਿਛਲੀਆਂ ਚੋਣਾਂ ਵਿਚ ਵੀ ਵਿਜੇਂਦਰ ਗੁਪਤਾ ਨੇ ਲਗਭਗ 5300 ਵੋਟਾਂ ਨਾਲ ਚੋਣ ਜਿੱਤੀ ਸੀ।

 

ਘੌਂਡਾ:

 

ਘੌਂਡਾ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਜੈ ਮਹਾਵਰ ਨੇ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੂੰ 81797 ਵੋਟਾਂ ਮਿਲੀਆਂ, ਜਦੋਂ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਦੱਤ ਸ਼ਰਮਾ ਨੇ 53427 ਵੋਟਾਂ ਪ੍ਰਾਪਤ ਕੀਤੀਆਂ। ਭਾਜਪਾ ਨੇ ਇਸ ਸੀਟ 'ਤੇ 28307 ਵੋਟਾਂ ਨਾਲ ਜਿੱਤ ਹਾਸਲ ਕੀਤੀ। ਪਿਛਲੀਆਂ ਚੋਣਾਂ ਵਿਚ ਇਹ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਈ ਸੀ।

 

ਕਰਾਵਲ ਨਗਰ:

 

ਬੀਜੇਪੀ ਉਮੀਦਵਾਰ ਮੋਹਨ ਸਿੰਘ ਬਿਸ਼ਟ ਨੇਆਪਦੇ ਉਮੀਦਵਾਰ ਨੂੰ 8223 ਵੋਟਾਂ ਨਾਲ ਹਰਾਇਆ ਅਤੇ ਇਸ ਸੀਟਤੇ ਜਿੱਤ ਪ੍ਰਾਪਤ ਕੀਤੀ। ਭਾਜਪਾ ਨੂੰ ਇਥੇ ਕੁਲ 88498 ਵੋਟਾਂ ਮਿਲੀਆਂ ਹਨ। ਪਿਛਲੀਆਂ ਚੋਣਾਂ ਵਿਚ ਇਹ ਸੀਟ ਆਮ ਆਦਮੀ ਪਾਰਟੀ ਦੇ ਖਾਤੇ ਵਿਚ ਗਈ ਸੀ। ਕਪਿਲ ਮਿਸ਼ਰਾ ਨੇ ਚੋਣ 44431 ਵੋਟਾਂ ਨਾਲ ਜਿੱਤੀ ਸੀ।

 

ਰੋਹਤਾਸ ਨਗਰ:

 

ਇਸ ਸੀਟ 'ਤੇ ਭਾਜਪਾ ਨੇ 13241 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਭਾਜਪਾ ਉਮੀਦਵਾਰ ਜਿਤੇਂਦਰ ਮਹਾਜਨ ਨੂੰ ਕੁੱਲ 73873 ਵੋਟਾਂ ਮਿਲੀਆਂ। ਉਥੇ ਹੀ ਆਪ ਉਮੀਦਵਾਰ ਦੇ ਖਾਤੇ ਵਿੱਚ 60632 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਨੇ ਇਹ ਸੀਟ 2015 ਵਿੱਚ ਜਿੱਤੀ ਸੀ।

 

ਗਾਂਧੀਨਗਰ:

 

ਗਾਂਧੀਨਗਰ ਵਿਧਾਨ ਸਭਾ ਸੀਟ ਤੋਂ ਭਾਜਪਾ ਦੇ ਉਮੀਦਵਾਰ ਅਨਿਲ ਕੁਮਾਰ ਵਾਜਪਾਈ 48824 ਵੋਟਾਂ ਨਾਲ ਜੇਤੂ ਰਹੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨਵੀਨ ਚੌਧਰੀ ਨੂੰ 6059 ਵੋਟਾਂ ਨਾਲ ਹਰਾਇਆ।

 

ਵਿਸ਼ਵਾਸ ਨਗਰ:

 

ਭਾਜਪਾ ਉਮੀਦਵਾਰ ਓਮ ਪ੍ਰਕਾਸ਼ ਸ਼ਰਮਾ ਨੇ ਆਪਣੇ ਵਿਰੋਧੀ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀਪਕ ਸਿੰਗਲਾ ਨੂੰ 16457 ਵੋਟਾਂ ਨਾਲ ਹਰਾਇਆ। ਇਸ ਚੋਣ ਵਿਚ ਓਮ ਪ੍ਰਕਾਸ਼ ਸ਼ਰਮਾ ਨੂੰ 65830 ਵੋਟਾਂ ਮਿਲੀਆਂ ਹਨ।

 

ਲਕਸ਼ਮੀ ਨਗਰ:

 

ਇਹ ਵਿਧਾਨ ਸਭਾ ਸੀਟ ਭਾਜਪਾ ਦੇ ਖਾਤੇ ਵਿਚ ਗਈ। ਇਸ ਸੀਟ ਤੋਂ ਚੋਣ ਲੜ ਰਹੇ ਭਾਜਪਾ ਉਮੀਦਵਾਰ ਅਭੈ ਵਰਮਾ ਨੂੰ ਕੁੱਲ 65735 ਵੋਟਾਂ ਮਿਲੀਆਂ। ਉਥੇ ਹੀ ਆਮ ਆਦਮੀ ਪਾਰਟੀ ਦੇ ਨਿਤਿਨ ਤਿਆਗੀ ਨੂੰ 64855 ਵੋਟਾਂ ਮਿਲੀਆਂ ਪਰ ਉਹ 880 ਵੋਟਾਂ ਨਾਲ ਚੋਣ ਹਾਰ ਗਏ।

 

ਬਦਰਪੁਰ:

 

ਬਦਰਪੁਰ ਵਿਧਾਨ ਸਭਾ ਸੀਟ ਤੋਂ ਰਾਮਵੀਰ ਸਿੰਘ ਬਿਧੂਰੀ ਨੇ ਚੋਣ ਜਿੱਤੀ ਹੈ। ਉਨ੍ਹਾਂ ਨੂੰ ਕੁੱਲ 90082 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਦੇ ਉਮੀਦਵਾਰ ਰਾਮ ਸਿੰਘ ਨੇਤਾ ਜੀ ਨੂੰ 86363 ਵੋਟਾਂ ਪ੍ਰਾਪਤ ਹੋਈਆਂ। ਉਨ੍ਹਾਂਆਪਉਮੀਦਵਾਰ ਨੂੰ 3719 ਵੋਟਾਂ ਨਾਲ ਹਰਾਇਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP wins 8 Assembly seats in Delhi