ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ’ਤੇ ਧੋਖਾਧੜੀ ਦਾ ਪਰਚਾ ਦਰਜ

ਬਾਲੀਵੁੱਡ ਅਦਾਕਾਰ ਰਿਤਿਕ ਰੌਸ਼ਨ ਤੇ ਧਾਰਾ 420 ਤਹਿਤ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਚੇਨੱਈ ਦੇ ਕੋਡੰਗਈਊਰ ਚ ਆਰ ਮੁਰਲੀਧਰਨ ਨਾਂ ਦੇ ਵਿਅਕਤੀ ਨੇ ਕਰਵਾਇਆ ਹੈ। ਇਸ ਮਾਮਲੇ ਚ ਰਿਤਿਕ ਦੇ ਨਾਲ-ਨਾਲ 8 ਹੋਰਨਾਂ ਲੋਕਾਂ ਤੇ ਵੀ ਕੇਸ ਦਰਜ ਕੀਤਾ ਗਿਆ ਹੈ।

 

ਮੁਰਲੀਧਰਨ ਮੁਤਾਬਕ ਗੁਰੂਗ੍ਰਾਮ ਦੀ ਇੱਕ ਕੰਪਨੀ ਨੇ ਰਿਤਿਕ ਨੂੰ ਐਚਆਰਐਕਸ ਬ੍ਰਾਂਡ ਦੀ ਮਰਚੇਡਾਈਜਿੰਗ ਲਈ ਸਟਾਕਿੱਸਟ ਨਿਯੁਕਤ ਕੀਤਾ ਸੀ ਪਰ ਰਿਤਿਕ ਅਤੇ ਬਾਕੀ ਲੋਕਾਂ ਨੇ ਮਿਲ ਕੇ ਉਨ੍ਹਾਂ ਨੂੰ ਧੋਖਾ ਦਿੱਤਾ ਜਿਸ ਕਾਰਨ ਮੁਰਲੀਧਰਨ ਨੂੰ 21 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

 

ਇਸ ਸਬੰਧੀ ਰਿਤਿਕ ਰੌਸ਼ਕ ਵਲੋਂ ਆਈ ਸਫਾਈ ਚ ਕਿਹਾ ਗਿਆ ਹੈ ਕਿ ਐਚਆਰਐਕਸ ਦੇ ਬ੍ਰਾਂਡ ਦੇ ਕੁੱਝ ਉਤਪਾਦ ਦਿੱਲੀ ਅਤੇ ਮੁੰਬਈ ਦੀ ਫਰਮ ਚ ਭੇਜੇ ਗਏ ਹਨ ਅਤੇ ਉਹ ਮੁਰਲੀਧਰਨ ਨੂੱ ਹੋਏ ਨੁਕਸਾਨ ਦੇ ਜਿ਼ੰਮੇਵਾਰ ਨਹੀਂ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood actress Hrithik Roshan has a cheating record