ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮਾਡਲ ਦਾ ਕਤਲ ਕਰ ਲਾਸ਼ ਸੂਟਕੇਸ ’ਚ ਪਾ ਕੇ ਝਾੜੀਆਂ ’ਚ ਸੁੱਟੀ

ਪੁਲਿਸ ਨੇ 20 ਸਾਲਾ ਮਾਡਲ ਦਾ ਕਤਲ ਦੇ ਆਰੋਪ ਚ ਉਸਦੇ ਦੋਸਤ ਨੂੰ ਗ੍ਰਿਫਤਾਰ ਕੀਤਾ ਹੈ। ਮਾਡਲ ਮਾਨਸੀ ਦੀਕਸਿ਼ਤ ਦੀ ਲਾਸ਼ ਸੋਮਵਾਰ ਨੂੰ ਸੂਟਕੇਸ ਚ ਬੰਦ ਮਿਲੀ ਸੀ, ਜਿਸਨੂੰ ਮਲਾਡ ਵੈਸਟ ਇਲਾਕੇ ਦੀਆਂ ਝਾੜੀਆਂ ਚ ਸੁੱਟਿਆ ਗਿਆ ਸੀ।

 

ਸੀਸੀਟੀਵੀ ਫੁਟੇਜ ਚ ਆਰੋਪੀ ਦੀ ਕਾਰ ਦੀਆਂ ਤਸਵੀਰਾਂ ਕੈਦ ਹੋ ਗਈਆਂ ਸਨ। ਇਸ ਮਗਰੋਂ ਮੁੰਬਈ ਪੁਲਿਸ ਨੇ ਚਾਰ ਘੰਟਿਆਂ ਚ ਕਤਲ ਦੀ ਇਸ ਗੁੱਥੀ ਨੂੰ ਸੁਲਝਾਉਣ ਦਾ ਦਾਅਵਾ ਕਰ ਦਿੱਤਾ।

 

 

 

 

ਪੁਲਿਸ ਨੇ ਦੱਸਿਆ ਕਿ ਆਰੋਪੀ 20 ਸਾਲਾ ਵਿਦਿਆਰਥੀ ਮੁਜਮਿੱਲ ਸਈਦ ਹੈਦਰਾਬਾਦ ਦਾ ਰਹਿਣ ਵਾਲਾ ਹੈ। ਉਸਨੇ ਕਤਲ ਕਰਨ ਦੀ ਗੱਲ ਕਬੂਲ ਕਰ ਲਈ ਹੈ। ਆਰੋਪੀ ਨੂੰ 22 ਅਕਤੂਬਰ ਤੱਕ ਪੁਲਿਸ ਹਿਰਾਸਤ ਚ ਭੇਜ ਦਿੱਤਾ ਗਿਆ ਹੈ।

 

ਦੱਸਣਯੋਗ ਹੈ ਕਿ ਮਾਨਸੀ ਦੀਕਸਿ਼ਤ ਰਾਜਸਥਾਨ ਦੇ ਕੋਟਾ ਦੀ ਰਹਿਣ ਵਾਲੀ ਸੀ ਅਤੇ ਛੇ ਮਹੀਨੇ ਤੋਂ ਮੁੰਬਈ ਦੇ ਅੰਧੇਰੀ ਚ ਰਹਿ ਰਹੀ ਸੀ। ਆਰੋਪੀ ਅਤੇ ਮਾਨਸੀ ਦੀ ਦੋਸਤੀ ਇੱਕ ਸਾਂਝੇ ਦੋਸਤ ਦੁਆਰਾ ਹੋਈ ਸੀ। ਆਰੋਪੀ ਮੁਤਾਬਕ ਵਾਰਦਾਤ ਸਮੇਂ ਮਾਨਸੀ ਉਸਦੇ ਫਲੈਟ ਚ ਸੀ। ਕਿਸੇ ਗੱਲ ਨੂੰ ਲੈ ਕੇ ਦੋਨਾਂ ਵਿਚਾਲੇ ਝੱਗੜਾ ਹੋ ਗਿਆ ਅਤੇ ਆਰੋਪੀ ਨੇ ਮਾਨਸੀ ਦੇ ਸਿਰ ਤੇ ਸਟੂਲ ਮਾਰ ਦਿੱਤਾ। ਜਿ਼ਆਦਾ ਖੂਨ ਵਹਿਣ ਕਾਰਨ ਮਾਨਸੀ ਦੀ ਮੌਤ ਹੋ ਗਈ।

 

 

 

 


    

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:body was slaughtered in the suitcase and thrown into the bushes