ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਆਸਟਰੇਲੀਅਨ ਵਿਅਕਤੀ ਦੀ ਲਾਸ਼ ਗਯਾ `ਚ ਰੁੱਖ ਨਾਲ ਟੰਗੀ ਮਿਲੀ

ਆਸਟਰੇਲੀਅਨ ਵਿਅਕਤੀ ਦੀ ਲਾਸ਼ ਗਯਾ `ਚ ਰੁੱਖ ਨਾਲ ਟੰਗੀ ਮਿਲੀ

ਬਿਹਾਰ ਦੇ ਬੋਧ ਗਯਾ ਦੇ ਇੱਕ ਜੰਗਲ `ਚ ਆਸਟਰੇਲੀਆ ਦੇ ਇੱਕ ਵਿਅਕਤੀ ਦੀ ਲਾਸ਼ ਰੁੱਖ ਨਾਲ ਟੰਗੀ ਮਿਲੀ ਹੈ। ਬੋਧ ਗਯਾ ਸ਼ਹਿਰ ਦੁਨੀਆ ਭਰ `ਚ ਬਹੁਤ ਮਸ਼ਹੂਰ ਹੈ, ਇਸੇ ਲਈ ਇੱਥੇ ਦੇਸ਼ ਤੇ ਵਿਦੇਸ਼ ਤੋਂ ਆਉਣ ਵਾਲੇ ਸੈਲਾਨੀਆਂ ਦੀ ਭੀੜ ਰਹਿੰਦੀ ਹੈ।


ਪੁਲਿਸ ਮੁਤਾਬਕ ਮਰਨ ਵਾਲੇ ਵਿਅਕਤੀ ਦਾ ਨਾਂਅ ਹੀਥ ਐਲਨ (33) ਸੀ ਤੇ ਉਹ ਸਿਡਨੀ ਦੇ ਉੱਪਨਗਰ ਵੈਸਟਮੀਡ ਦਾ ਨਿਵਾਸੀ ਸੀ। ਉਸ ਦੀ ਜੇਬ `ਚੋਂ ਇੱਕ ਖ਼ੁਦਕੁਸ਼ੀ-ਨੋਟ ਵੀ ਬਰਾਮਦ ਹੋਇਆ ਹੈ, ਜਿਸ ਵਿੱਚ ਉਸ ਨੇ ਲਿਖਿਆ ਹੈ ਕਿ ਉਸ ਦੀ ਮੌਤ ਬਾਰੇ ਉਸ ਦੀ ਭੈਣ ਨੂੰ ਖ਼ਬਰ ਦੇ ਦਿੱਤੀ ਜਾਵੇ।


ਅੱਜ ਸਵੇਰੇ ਜਦੋਂ ਕੁਝ ਸਥਾਨਕ ਨਿਵਾਸੀ ਜੰਗਲ `ਚੋਂ ਲੰਘ ਰਹੇ ਸਨ, ਉਨ੍ਹਾਂ ਨੇ ਰੁੱਖ ਨਾਲ ਲਾਸ਼ ਲਟਕਦੀ ਵੇਖੀ। ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੂੰ ਉਸ ਦਾ ਬੈਗ, ਡਾਇਰੀ ਤੇ ਪਾਣੀ ਦੀ ਬੋਤਲ ਉਸ ਰੁੱਖ ਨੇੜਿਓਂ ਬਰਾਮਦ ਹੋਏ ਹਨ।


ਲਾਸ਼ ਨੂੰ ਪੋਸਟ-ਮਾਰਟਮ ਲਈ ਅਨੁਗ੍ਰਹਿ ਨਾਰਾਇਣ ਮਗਧ ਮੈਡੀਕਲ ਕਾਲਜ ਅਤੇ ਹਸਪਤਾਲ `ਚ ਭੇਜਿਆ ਗਿਆ ਹੈ।   

 

ਜਿਸ ਥਾਂ ਤੋਂ ਅੱਜ ਆਸਟਰੇਲੀਅਨ ਵਿਅਕਤੀ ਦੀ ਲਾਸ਼ ਮਿਲੀ ਹੈ, ਉਸ ਦੇ ਬਿਲਕੁਲ ਨੇੜੇ ਹੀ ਕੁਝ ਸਮਾਂ ਪਹਿਲਾਂ ਇੱਕ ਜਾਪਾਨੀ ਔਰਤ ਨਾਲ ਸਮੂਹਕ ਬਲਾਤਕਾਰ ਵੀ ਹੋਇਆ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Body of Australian found hanging in Gaya