ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਛੱਤੀਸਗੜ੍ਹ ਦੇ ਭਿਲਾਈ ਸਟੀਲ ਪਲਾਂਟ 'ਚ ਧਮਾਕਾ, 9 ਮੌਤਾਂ, ਕਈ ਜ਼ਖਮੀ

ਛੱਤੀਸਗੜ੍ਹ ਦੇ ਭਿਲਾਈ ਸਟੀਲ ਪਲਾਂਟ 'ਚ ਅਚਾਨਕ ਹੋਏ ਗੈਸ ਪਾਈਪ ਲਾਈਨ 'ਚ ਧਮਾਕਾ ਹੋ ਜਾਣ ਕਾਰਣ ਲਗਭਗ 9 ਲੋਕਾਂ ਦੀ ਮੌਤ ਹੋ ਗਈ ਜਦਕਿ 15 ਤੋਂ ਜ਼ਿਆਦਾ ਲੋਕ ਝੁਲਸ ਗਏ। ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਹਾਦਸਾ ਹਾਲੇ ਕੁਝ ਦੇਰ ਪਹਿਲਾਂ ਹੋਇਆ ਹੈ।

 

ਭਿਲਾਈ ਇਸਪਾਤ ਕਾਰਖ਼ਾਨੇ ਦੇ ਅਧਿਕਾਰੀਆਂ ਨੇ ਦੱਸਿਆ ਕਿ ਕਾਰਖਾਨੇ ਚ ਲਗਭਗ 11 ਵਜੇ ਕੋਕ ਓਵਨ ਦੇ ਨੇੜੇ 25 ਤੋਂ ਵੱਧ ਕਰਮਚਾਰੀ ਕੰਮ ਕਰ ਰਹੇ ਸਨ ਕਿ ਅਚਾਨਕ ਪਾਈਪ ਲਾਈਨ ਚ ਧਮਾਕਾ ਹੋ ਗਿਆ ਜਿਸ ਕਾਰਨ ਮੌਕੇ ਤੇ ਮੌਜੂਦ ਝੂਲਸ ਗਏ।

 

ਦੱਸਿਆ ਜਾ ਰਿਹਾ ਹੈ ਕਿ ਪਲਾਂਟ ਦੇ ਕੋਕ ਓਵਨ ਦੀ ਬੈਟਰੀ ਕ੍ਰਮਵਾਰ 11 'ਚ ਰੱਖ ਰਖਾਅ ਦੌਰਾਨ ਹਾਦਸਾ ਹੋਇਆ ਹੈ। ਬਚਾਅ ਦਲ ਮੌਕੇ 'ਤੇ ਪੁੱਜ ਚੁੱਕਿਆ ਹੈ। ਧਮਾਕੇ ਮਗਰੋਂ ਲੋਕਾਂ 'ਚ ਭੱਜਦੌੜ ਮਚ ਗਈ। ਪੁਲਿਸ ਘਟਨਾ ਸਥਾਨ 'ਤੇ ਪੁੱਜ ਚੁੱਕੀ ਹੈ ਅਤੇ ਹਾਦਸਾ ਕਿਸ ਤਰ੍ਹਾਂ ਹੋਇਆ ਜਾਂਚ ਕਰ ਰਹੀ ਹੈ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast in Bhilai Steel Plant of Chhattisgarh 9 dead many injured