ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਭਾਜਪਾ ਵਰਕਰ ਨੂੰ ਬੰਧਕ ਬਣਾਉਣ ਵਾਲੇ 3 ਅੱਤਵਾਦੀ ਢੇਰ, ਇੱਕ ਜਵਾਨ ਸ਼ਹੀਦ

ਬੰਧਕ ਬਣਾਏ ਭਾਜਪਾ ਵਰਕਰ ਵਿਜੇ ਕੁਮਾਰ ਰਿਹਾਅ

 

ਸ਼ਨੀਵਾਰ ਸਵੇਰੇ ਜੰਮੂ-ਕਸ਼ਮੀਰ ਦੇ ਰਾਮਬਨ ਜ਼ਿਲ੍ਹੇ ਵਿੱਚ ਬਟੋਟ ਡੋਡਾ ਰੋਡ 'ਤੇ 5 ਸ਼ੱਕੀ ਅੱਤਵਾਦੀਆਂ ਅਤੇ ਸੈਨਾ ਵਿਚਾਲੇ ਗੋਲੀਬਾਰੀ ਹੋਈ ਸੀ। ਸੁਰੱਖਿਆ ਬਲਾਂ ਦੇ ਖਦੇੜੇ ਜਾਣ ਤੋਂ ਬਾਅਦ ਇਹ ਅੱਤਵਾਦੀ ਇੱਕ ਭਾਜਪਾ ਵਰਕਰ ਵਿਜੇ ਕੁਮਾਰ ਵਰਮਾ ਦੇ ਘਰ ਵਿੱਚ ਦਾਖ਼ਲ ਹੋਏ ਅਤੇ ਉਸ ਨੂੰ ਬੰਧਕ ਬਣਾ ਲਿਆ। ਤਾਜ਼ਾ ਜਾਣਕਾਰੀ ਅਨੁਸਾਰ 3 ਅੱਤਵਾਦੀ ਮਾਰੇ ਗਏ ਹਨ।

 

ਜਾਣਕਾਰੀ ਇਹ ਵੀ ਆਈ ਹੈ ਕਿ ਬੰਧਕ ਬਣਾਏ ਗਏ ਭਾਜਪਾ ਵਰਕਰ ਵਿਜੇ ਕੁਮਾਰ ਨੂੰ ਛੁਡਾਅ ਲਿਆ ਗਿਆ ਹੈ। ਇਸ ਕਾਰਵਾਈ ਵਿੱਚ ਇੱਕ ਜਵਾਨ ਸ਼ਹੀਦ ਹੋ ਗਿਆ ਹੈ ਅਤੇ ਤਿੰਨ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ ਹਨ।  

 

 

 

 

 

ਰੱਖਿਆ ਬੁਲਾਰੇ ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਦੱਸਿਆ ਕਿ ਸਵੇਰੇ 7.30 ਵਜੇ ਦੇ ਕਰੀਬ ਸ਼ੱਕੀ ਅੱਤਵਾਦੀਆਂ ਨੇ ਬਟੋਟਾ ਵਿਖੇ ਐਨਐਚ 244 'ਤੇ ਇੱਕ ਵਾਹਨ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਵਾਹਨ ਚਾਲਕ ਨੇ ਰੁਕਣ ਦੀ ਥਾਂ ਤੁਰੰਤ ਨੇੜਲੀ ਆਰਮੀ ਚੌਕੀ ਨੂੰ ਫੋਨ ਕੀਤਾ। ਫੌਜ ਨੇ ਤੁਰੰਤ ਹਰਕਤ ਵਿੱਚ ਆਈ।

 

ਇਸ ਤੋਂ ਬਾਅਦ ਮੁੱਠਭੇੜ ਸ਼ੁਰੂ ਹੋ ਗਈ ਅਤੇ ਕਾਰਵਾਈ ਅਜੇ ਵੀ ਜਾਰੀ ਹੈ। ਅੱਤਵਾਦੀ ਨਾਲੇ ਵਿੱਚ ਛੁਪੇ ਹੋਏ ਹਨ। ਹੋਰ ਫੌਜੀ ਖੇਤਰ ਵਿੱਚ ਭੇਜਿਆ ਗਿਆ ਹੈ। ਕਰਨਲ ਆਨੰਦ ਨੇ ਦੱਸਿਆ ਕਿ ਦੁਪਹਿਰ 1 ਵਜੇ ਦੇ ਕਰੀਬ ਤਿੰਨ ਅੱਤਵਾਦੀ ਘਰ ਵਿੱਚ ਦਾਖ਼ਲ ਹੋਏ ਅਤੇ ਭਾਜਪਾ ਵਰਕਰ ਨੂੰ ਬੰਧਕ ਬਣਾ ਲਿਆ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP worker taken hostage by terrorists in Jammu and Kashmir Ramban 3 terrorist killed