ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਾਲਾ ਹਿਰਨ ਕੇਸ : ਅਦਾਲਤ ਵੱਲੋਂ ਸੈਫ ਅਲੀ ਸਮੇਤ ਹੋਰ ਨੂੰ ਨੋਟਿਸ ਜਾਰੀ

ਕਾਲਾ ਹਿਰਨ ਕੇਸ : ਅਦਾਲਤ ਵੱਲੋਂ ਸੈਫ ਅਲੀ ਸਮੇਤ ਹੋਰ ਨੂੰ ਨੋਟਿਸ ਜਾਰੀ

ਕਾਲਾ ਹਿਰਨ ਸ਼ਿਕਾਰ ਕੇਸ ਵਿਚ ਜੋਧਪੁਰ ਉਚ ਅਦਾਲਤ ਨੇ ਸੈਫ ਅਲੀ ਖਾਨ, ਸੋਨਾਲੀ ਬਿੰਦਰੇ, ਨੀਲਮ ਕੋਠਾਰੀ, ਤੰਬੂ ਅਤੇ ਦੁਸ਼ਯੰਤ ਸਿੰਘ ਨੂੰ ਨੋਟਿਸ ਜਾਰੀ ਕੀਤਾ ਹੈ। ਹੇਠਲੀ ਅਦਾਲਤ ਨੇ ਇਨ੍ਹਾਂ ਸਭ ਨੂੰ ਬਰੀ ਕਰ ਦਿੱਤਾ ਸੀ। ਜਿਸਦੇ ਬਾਅਦ ਸੂਬਾ ਸਰਕਾਰ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਹਾਈਕੋਰਟ ਵਿਚ ਚੁਣੌਤੀ ਦਿੱਤੀ ਸੀ।

 

ਅਪ੍ਰੈਲ 2018 ਵਿਚ ਜੋਧਪੁਰ ਦੀ ਇਕ ਅਦਾਲਤ ਨੇ ਅਦਾਕਾਰ ਸਲਮਾਨ ਖਾਨ ਨੂੰ ਸਾਲ 1998 ਦੇ ਕਾਲਾ ਹਿਰਨ ਸ਼ਿਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿੱਤਾ ਸੀ, ਜਦੋਂ ਕਿ ਹੋਰ ਚਾਰ ਮੁਲਜ਼ਮ ਬਾਲੀਵੁੱਡ ਸਿਤਾਰੇ ਸੈਫ ਅਲੀ ਖਾਨ, ਤੰਬੂ, ਸੋਨਾਲੀ ਬਿੰਦਰੇ ਅਤੇ ਨੀਲਮ ਨੂੰ ਬਰੀ ਕਰ ਦਿੱਤਾ ਸੀ।

 

 

ਦੋਸ਼ ਹੈ ਕਿ ਜੋਧਪੁਰ ਵਿਚ 1998 ਵਿਚ ਸੂਰਜ ਬੜਜਾਤਯਾ ਦੀ ਫਿਲਮ ‘ਹਮ ਸਾਥ ਸਾਥ ਹੈ ਦੀ ਸ਼ੂਟਿੰਗ ਦੌਰਾਨ ਸਲਮਾਨ ਅਤੇ ਫਿਲਮ ਵਿਚ ਉਨ੍ਹਾਂ ਦੇ ਸਾਥੀ ਕਲਾਕਾਰਾਂ ਤੰਬੂ, ਸੈਫ ਅਲੀ ਖਾਨ, ਨੀਲਮ ਅਤੇ ਸੋਨਾਲੀ ਬਿੰਦਰੇ ਕਥਿਤ ਤੌਰ ’ਤੇ ਇਕ ਜਿਪਸੀ ਵਿਚ ਬਾਹਰ ਨਿਕਲੇ। ਸਲਮਾਨ ਗੱਡੀ ਚਲਾ ਰਿਹਾ ਸੀ ਤਾਂ ਉਦੋਂ ਉਨ੍ਹਾਂ ਕਾਲੇ ਹਿਰਨ ਦਾ ਇਕ ਝੂੰਡ ਦੇਖਿਆ ਅਤੇ ਉਨ੍ਹਾਂ ਵਿਚੋਂ ਦੋ ਨੂੰ ਗੋਲੀ ਮਾਰ ਦਿੱਤੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Black Buck Poaching case Jodhpur High Court issues a notice to Saif Ali Khan Sonali Bendre Neelam Kothari Tabu and Dushyant Singh