ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਿਛਲੇ 50 ਦਿਨ ਦੇ ਫੈਸਲੇ ਪਿਛਲੇ 50 ਸਾਲਾਂ ਤੋਂ ਜ਼ਿਆਦਾ ਵਧੀਆ : ਜੇਪੀ ਨੱਢਾ

ਪਿਛਲੇ 50 ਦਿਨ ਦੇ ਫੈਸਲੇ ਪਿਛਲੇ 50 ਸਾਲਾਂ ਤੋਂ ਜ਼ਿਆਦਾ ਵਧੀਆ : ਜੇਪੀ ਨੱਢਾ

ਮੋਦੀ ਸਰਕਾਰ ਦੇ 50 ਦਿਨ ਪੂਰੇ ਹੋਣ ਮੌਕੇ ਭਾਰਤੀ ਜਨਤਾ ਪਾਰਟੀ ਵੱਲੋਂ ਆਯੋਜਿਤ ਕੀਤੀ ਗਈ ਪ੍ਰੈਸ ਕਾਨਫਰੰਸ ਵਿਚ ਮੋਦੀ ਸਰਕਾਰ ਦੇ ਦੂਜੇ ਕਾਰਜਕਾਲ ਵਿਚ ਲਏ ਗਏ ਮਹੱਤਵਪੂਰਣ ਫੈਸਲਿਆਂ ਨੂੰ ਲੋਕਾਂ ਦੇ ਸਾਹਮਣੇ ਰੱਖਿਆ ਗਿਆ।

 

ਭਾਜਪਾ ਦੇ ਕਾਰਜਕਾਰੀ ਪ੍ਰਧਾਨ ਜੇਪੀ ਨੱਢਾ ਨੇ ਇਸ ਮੌਕੇ ਕਿਹਾ ਕਿ ਪਿਛਲੇ 50 ਦਿਨਾਂ ਵਿਚ ਜੋ ਫੈਸਲੇ ਹੋਏ ਹਨ ਉਹ ਪਿਛਲੇ 50 ਸਾਲਾਂ ਵਿਚ ਹੋਏ ਫੈਸਲਿਆਂ ਤੋਂ ਕਿਤੇ ਵਧੀਆ ਹਨ। ਜੋ ਦੇਸ਼ ਦੇ ਵਿਕਾਸ ਵਿਚ ਮੀਲ ਦਾ ਪੱਥਰ ਸਾਬਤ ਹੋਣਗੇ।

 

ਨੱਢਾ ਨੇ ਅੱਗੇ ਕਿਹਾ ਕਿ ਪਾਣੀ ਤੋਂ ਲੈ ਕੇ ਚੰਦ ਤੱਕ ਕੀਤੇ ਗਏ ਫੈਸਲੇ ਅਤੇ ਪਿੰਡ, ਗਰੀਬ, ਕਿਸਾਨ, ਮਜ਼ਦੂਰ, ਵਪਾਰ, ਛੋਟੇ ਦੁਕਾਨਦਾਰ ਜੋ ਲੰਬੇ ਸਮੇਂ ਤੱਕ ਵਾਂਝੇ ਰਹੇ ਹਨ ਉਨ੍ਹਾਂ ਨੂੰ ਮੁੱਖ ਧਾਰਾ ਵਿਚ ਸ਼ਾਮਲ ਕਰਦੇ ਹੋਏ ਕਿਵੇਂ ਅਸੀਂ ਦੇਸ਼ ਨੂੰ ਅੱਗੇ ਲਿਜਾ ਸਕਦੇ ਹਾਂ ਇਸ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਸਮਰਪਿਤ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP working President JP Nadda says- Last 50 days of decisions are better than last 50 years