ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਸਭ ਬਚਾਏ

ਮਹਾਰਾਸ਼ਟਰ ਦੇ ਮੁੱਖ ਸਕੱਤਰ ਨੂੰ ਲਿਜਾ ਰਹੀ ਕਿਸ਼ਤੀ ਪਲਟੀ, ਸਭ ਬਚਾਏ

ਮਹਾਰਾਸ਼ਟਰ ਦੇ ਮੁੱਖ ਸਕੱਤਰ ਦਿਨੇਸ਼ ਕੁਮਾਰ ਜੈਨ ਨੂੰ ਲਿਜਾ ਰਹੀ ਇੱਕ ਕਿਸ਼ਤੀ ਮੁੰਬਈ ਦੇ ਸਮੁੰਦਰੀ ਕੰਢੇ ਲਾਗੇ ਸਮੁੰਦਰ `ਚ ਪਲਟ ਗਈ। ਇਸ ਵਿੱਚ ਸਵਾਰ ਸਾਰੇ ਯਾਤਰੂਆਂ ਨੂੰ ਸੁਰੱਖਿਅਤ ਬਚਾ ਲਿਆ ਗਿਆ। ਪਹਿਲਾਂ ਇੱਕ ਨੂੰ ਕੱਢਿਆ ਗਿਆ, ਉਸ ਤੋਂ ਬਾਅਦ ਇੱਕ ਹੋਰ ਯਾਤਰੂ ਲਾਪਤਾ ਦੱਸਿਆ ਜਾ ਰਿਹਾ ਸੀ। ਬਾਅਦ `ਚ ਉਸ ਨੂੰ ਵੀ ਲੱਭ ਕੇ ਸੁਰੱਖਿਅਤ ਬਚਾ ਲਿਆ ਗਿਆ। ਰਾਹਤ ਕਾਰਜਾਂ ਲਈ ਦੋ ਹੈਲੀਕਾਪਟਰ ਲਾਏ ਗਏ ਸਨ।


ਭਾਰਤੀ ਤੱਟ-ਰੱਖਿਅਕ ਬਲ ਦੇ ਬੁਲਾਰੇ ਨੇ ਦੱਸਿਆ ਕਿ ਉਨ੍ਹਾਂ ਦਾ ਜਹਾਜ਼ ਮੌਕੇ `ਤੇ ਪੁੱਜ ਗਿਆ ਸੀ ਪਰ ਜਿ਼ਆਦਾਤਰ ਲੋਕਾਂ ਨੂੰ ਪਹਿਲਾਂ ਹੀ ਬਚਾ ਲਿਆ ਗਿਆ ਸੀ। ਮਹਾਰਾਸ਼ਟਰ ਸਰਕਾਰ ਦੀ ਇਹ ਕਿਸ਼ਤੀ ਮੁੰਬਈ ਦੇ ਨਰੀਮਨ ਪੁਆਇੰਟ ਦੇ ਪੱਛਮ `ਚ 2.6 ਕਿਲੋਮੀਟਰ ਦੂਰ ਸਿ਼ਵਾਜੀ ਸਮਾਰਕ ਕੋਲ ਪਲਟੀ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:boat of Maharashtra chief secretary overturned safe