ਮੇਰਠ ਦੇ ਸਰਧਨਾ ਚ ਵੀਰਵਾਰ ਦੁਪਿਹਰ ਵਿਆਹ ਸਮਾਗਮ ਚ ਆਤਿਸ਼ਬਾਜ਼ੀ ਵਾਲੇ ਪਟਾਕਿਆਂ ਦੀ ਨਾਜਾਇਜ਼ ਫੈਕਟਰੀ ਚ ਧਮਾਕਾ ਕਾਰਨ ਅੱਗ ਲੱਗ ਗਈ। ਧਮਾਕਾ ਇੰਨਾ ਜ਼ਬਰਦਸਤ ਸੀ ਕਿ ਮਕਾਨ ਦੀ ਛੱਤ ਹਵਾ ਚ ਉੱਡ ਗਈ। ਅੱਗ ਦੇ ਲਪੇਟੇ ਆਉਣ ਕਾਰਨ ਸਿਲੰਡਰ ਫੱਟ ਗਿਆ। ਹਾਦਸੇ ਚ ਪਤੀ-ਪਤਨੀ ਦੀ ਮੌਤ ਹੋ ਗਈ ਜਦਕਿ ਪਰਿਵਾਰ ਦੇ ਅੱਧਾ ਦਰਜਨ ਤੋਂ ਵੱਧ ਲੋਕ ਝੁਲਸ ਗਏ।
ਜਾਣਕਾਰੀ ਮੁਤਾਬਕ ਇਸ ਫੈਕਟਰੀ ਚ ਧਮਾਕਾ ਹੋਣ ਮਗਰੋਂ ਇਲਾਕੇ ਚ ਭਾਜੜਾਂ ਪੈ ਗਈਆਂ। ਮੌਕੇ ਤੇ ਫ਼ਾਇਰ ਬ੍ਰਿਗੇਡ ਪਹੁੰਚੀ ਤੇ ਭਾਰੀ ਜਦੋਂ ਜਹਿਦ ਮਗਰੋਂ ਅੱਗ ਤੇ ਕਾਬੂ ਪਾਇਆ । ਇਸ ਤੋਂ ਬਾਅਦ ਪੁਲਿਸ ਦੀ ਮਦਦ ਨਾਲ ਝੁਲਸੇ ਹੋਏ ਲੋਕਾਂ ਨੂੰ ਹਸਪਤਾਲ ਚ ਭਰਤੀ ਕਰਵਾਇਆ ਗਿਆ।
ਹਾਦਸੇ ਚ ਸਲੀਮ ਦੀ ਪਤਨੀ ਇਮਰਾਨਾ ਦੀ ਮੌਕੇ ਤੇ ਹੀ ਮੌਤ ਹੋ ਗਈ। ਜਦਕਿ ਸਲੀਮ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ।
.