ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕਸ਼ਮੀਰ 'ਚ ਦੋ ਟਰੱਕ ਡਰਾਇਵਰਾਂ ਦੇ ਕਾਤਲ ਅੱਤਵਾਦੀ ਦੀ ਲਾਸ਼ ਮਿਲੀ

ਦੋ ਟਰੱਕ ਡਰਾਇਵਰਾਂ ਦੇ ਕਾਤਲ ਅੱਤਵਾਦੀ ਦੀ ਲਾਸ਼ ਮਿਲੀ

ਜੰਮੂ–ਕਸ਼ਮੀਰ ਦੇ ਅਨੰਤਨਾਗ ਜ਼ਿਲ੍ਹੇ ’ਚ ਦੋ ਟਰੱਕ ਡਰਾਇਵਰਾਂ ਦਾ ਕਤਲ ਕਰਨ ਵਾਲੇ ਅੱਤਵਾਦੀ ਦੀ ਲਾਸ਼ ਪੁਲਿਸ ਨੂੰ ਮਿਲੀ ਹੈ। ਜੰਮੂ–ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਡਰਾਇਵਰ ਨਾਲ ਮਿਲੀ ਲਾਸ਼ ਦੀ ਸ਼ਨਾਖ਼ਤ ਅੱਤਵਾਦੀ ਵਜੋਂ ਹੋਈ ਹੈ। ਇੱਥੇ ਵਰਨਣਯੋਗ ਹੈ ਕਿ ਅੱਜ ਜਦੋਂ ਯੂਰੋਪੀਅਨ ਯੂਨੀਅਨ ਦੇ 23 ਸੰਸਦ ਮੈਂਬਰਾਂ (MPs) ਦਾ ਵੱਡਾ ਵਿਦੇਸ਼ੀ ਵਫ਼ਦ ਕਸ਼ਮੀਰ ਦੌਰੇ ਲਈ ਸ੍ਰੀਨਗਰ ਪੁੱਜਿਆ ਹੋਇਆ ਹੈ; ਅਜਿਹੇ ਵੇਲੇ ਅੱਤਵਾਦੀ ਜਾਣ–ਬੁੱਝ ਕੇ ਹਿੰਸਕ ਕਾਰਵਾਈਆਂ ਨੂੰ ਅੰਜਾਮ ਦੇ ਰਹੇ ਹਨ।

 

 

ਟਰੱਕ ਡਰਾਇਵਰ ਦੀ ਸ਼ਨਾਖ਼ਤ ਜੰਮੂ–ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਦੇ ਨਾਰਾਇਣ ਦੱਤ ਵਜੋਂ ਹੋਈ ਹੈ। ਕਸ਼ਮੀਰ ਵਾਦੀ ’ਚ ਪਿਛਲੇ ਇੱਕ ਹਫ਼ਤੇ ਦੌਰਾਨ ਇਹ ਚੌਕਾ ਹਮਲਾ ਹੈ। ਅੱਤਵਾਦੀਆਂ ਨੇ ਇਸ ਤੋਂ ਪਹਿਲਾਂ ਸ਼ੋਪੀਆਂ ’ਚ ਦੋ ਟਰੱਕ ਡਰਾਇਵਰਾਂ ਦਾ ਕਤਲ ਕਰ ਦਿੱਤਾ ਹੈ।

 

 

ਜੰਮੂ–ਕਸ਼ਮੀਰ ਪੁਲਿਸ ਦਾ ਕਹਿਣਾ ਹੈ ਕਿ ਇੱਕ ਹੋਰ ਡਰਾਇਵਰ ਨੇ ਦੱਸਿਆ ਹੈ ਕਿ ਦੋਵੇਂ ਡਰਾਇਵਰਾਂ ਦਾ ਕਤਲ ਕਰਵਾਲਾ ਇੱਕੋ ਅੱਤਵਾਦੀ ਹੈ।

 

 

ਉਸ ਤੋਂ ਪਹਿਲਾਂ ਇੱਕ ਸ਼ੱਕੀ ਪਾਕਿਸਤਾਨੀ ਨਾਗਰਿਕ ਸਮੇਤ ਦੋ ਅੱਤਵਾਦੀਆਂ ਨੇ ਸ਼ੋਪੀਆਂ ’ਚ ਹੀ ਰਾਜਸਥਾਨ ਦੇ ਇੱਕ ਡਰਾਇਵਰ ਦੀ ਗੋਲ਼ੀਆਂ ਮਾਰ ਕੇ ਹੱਤਿਆ ਕਰ ਦਿੱਤੀ ਸੀ ਤੇ ਬਾਗ਼ ਦੇ ਇੱਕ ਮਾਲਕ ’ਤੇ ਹਮਲਾ ਬੋਲ ਦਿੱਤਾ ਸੀ।

 

 

ਦਰਅਸਲ, ਹੁਣ ਅੱਤਵਾਦੀ ਸੇਬਾਂ ਦੇ ਵਪਾਰੀਆਂ ’ਚ ਦਹਿਸ਼ਤ ਪੈਦਾ ਕਰਨੀ ਚਾਹੁੰਦੇ ਹਨ ਕਿਉਂਕਿ ਸਰਕਾਰ ਹੁਣ ਕਾਰੋਬਾਰ ਨੂੰ ਹੱਲਾਸ਼ੇਰੀ ਦੇਣਾ ਚਾਹ ਰਹੀ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Body of the terrorist found who had murdered two truck drivers