ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਤਵਾਰ ਨੂੰ ਕਿਹਾ ਕਿ ਰਾਸ਼ਟਰੀ ਰਾਜਧਾਨੀ ਵਿਚ ਵਧਦੇ ਅਪਰਾਧ ਦਰ ਦੇ ਮੁੱਦੇ ਉਤੇ ਕੇਂਦਰ ਖਿਲਾਫ ਉਨ੍ਹਾਂ ਦਾ ਰੁਖ ਨਰਮ ਨਹੀਂ ਹੋਇਆ ਹੈ, ਪ੍ਰੰਤੂ ਇਸ ਨੂੰ ਲੈ ਕੇ ਇਕ ਦੂਜੇ ਨੂੰ ‘ਦੋਸ਼ ਦੇਣਾ ਹੱਲ ਨਹੀਂ ਹੈ। ਮੁੱਖ ਮੰਤਰੀ ਨੇ ਇਕ ਰਿਹਾਇਸ਼ੀ ਪਰਿਸਰ ਵਿਚ ਸੀਸੀਟੀਵੀ ਕੈਮਰਾ ਲਗਾਏ ਜਾਣ ਦੇ ਕੰਮ ਦੇ ਉਦਘਾਟਨ ਲਈ ਆਯੋਜਿਤ ਇਕ ਸਮਾਰੋਹ ਦੌਰਾਨ ਕਿਹਾ, ‘ਕਿਸਨੇ ਕਿਹਾ ਕਿ ਸਾਡਾ ਰੁਖ ਨਰਮ ਹੋ ਗਿਆ ਹੈ? ਅਸੀਂ ਕਈ ਵਾਰ ਕਿਹਾ ਹੈ ਕਿ ਕੇਂਦਰ ਸਰਕਾਰ ਨੂੰ ਦਿੱਲੀ ਵਿਚ ਕਾਨੂੰਨ ਵਿਵਸਥਾ ਦੀ ਖਰਾਬ ਹੁੰਦੀ ਸਥਿਤੀ ਦੇ ਮੱਦੇਨਜ਼ਰ ਸਖਤ ਕਦਮ ਚੁੱਕਣੇ ਚਾਹੀਦੇ ਹਨ।
ਕੇਜਰੀਵਾਲ ਨੇ ਕਿਹਾ ਕਿ ਸਾਡੀ ਸਰਕਾਰ ਉਨ੍ਹਾਂ ਨਾਲ ਸਹਿਯੋਗ ਕਰ ਰਹੀ ਹੈ। ਅਸੀਂ ਉਹ ਕਰ ਰਹੇ ਹਾਂ, ਜੋ ਅਸੀਂ ਕਰ ਸਕਦੇ ਹਾਂ। ਇਕ ਦੂਜੇ ਨੂੰ ਦੋਸ਼ ਦੇਣਾ ਜਾਂ ਇਕ ਦੂਜੇ ਦੀ ਆਲੋਚਨਾ ਕਰਨਾ ਹੱਲ ਨਹੀਂ। ਜ਼ਿਕਰਯੋਗ ਹੈ ਕਿ ਦਿੱਲੀ ਪੁਲਿਸ ਗ੍ਰਹਿ ਮੰਤਰਾਲੇ ਦੇ ਅਧੀਨ ਆਉਂਦੀ ਹੈ।
ਉਨ੍ਹਾਂ ਕਿਹਾ ਕਿ ਦਿੱਲੀ ਸਰਕਾਰ ਲੋਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਸੀਸੀਟੀਵੀ ਕੈਮਰਾ ਲਗਾ ਰਹੀ ਹੈ। ਸਾਡੇ ਅਧਿਕਾਰ ਖੇਤਰ ਵਿਚ ਆਉਣ ਵਾਲੀ ਸੜਕਾਂ ਰੋਸ਼ਨੀ ਦਾ ਪ੍ਰਬੰਧ ਕੀਤਾ ਗਿਆ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਕਾਨੂੰਨ ਵਿਵਸਥਾ ਸਬੰਧੀ ਕੇਂਦਰ ਨੂੰ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਣ ਲਈ ਤਿਆਰ ਹੈ, ਪ੍ਰੰਤੂ ਕੇਂਦਰ ਨੂੰ ਆਪਣੇ ਤਹਿਤ ਆਉਣ ਵਾਲੇ ਮਾਮਲੇ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।