ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

​​​​​​​ਭਾਜਪਾ ਨੂੰ ਲੱਗੀ ਚਿੰਤਾ, ਦਿੱਲੀ ’ਚ ਕਿਉਂ ਹੋ ਗਈ ਹਰ ਰਣਨੀਤੀ ਫ਼ੇਲ੍ਹ?

​​​​​​​ਭਾਜਪਾ ਨੂੰ ਲੱਗੀ ਚਿੰਤਾ, ਦਿੱਲੀ ’ਚ ਕਿਉਂ ਹੋ ਗਈ ਹਰ ਰਣਨੀਤੀ ਫ਼ੇਲ੍ਹ?

ਦਿੱਲੀ ’ਚ 1998 ਤੋਂ ਲਗਾਤਾਰ ਸੱਤਾ ਤੋਂ ਬਾਹਰ ਰਹਿ ਰਹੀ ਭਾਜਪਾ ਨੂੰ ਇੱਕ ਵਾਰ ਫਿਰ ਵਿਧਾਨ ਸਭਾ ਚੋਣਾਂ–2020 ’ਚ ਵੀ ਵੱਡੀ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਨਵੀਂ ਰਣਨੀਤੀ, ਅਹਿਮ ਰਾਸ਼ਟਰੀ ਮੁੱਦੇ ਤੇ ਪੂਰੀ ਤਾਕਤ ਲਾਉਣ ਦੇ ਬਾਵਜੂਦ ਭਾਜਪਾ ਦੇ ਹਿੱਸੇ ਪਿਛਲੀ ਵਾਰ ਦੇ ਮੁਕਾਬਲੇ ਕੁਝ ਹੀ ਸੀਟਾਂ ਵੱਧ ਆਈਆਂ ਹਨ। ਉਸ ਦਾ ਵੋਟ ਹਿੱਸਾ ਵੀ ਛੇ ਫ਼ੀ ਸਦੀ ਤੋਂ ਵੱਧ ਵਧਿਆ ਹੈ ਪਰ ਸੱਤਾਧਾਰੀ ਆਮ ਆਦਮੀ ਪਾਰਟੀ ਦੇ ਮੁਫ਼ਤ ਬਿਜਲੀ, ਪਾਣੀ ਅਤੇ ਔਰਤਾਂ ਨੂੰ ਡੀਟੀਸੀ ਦੀਆਂ ਬੱਸਾਂ ’ਚ ਮੁਫ਼ਤ ਯਾਤਰਾ ਦੇ ਮੁੱਦੇ ਦਾ ਭਾਜਪਾ ਕੋਈ ਤੋੜ ਨਹੀਂ ਕੱਢ ਸਕੀ।

 

 

ਭਾਰਤੀ ਜਨਤਾ ਪਾਰਟੀ ਨੇ ਭਾਵੇਂ ਸ਼ਾਹੀਨ ਬਾਗ਼ ਨੂੰ ਵੀ ਮੁੱਦਾ ਬਣਾਇਆ ਤੇ ਇਸ ਦਾ ਉਸ ਨੂੰ ਲਾਭ ਵੀ ਮਿਲਿਆ ਪਰ ਇੰਨਾ ਹੀ ਨਹੀਂ ਉੀ ਆਮ ਆਦਮੀ ਪਾਰਟੀ ਨਾਲ ਬਰਾਬਰੀ ਦਾ ਮੁਕਾਬਲਾ ਨਹੀਂ ਕਰ ਸਕੇ। ਦਿੱਲੀ ਦੇ ਇਨ੍ਹਾਂ ਚੋਣ ਨਤੀਜਿਆਂ ਤੋਂ ਬਾਅਦ ਭਾਜਪਾ ਲੀਡਰਸ਼ਿਪ ਦੀ ਚਿੰਤਾ ਵਧ ਗਈ ਹੈ।

 

 

ਭਾਜਪਾ ਦੀ ਕੇਂਦਰੀ ਲੀਡਰਸ਼ਿਪ ਨੇ ਉਲਟ ਹਾਲਾਤ ’ਚ ਵੀ ਇਸ ਵਾਰ ਦੀਆਂ ਚੋਣਾਂ ਵੱਕਾਰ ਦਾ ਸੁਆਲ ਬਣਾ ਕੇ ਲੜੀਆਂ ਸਨ। ਚੋਣਾਂ ਦਾ ਐਲਾਨ ਹੋਣ ਤੋਂ ਪਹਿਲਾਂ ਇਹ ਚੋਣ ਇੱਕ–ਤਰਫ਼ਾ ਮੰਨੀ ਜਾ ਰਹੀ ਸੀ ਪਰ ਬਾਅਦ ’ਚ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਅਗਵਾਈ ਹੇਠ ਭਾਰਤੀ ਜਨਤਾ ਪਾਰਟੀ ਨੇ ਹਰੇਕ ਗਲ਼ੀ ਤੇ ਸੜਕ ਤੱਕ ਪੁੰਜ ਕੇ ਬਰਾਬਰੀ ਦੀ ਟੱਕਰ ਦੇਣ ਦਾ ਜਤਨ ਕੀਤਾ।

 

 

ਭਾਰਤੀ ਜਨਤਾ ਪਾਰਟੀ ਨੂੰ ਭਰੋਸਾ ਸੀ ਕਿ ਜਾਮੀਆ, ਜੇਐੱਨਯੂ ਤੋਂ ਲੈ ਕੇ ਸ਼ਾਹੀਨ ਬਾਗ਼ ਤੱਕ ਦੇ ਮੁੱਦਿਆਂ ’ਤੇ ਧਰੁਵੀਕਰਣ ਹੋਵੇਗਾ ਤੇ ਉਸ ਨੂੰ ਲਾਭ ਮਿਲੇਗਾ। ਇਹ ਸਾਰੇ ਮੁੱਦੇ ਤਾਂ ਬਣੇ ਪਰ ਇੰਨੇ ਵੱਡੇ ਨਹੀਂ ਕਿ ਆਮ ਆਦਮੀ ਪਾਰਟੀ ਨੂੰ ਸੱਤਾ ’ਚ ਆਉਣ ਤੋਂ ਰੋਕ ਸਕਣ।

 

 

ਇਹ ਨਤੀਜੇ ਭਾਜਪਾ ਲਈ ਚਿੰਤਾ ਤੋਂ ਵੱਧ ਚਿੰਤਨ ਦਾ ਵਿਸ਼ਾ ਹਨ। ਭਾਜਪਾ ’ਚ ਹੁਣ ਨਵੀਂ ਲੀਡਰਸ਼ਿਪ ਆ ਗਈ ਹੈ। ਇਹ ਨਾਕਾਮੀ ਭਾਜਪਾ ਦੇ ਨਵੇਂ ਪ੍ਰਧਾਨ ਜੇਪੀ ਨੱਡਾ ਦੇ ਸਿਰ ਤਾਂ ਨਹੀਂ ਪਵੇਗੀ ਪਰ ਉਨ੍ਹਾਂ ਨੂੰ ਹੁਣ ਦਿੱਲੀ ਦਾ ਤੋੜ ਕੱਢਣਾ ਹੋਵੇਗਾ। ਭਾਜਪਾ ਦੇ ਇੱਕ ਪ੍ਰਮੁੱਖ ਆਗੂ ਨੇ ਕਿਹਾ ਕਿ ਚੋਣਾਂ ਸ਼ੁਰੂ ਹੋਣ ਤੋਂ ਪਹਿਲਾਂ ਜੋ ਹਾਲਾਤ ਸਨ, ਉਹ ਕਾਫ਼ੀ ਖ਼ਰਾਬ ਸਨ ਪਰ ਚੋਣ ਮੁਹਿੰਮਾਂ ’ਚ ਵੱਡੇ ਆਗੂਆਂ ਦੀ ਮਿਹਨਤ ਨਾਲ ਹਾਲਾਤ ਬਦਲੇ।

 

 

38 ਫ਼ੀ ਸਦੀ ਤੋਂ ਵੱਧ ਵੋਟ ਕਾਫ਼ੀ ਅਰਥ ਰੱਖਦੇ ਹਨ। ਜੇ ਕਾਂਗਰਸ ਆਪਣਾ ਪਿਛਲਾ ਪ੍ਰਦਰਸ਼ਨ ਵੀ ਦੁਹਰਾ ਦਿੰਦੀ, ਤਦ ਵੀ ਨਤੀਜੇ ਹੋਰ ਹੋਣੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BJP worried why every strategy failed in Delhi Assembly Elections