ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸ੍ਰੀਨਗਰ ’ਚ ਕਸ਼ਮੀਰ ਯੂਨੀਵਰਸਿਟੀ ਦੇ ਗੇਟ ਕੋਲ ਧਮਾਕਾ, 2 ਫੱਟੜ

ਸ੍ਰੀਨਗਰ ’ਚ ਕਸ਼ਮੀਰ ਯੂਨੀਵਰਸਿਟੀ ਦੇ ਗੇਟ ਕੋਲ ਧਮਾਕਾ, 2 ਫੱਟੜ

ਜੰਮੂ–ਕਸ਼ਮੀਰ ਦੀ ਰਾਜਧਾਨੀ ਸ੍ਰੀਨਗਰ ਸਥਿਤ ਕਸ਼ਮੀਰ ਯੂਨੀਵਰਸਿਟੀ ਕੋਲ ਧਮਾਕਾ ਹੋਣ ਦੀ ਖ਼ਬਰ ਹੈ। ਇਸ ਧਮਾਕੇ ’ਚ ਦੋ ਵਿਅਕਤੀ ਜ਼ਖ਼ਮੀ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਇੱਕ ਗ੍ਰੇਨੇਡ ਧਮਾਕਾ ਸੀ; ਜੋ ਯੂਨੀਵਰਸਿਟੀ ਦੇ ਗੇਟ ਕੋਲ ਕੀਤਾ ਗਿਆ।

 

 

ਪੁਲਿਸ ਮੁਤਾਬਕ ਇਹ ਧਮਾਕਾ ਯੂਨੀਵਰਸਿਟੀ ਦੇ ਸਰ ਸਈਅਦ ਗੇਟ ਦੇ ਬਾਹਰ ਸੁੱਟਿਆ ਗਿਆ। ਇੱਕ ਹੋਰ ਰਿਪੋਰਟ ਮੁਤਾਬਕ ਇਸ ਹਮਲੇ ’ਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ। ਪੁਲਿਸ ਨੇ ਸਮੁੱਚੇ ਇਲਾਕੇ ਨੂੰ ਘੇਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

 

 

ਯੂਨੀਵਰਸਿਟੀ ਕੋਲ ਧਮਾਕੇ ਦੀ ਇਹ ਖ਼ਬਰ ਅਜਿਹੇ ਵੇਲੇ ਆਈ ਹੈ, ਜਦੋਂ ਸੁਰੱਖਿਆ ਬਲਾਂ ਨੇ ਇੱਕ ਮੁਕਾਬਲੇ ਦੌਰਾਨ ਹਿਜ਼ਬੁਲ ਮੁਜਾਹਿਦੀਨ ਅੱਤਵਾਦੀ ਜੱਥੇਬੰਦੀ ਦੇ ਦੋ ਅੱਤਵਾਦੀਆਂ ਨੂੰ ਮਾਰ ਮੁਕਾਇਆ ਸੀ। ਦਰਅਸਲ, ਸੋਮਵਾਰ ਰਾਤੀਂ ਪੁਲਵਾਮਾ ਜ਼ਿਲ੍ਹੇਦੇ ਤਚਵਾਰਾ ਪਿੰਡ ’ਚ ਅੱਤਵਾਦੀਆਂ ਅਤੇ ਸੁਰੱਖਿਆ ਬਲਾਂ ਵਿਚਾਲੇ ਗੋਲੀਬਾਰੀ ਹੋਈ; ਜਿਸ ਵਿੱਚ ਮੰਗਲਵਾਰ ਦੀ ਸਵੇਰ ਨੂੰ ਦੋ ਅੱਤਵਾਦੀਆਂ ਦਾ ਖ਼ਾਤਮ ਹੋ ਗਿਆ।

 

 

ਦੋਵੇਂ ਅੱਤਵਾਦੀਆਂ ਸ਼ਨਾਖ਼ਤ ਇਰਫ਼ਾਨ ਨਾਇਰਾ ਤੇ ਇਰਫ਼ਾਨ ਸ਼ੇਖ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਮੁਕਾਬਲਾ ਸੋਮਵਾਰ ਰਾਤ ਤੋਂ ਸ਼ੁਰੂ ਹੋ ਗਿਆ ਸੀ। ਪ੍ਰਾਪਤ ਜਾਣਕਾਰੀ ਮੁਤਾਬਕ ਇਲਾਕੇ ਵਿੱਚ ਤਿੰਨ ਅੱਤਵਾਦੀ ਲੁਕੇ ਹੋਏ ਸਨ; ਜਿਨ੍ਹਾਂ ਵਿੱਚੋਂ ਇੱਕ ਨੂੰ ਸੁਰੱਖਿਆ ਬਲਾਂ ਨੇ ਸੋਮਵਾਰ ਨੂੰ ਹੀ ਮਾਰ ਮੁਕਾਇਆ ਸੀ।

 

 

ਇਸ ਤੋਂ ਪਹਿਲਾਂ ਅਨੰਤਨਾਗ ’ਚ ਪੁਲਿਸ ਤੇ ਸੁਰੱਖਿਆ ਬਲਾਂ ਨੇ ਅੱਤਵਾਦੀਆਂ ਦੀ ਸਾਜ਼ਿਸ਼ ਨਾਕਾਮ ਕਰ ਦਿੱਤੀ ਸੀ। ਅੱਤਵਾਦੀਆਂ ਵੱਲੋਂ ਲਾਏ ਗਏ ਦੇਸੀ ਬੰਬ ਨੂੰ ਪੁਲਿਸ ਅਤੇ ਸੁਰੱਖਿਆ ਬਲਾਂ ਨੇ ਨਕਾਰਾ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਵੀਰਵਾਰ ਨੂੰ ਫ਼ੌਜੀ ਵਾਹਨਾਂ ਦੇ ਕਾਫ਼ਲੇ ਨੂੰ ਉਡਾਉਣ ਦੀ ਸਾਜ਼ਿਸ਼ ਵੀ ਰਚੀ ਸੀ; ਜਿਸ ਨੂੰ ਸੁਰੱਖਿਆ ਬਲਾਂ ਵੱਲੋਂ ਨਾਕਾਮ ਕਰ ਦਿੱਤਾ ਗਿਆ ਸੀ।

 

 

ਦੱਖਣੀ ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ਵਿੱਚ ਜੰਮੂ–ਸ੍ਰੀਨਗਰ ਹਾਈਵੇਅ ਉੱਤੇ ਪਲਾਂਟ ਵਿੱਚ ਤਾਕਤਵਰ ਬੰਬ ਧਮਾਕਾ ਹੋਇਆ ਸੀ। 20–25 ਕਿਲੋਗ੍ਰਾਮ ਦੀ IED ਇੱਕ ਡੱਬੇ ’ਚ ਰੱਖਿਆ ਗਿਆ ਸੀ; ਜਿਸ ਨੂੰ ਤੁਰੰਤ ਨਕਾਰਾ ਕੀਤਾ ਗਿਆ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Blast near Gate of Kashmir University in Srinagar 2 injured