ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਧਾਰਾ 377 ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਲੀਵੁੱਡ ਖ਼ੁਸ਼

ਧਾਰਾ 377 ਬਾਰੇ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਲੀਵੁੱਡ ਖ਼ੁਸ਼

ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਹੁਣ ਭਾਰਤ `ਚ ਸਮਲਿੰਗਕਤਾ ਕੋਈ ਅਪਰਾਧ ਨਹੀਂ ਰਿਹਾ। ਦੇਸ਼ ਦੀ ਸਰਬਉੱਚ ਅਦਾਲਤ ਨੇ ਧਾਰਾ 377 ਨੂੰ ਬਸਤੀਵਾਦੀ ਜੁੱਗ ਦਾ ਕਾਨੂੰਨ ਦੱਸਿਆ। ਬਾਲੀਵੁੱਡ ਦੇ ਬਹੁਤ ਸਾਰੇ ਕਲਾਕਾਰਾਂ ਤੇ ਅਦਾਕਾਰਾਂ ਨੇ ਇਸ ਨੂੰ ਇਤਿਹਾਸਕ ਫ਼ੈਸਲਾ ਦੱਸਿਆ ਹੈ। ਸਭ ਇਸ ਨੂੰ ਮਨੁੱਖਤਾ ਲਈ ਵਧੀਆ ਦੱਸ ਰਹੇ ਹਨ ਤੇ ਸਭ ਨੂੰ ਸਮਾਨ ਅਧਿਕਾਰ ਮਿਲ ਗਏ ਹਨ। ਫਿ਼ਲਮਸਾਜ਼ ਕਰਨ ਜੌਹਰ ਨੇ ਟਵਿਟਰ `ਤੇ ਕਿਹਾ ਕਿ ਦੇਸ਼ ਨੂੰ ਆਕਸੀਜਨ ਵਾਪਸ ਮਿਲ ਗਈ ਹੈ।


ਅਦਾਕਾਰ ਅਭਿਸ਼ੇਕ ਬੱਚਨ ਨੇ ਵੀ ਸੋਸ਼ਲ ਮੀਡੀਆ `ਤੇ ਇਸ ਮੌਕੇ ਟਿੱਪਣੀ ਕੀਤੀ - ‘ਵੈੱਲ ਡਨ ਇੰਡੀਆ`। ਸੋਨਮ ਕਪੂਰ ਨੇ ਕਿਹਾ,‘ਸਮਲਿੰਗੀ ਭਾਈਚਾਰੇ ਦੀਆਂ ਅੱਖਾਂ ਵਿੱਚ ਖ਼ੁਸ਼ੀ ਦੇ ਹੰਝੂ ਹਨ। ਹੁਣ ਕਿਸੇ ਦੀ ਜਿ਼ੰਦਗੀ `ਤੇ ਕਿਸੇ ਤਰ੍ਹਾਂ ਦਾ ਬਦਨੁਮਾ ਦਾਗ਼ ਨਹੀਂ ਲੱਗੇਗਾ ਅਤੇ ਸਭ ਆਦਰਸ਼ ਖੰਗ ਨਾਲ ਜਿਉਂ ਸਕਣਗੇ।।`


ਆਮਿਰ ਖ਼ਾਨ ਨੇ ਟਵਿਟਰ ਰਾਹੀਂ ਸੁਪਰੀਮ ਕੋਰਟ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਲਿਖਿਆ ਹੈ - ‘ਧਾਰਾ 377 ਨੂੰ ਖ਼ਤਮ ਕਰਨ ਵਾਲੇ ਫ਼ੈਸਲੇ ਲਈ ਸੁਪਰੀਮ ਕੋਰਟ ਦਾ ਧੰਨਵਾਦ। ਇਹ ਸਾਰਿਆਂ ਲਈ ਸਮਾਨ ਅਧਿਕਾਰਾਂ ਦਾ ਮਾਮਲਾ ਹੈ ਅਤੇ ਇਹ ਇੱਕ ਇਤਿਹਾਸਕ ਦਿਹਾੜਾ ਹੈ। ਨਿਆਂਪਾਲਿਕਾ ਨੇ ਆਪਣਾ ਫ਼ਰਜ਼ ਪੂਰਾ ਕਰ ਦਿੱਤਾ ਹੈ ਤੇ ਹੁਣ ਸਾਨੂੰ ਆਪਣਾ ਫ਼ਰਜ਼ ਪੂਰਾ ਕਰਨਾ ਹੋਵੇਗਾ।`


ਅਨੁਸ਼ਕਾ ਸ਼ਰਮਾ, ਆਲੀਆ ਭੱਟ, ਦੀਆ ਮਿਰਜ਼ਾ, ਅਰਜੁਨ ਕਪੂਰ, ਜੌਨ ਅਬਰਾਹਮ ਤੇ ਹੋਰ ਬਹੁਤ ਸਾਰੇ ਅਦਾਕਾਰਾਂ ਨੇ ਇਸ ਮੌਕੇ ਟਵਿਟਰ `ਤੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਸੁਆਗਤ ਕੀਤਾ ਹੈ।

 

 

 


ਬ੍ਰਿਟਿਸ਼ ਜੁੱਗ ਦੀ ਧਾਰਾ 377 ਮੁਤਾਬਕ ਸਮਲਿੰਗਕਤਾ ਨੂੰ ਭਾਰਤ `ਚ ਅਪਰਾਧ ਮੰਨਿਆ ਜਾਂਦਾ ਰਿਹਾ ਹੈ ਤੇ ਇਸ ਲਈ ਉਮਰ ਕੈਦ ਦੀ ਵਿਵਸਥਾ ਵੀ ਰਹੀ ਹੈ। ਸਮਲਿੰਗੀਆਂ ਨੂੰ ਇਸੇ ਕਾਨੂੰਨ ਦੇ ਆਧਾਰ `ਤੇ ਬਹੁਤ ਵਾਰ ਧੱਕੇਸ਼ਾਹੀਆਂ ਦਾ ਸਾਹਮਣਾ ਕਰਨਾ ਪੈਂਦਾ ਰਿਹਾ ਹੇ।   

 

 
 
 
 
 
 
 
 
 
 
 
 
 

Well done India! 🌈

A post shared by Abhishek Bachchan (@bachchan) on

 

 

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood happy on Supreme Court verdict