ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪਟਾਕਾ ਫ਼ੈਕਟਰੀ ’ਚ ਧਮਾਕਾ, 6 ਮਰੇ ਕਈ ਜ਼ਖ਼ਮੀ

ਪਟਾਕਾ ਫ਼ੈਕਟਰੀ ’ਚ ਧਮਾਕਾ, 6 ਮਰੇ ਕਈ ਜ਼ਖ਼ਮੀ

ਉੱਤਰ ਪ੍ਰਦੇਸ਼ ਦੇ ਸ਼ਹਿਰ ਏਟਾ ਦੇ ਰਿਹਾਇਸ਼ੀ ਇਲਾਕੇ ’ਚ ਸਥਿਤ ਅੱਜ ਸਵੇਰੇ ਪੌਣੇ 12 ਵਜੇ ਇੱਕ ਪਟਾਕਾ ਫ਼ੈਕਟਰੀ ਵਿੱਚ ਜ਼ਬਰਦਸਤ ਧਮਾਕਾ ਹੋਣ ਕਾਰਨ ਛੇ ਵਿਅਕਤੀ ਮਾਰੇ ਗਏ ਹਨ ਤੇ ਇੱਕ ਦਰਜਨ ਦੇ ਲਗਭਗ ਜ਼ਖ਼ਮੀ ਹਨ। ਸੱਤ ਜ਼ਖ਼ਮੀਆਂ ਦੀ ਹਾਲਤ ਗੰਭੀਰ ਦੱਸੀ ਜਾਂਦੀ ਹੈ।

 

 

ਚਸ਼ਮਦੀਦ ਗਵਾਹਾਂ ਮੁਤਾਬਕ ਜਿਸ ਮਕਾਨ ਵਿੱਚ ਇਹ ਧਮਾਕਾ ਹੋਇਆ, ਉਹ ਪੂਰੀ ਤਰ੍ਹਾਂ ਤਬਾਹ ਹੋ ਕੇ ਮਿੱਟੀ 'ਚ ਮਿਲ ਗਿਆ। ਆਲੇ–ਦੁਆਲੇ ਦੇ ਵੀ ਕਈ ਮਕਾਨਾਂ ਨੂੰ ਨੁਕਸਾਨ ਪੁੱਜਾ ਹੈ। ਲਾਸ਼ਾਂ ਦੇ ਟੁਕੜੇ 50 ਮੀਟਰ ਦੀ ਦੂਰੀ ਤੱਕ ਵੀ ਜਾ ਕੇ ਡਿੱਗੇ।

 

 

15 ਮਿੰਟ ਲਗਾਤਾਰ ਰੁਕ–ਰੁਕ ਕੇ ਧਮਾਕੇ ਹੁੰਦੇ ਰਹੇ। ਜ਼ਿਲ੍ਹਾ ਅਧਿਕਾਰੀ ਨੇ ਮੈਜਿਸਟ੍ਰੇਟੀ ਜਾਂਚ ਦੇ ਹੁਕਮ ਜਾਰੀ ਕੀਤੇ ਹਨ।

 

 

ਮਿਰਹਚੀ ਕਸਬੇ ਦੀ ਵਸਨੀਕ ਮੁੰਨੀ ਦੇਵੀ ਦੇ ਮਕਾਨ ਵਿੱਚ ਦੀਵਾਲੀ ਲਈ ਤਿਆਰ ਕੀਤੇ ਪਟਾਕਿਆਂ ਨੂੰ ਸਟੋਰ ਕਰ ਕੇ ਰੱਖਿਆ ਗਿਆ ਸੀ।

 

 

ਇਸ ਹਾਦਸੇ ’ਚ ਪਟਾਕਾ ਲਾਇਸੈਂਸ–ਧਾਰੀ 50 ਸਾਲਾ ਮੁੰਨੀ ਦੇਵੀ ਪਤਨੀ ਲਾਲਾਰਾਮ ਤੇ 8 ਸਾਲਾ ਅੰਜਲੀ ਅਤੇ ਉਸ ਦੀ ਵੱਡੀ ਭੈਣ 12 ਸਾਲਾ ਰਾਧਾ ਪੁੱਤਰੀ ਛੋਟੇਲਾਲ, ਚੰਦਰਪਾਲ ਦੀ 16 ਸਾਲਾ ਪੁੱਤਰੀ ਸ਼ੀਤਲ ਤੇ ਅਨੀਸ ਦੀ 6 ਸਾਲਾ ਧੀ ਖ਼ੁਸ਼ੀ, ਅਸ਼ੋਕ ਦੀ 14 ਸਾਲਾ ਧੀ ਰਜਨੀ ਦੀ ਮੌਤ ਹੋ ਗਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast in Cracker factory 6 killed many injured