ਮਰਿਆਦਾ ਪੁਰਸ਼ੋਤਮ ਭਗਵਾਨ ਸ੍ਰੀਰਾਮ ਦੇ ਅਯੁੱਧਿਆ ’ਚ ਵਿਸ਼ਾਲ ਮੰਦਰ ਦੀ ਉਸਾਰੀ ਬਾਰੇ ਨਵੇਂ ਕਾਇਮ ਕੀਤੇ ਟ੍ਰੱਸਟ ਵੱਲੋਂ ਇਸ ਉਸਾਰੀ ਤੇ ਉਸ ਨਾਲ ਜੁੜੀਆਂ ਗਤੀਵਿਧੀਆਂ ਲਈ ਬਲੂ–ਪ੍ਰਿੰਟ ਬਣਾਉਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਇਸ ਨੂੰ ਲੈ ਕੇ ਨਵੇਂ ਟ੍ਰੱਸਟ ਦੇ ਸਾਰੇ ਮੈਂਬਰਾਂ ਨੇ ਆਪੋ–ਆਪਣੇ ਸੁਝਾਅ ਤਿਆਰ ਕਰਨੇ ਸ਼ੁਰੂ ਕਰ ਦਿੱਤੇ ਹਨ।
ਅਯੁੱਧਿਆ ’ਚ ਰਾਮ ਮੰਦਰ ਨਿਰਮਾਣ ਦੇ ਨਾਲ–ਨਾਲ ਟ੍ਰੱਸਟ ਦੀਆਂ ਕਿਹੜੀਆਂ ਗਤੀਵਿਧੀਆਂ ਹੋਣਗੀਆਂ; ਇਸ ਲਈ ਵਿਚਾਰ–ਵਟਾਂਦਰਾ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਬੁੱਧਵਾਰ ਨੂੰ ਰਾਮ ਜਨਮ–ਭੂਮੀ ਤੀਰਥ ਖੇਤਰ ਟ੍ਰੱਸਟ ਦੇ ਸੀਨੀਅਰ ਮੈਂਬਰ ਤੇ ਸੰਘ ਦੇ ਸੂਬਾਈ ਕਾਰਜਵਾਹਕ ਡਾ. ਅਨਿਲ ਮਿਸ਼ਰ ਨੇ ਵੀ ਕੀਤੀ ਹੈ।
19 ਫ਼ਰਵਰੀ ਨੂੰ ਨਵੀਂ ਦਿੱਲੀ ’ਚ ਟ੍ਰੱਸਟ ਦੀ ਪਹਿਲੀ ਮੀਟਿੰਗ ਵੀ ਹੋਣ ਜਾ ਰਹੀ ਹੈ। ਇਸ ਮੀਟਿੰਗ ’ਚ ਕਿਹੜੇ–ਕਿਹੜੇ ਵਿਸ਼ਿਆਂ ਉੱਤੇ ਵਿਚਾਰ ਹੋਵੇਗਾ, ਇਸ ਲਈ ਟ੍ਰੱਸਟ ਦੇ ਸਾਰੇ ਮੈਂਬਰਾਂ ਨੂੰ ਗ਼ੈਰ–ਰਸਮੀ ਏਜੰਡਾ ਵੀ ਭੇਜਿਆ ਜਾ ਰਿਹਾ ਹੈ। ਇਹ ਪਹਿਲੀ ਮੀਟਿੰਗ ਬੇਹੱਦ ਅਹਿਮ ਹੋਵੇਗੀ।
ਇਸ ਮੀਟਿੰਗ ਦੌਰਾਨ ਟ੍ਰੱਸਟ ਦੇ ਸਰੂਪ, ਉਸ ਦੀਆਂ ਗਤੀਵਿਧੀਆਂ ਤੇ ਰਾਮ ਮੰਦਰ ਉਸਾਰੀ ਨੂੰ ਲੈ ਕੇ ਕੀਤੀਆਂ ਜਾਣ ਵਾਲੀਆਂ ਕਾਰਵਾਈਆਂ ਬਾਰੇ ਚਿਵਾਰ–ਵਟਾਂਦਰਾ ਕੀਤਾ ਜਾਵੇਗਾ। ਟ੍ਰੱਸਟੀ ਡਾ. ਮਿਸ਼ਰ ਨੇ ਦੱਸਿਆ ਕਿ ਕਰੋੜਾਂ ਦੇਸ਼ ਵਾਸੀਆਂ ਦੀਆਂ ਭਾਵਨਾਵਾਂ ਦੇ ਅਨੁਸਾਰ ਰਾਮ ਮੰਦਰ ਨਿਰਮਾਣ ਹੋ, ਇਸ ਦਾ ਪੂਰਾ ਜਤਨ ਕੀਤਾ ਜਾਵੇਗਾ।
ਉਨ੍ਹਾਂ ਮੁਤਾਬਕ ਪਹਿਲੀ ਮੀਟਿੰਗ ’ਚ ਰਾਮ ਮੰਦਰ ਦੀ ਉਸਾਰੀ ਲਈ ਟ੍ਰੱਸਟ ਤੇ ਉਸਾਰੀ ਵਾਸਤੇ ਲੇ–ਆਊਟ ਉੱਤੇ ਖ਼ਾਸ ਵਿਚਾਰ ਹੋਵੇਗਾ। ਮੀਟਿੰਗ ’ਚ ਮੰਦਰ ਉਸਾਰੀ ਦੀ ਤਰੀਕਾ ਦਾ ਐਲਾਨ ਵੀ ਸੰਭਵ ਹੈ। ਟ੍ਰੱਸਟ ਮੈਂਬਰ ਮੁਤਾਬਕ ਛੇਤੀ ਹੀ ਅਯੁੱਧਿਆ ’ਚ ਵਿਸ਼ਾਲ ਮੰਦਰ ਨਿਰਮਾਣ ਦੀ ਤਰੀਕ ਦਾ ਐਲਾਨ ਹੋਵੇਗਾ।
ਇਹ ਵੀ ਦੱਸਿਆ ਗਿਆ ਕਿ ਪਹਿਲੀ ਮੀਟਿੰਗ ’ਚ ਮੈਂਬਰਾਂ ਵੱਲੋਂ ਪ੍ਰਸਤਾਵ ਆਉਣ ’ਤੇ ਟ੍ਰੱਸਟ ਚੇਅਰਮੈਨ ਚੁਣਿਆ ਜਾ ਸਕਦਾ ਹੈ ਪਰ ਹਾਲੇ ਗਠਨਕਰਤਾ ਟ੍ਰੱਸਟੀ ਸੀਨੀਅਰ ਵਕੀਲ ਹੀ ਪਦੇਨ ਚੇਅਰਮੈਨ ਹਨ।