ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੀ ਕੈਮੀਕਲ ਫ਼ੈਕਟਰੀ ’ਚ ਧਮਾਕਾ, 20 ਮਰੇ 50 ਫੱਟੜ

ਮਹਾਰਾਸ਼ਟਰ ਦੀ ਕੈਮੀਕਲ ਫ਼ੈਕਟਰੀ ’ਚ ਧਮਾਕਾ, 20 ਮਰੇ 50 ਫੱਟੜ

ਮਹਾਰਾਸ਼ਟਰ ’ਚ ਮੁੰਬਈ ਤੋਂ 400 ਕਿਲੋਮੀਟਰ ਤੇ ਧੁਲੇ ਤੋਂ 60 ਕਿਲੋਮੀਟਰ ਦੂਰ ਪਿੰਡ ਵਗ਼ਾੜੀ ਵਿਖੇ ਇੱਕ ਕੈਮੀਕਲ ਫ਼ੈਕਟਰੀ ’ਚ ਜ਼ੋਰਦਾਰ ਧਮਾਕਾ ਹੋਣ ਕਾਰਨ 20 ਵਿਅਕਤੀਆਂ ਦੇ ਮਾਰੇ ਜਾਣ ਤੇ 50 ਹੋਰਨਾਂ ਦੇ ਫੱਟੜ ਹੋਣ ਦਾ ਖ਼ਦਸ਼ਾ ਹੈ। ਇਹ ਖ਼ਬਰ ਲਿਖੇ ਜਾਣ ਤੱਕ ਬਹੁਤ ਸਾਰੇ ਕਾਮੇ ਤੇ ਹੋਰ ਮੁਲਾਜ਼ਮ ਅੰਦਰ ਫਸੇ ਹੋਏ ਸਨ। ਐੱਨਡੀਆਰਐੱਫ਼ (NDRF) ਦੀ ਟੀਮ ਘਟਨਾ–ਸਥਾਨ ਉੱਤੇ ਪੁੱਜ ਚੁੱਕੀ ਹੈ।

 

 

ਮੁਢਲੀ ਜਾਣਕਾਰੀ ਮੁਤਾਬਕ ਇਹ ਧਮਾਕਾ ਸ਼ੀਰਪੁਰ ਦੀ ਮਹਾਰਾਸ਼ਟਰ ਉਦਯੋਗਿਕ ਵਿਕਾਸ ਨਿਗਮ ਨਾਂਅ ਦੀ ਇੱਕ ਕੈਮੀਕਲ ਫ਼ੈਕਟਰੀ ਵਿੱਚ ਹੋਇਆ। ਮੁਢਲੀਆਂ ਖ਼ਬਰਾਂ ਮੁਤਾਬਕ ਸ਼ਾਇਦ ਕੋਈ ਸਿਲੰਡਰ ਫਟਣ ਕਾਰਨ ਇਹ ਧਮਾਕਾ ਹੋਇਆ ਹੈ। ਇਹ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਆਲੇ–ਦੁਆਲੇ ਦੇ ਪਿੰਡਾਂ ਵਿੱਚ ਵੀ ਭੂਚਾਲ ਵਰਗੇ ਝਟਕੇ ਮਹਿਸੂਸ ਕੀਤੇ ਗਏ।

 

 

ਅੱਗ ਬੁਝਾਉਣ ਵਾਲੇ ਛੇ ਇੰਜਣ ਮੌਕੇ ਉੱਤੇ ਪੁੱਜੇ ਹੋਏ ਹਨ। ਸੰਘਣੇ ਕਾਲ਼ੇ ਧੂੰਏਂ ਨੇ ਸਮੁੱਚੇ ਇਲਾਕੇ ਨੂੰ ਜਿਵੇਂ ਘੇਰਾ ਪਾ ਲਿਆ ਹੈ। ਇਹ ਧੂੰਆਂ ਵੀ ਲੋਕਾਂ ਦੀ ਜਾਨ ਦਾ ਖੌਅ ਬਣ ਸਕਦਾ ਹੈ। ਉਂਝ ਇਹ ਇਲਾਕਾ ਆਮ ਰਿਹਾਇਸ਼ੀ ਬਸਤੀਆਂ ਤੋਂ ਕਾਫ਼ੀ ਦੂਰ ਹੈ ਪਰ ਫਿਰ ਵੀ ਬਹੁਤ ਸਾਰੇ ਕਾਮੇ ਇਸ ਕੰਪਨੀ ਕੈਂਪਸ ਦੇ ਅੰਦਰ ਹੀ ਆਪਣੇ ਪਰਿਵਾਰਾਂ ਸਮੇਤ ਰਹਿ ਰਹੇ ਹਨ।

 

 

ਇਹ ਧਮਾਕਾ ਹੋਣ ਸਮੇਂ 100 ਦੇ ਲਗਭਗ ਵਰਕਰ ਫ਼ੈਕਟਰੀ ਦੇ ਅੰਦਰ ਸਨ। ਕੈਂਪਸ ਦੇ ਅੰਦਰ ਕਈ ਨਿੱਕੇ ਬੱਚੇ ਵੀ ਹਨ।

 

 

ਪੁਲਿਸ ਕੰਟਰੋਲ ਰੂਮ ਨੂੰ ਅੱਜ ਸਵੇਰੇ 10:20 ਵਜੇ ਪਹਿਲੀ ਕਾੱਲ ਆਈ ਤੇ ਦੱਸਿਆ ਗਿਆ ਕਿ ਫ਼ੈਕਟਰੀ ਵਿੱਚ ਧਮਾਕਾ ਹੋ ਗਿਆ ਹੈ।

 

 

ਕੁਝ ਗੰਭੀਰ ਜ਼ਖ਼ਮੀਆਂ ਨੂੰ ਇਲਾਕੇ ਦੇ ਵੱਖੋ–ਵੱਖਰੇ ਪ੍ਰਾਈਵੇਟ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਜਾ ਰਿਹਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast in Maharashtra s Chemimal Factory 20 killed 50 injured