ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੌਤ ਤੋਂ ਹਫ਼ਤਾ ਪਹਿਲਾਂ ਬਾਲੀਵੁੱਡ ਗੀਤਕਾਰ ਨੀਰਜ ਨੇ ਮੰਗੀ ਸੀ ਇੱਛਾ-ਮੌਤ

ਮੌਤ ਤੋਂ ਹਫ਼ਤਾ ਪਹਿਲਾਂ ਬਾਲੀਵੁੱਡ ਗੀਤਕਾਰ ਨੀਰਜ ਨੇ ਮੰਗੀ ਸੀ ਇੱਛਾ-ਮੌਤ

ਉੱਘੇ ਹਿੰਦੀ ਕਵੀ ਅਤੇ ਬਾਲੀਵੁੱਡ `ਚ ਆਪਣੇ ਗੀਤਾਂ ਨਾਲ ਛਾ ਜਾਣ ਵਾਲੇ ਗੀਤਕਾਰ ਗੋਪਾਲ ਦਾਸ ਨੀਰਜ (ਜਿਹੜੇ ਨੀਰਜ ਦੇ ਨਾਂਅ ਨਾਲ ਵਧੇਰੇ ਜਾਣੇ ਜਾਂਦੇ ਸਨ), ਨੇ ਆਪਣੇ ਦੇਹਾਂਤ ਤੋਂ ਇੱਕ ਹਫ਼ਤਾ ਪਹਿਲਾਂ ਇੱਛਾ-ਮੌਤ ਮੰਗੀ ਸੀ। ਇਹ ਜਾਣਕਾਰੀ ਅਲੀਗੜ੍ਹ ਪ੍ਰਸ਼ਾਸਨ ਨੇ ਦਿੱਤੀ ਹੈ।


ਬੀਤੀ 11 ਜੁਲਾਈ ਨੂੰ ਨੀਰਜ ਹੁਰਾਂ ਨੇ ਆਪਣੀ ਇੱਕ ਚਿੱਠੀ ਰਾਹੀਂ ਕਿਹਾ ਸੀ ਕਿ ਉਹ ਹੁਣ ਆਪਣੇ ਸਰੀਰ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ ਕਿਉਂਕਿ ਲਗਾਤਾਰ ਬੀਮਾਰੀਆਂ ਕਾਰਨ ਇਹ ਸਰੀਰ ਹੁਣ ਬੋਝ ਬਣ ਚੁੱਕਾ ਹੈ।


ਅਲੀਗੜ੍ਹ ਜਿ਼ਲ੍ਹਾ ਮੈਜਿਸਟ੍ਰੇਟ ਚੰਦਰ ਭੂਸ਼ਣ ਨੇ ਸ਼ਾਇਰ ਨੀਰਜ ਤੋਂ ਅਜਿਹੀ ਚਿੱਠੀ ਮਿਲਣ ਦੀ ਪੁਸ਼ਟੀ ਕੀਤੀ ਹੈ।


ਜਿ਼ਲ੍ਹਾ ਮੈਜਿਸਟ੍ਰੇਟ ਨੇ ਦੱਸਿਆ,‘‘11 ਜੁਲਾਈ ਨੂੰ ਲਿਖੀ ਇੱਕ ਚਿੱਠੀ ਸਾਨੂੰ ਰਜਿਸਟਰਡ ਡਾਕ ਰਾਹੀਂ 16 ਜੁਲਾਈ ਨੂੰ ਮਿਲੀ ਸੀ। ਉਹ 16 ਤਾਰੀਖ਼ ਨੂੰ ਹੀ ਆਗਰਾ ਆਏ ਸਨ। ਉਹ ਚਿੱਠੀ ਪੜ੍ਹ ਕੇ ਸੀਐੱਮਓ ਭਾਵ ਚੀਫ਼ ਮੈਡੀਕਲ ਅਫ਼ਸਰ ਨੂੰ ਜ਼ਰੂਰੀ ਕਾਰਵਾਈ ਦੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਸਨ।``


ਨੀਰਜ ਦੀ ਧੀ ਕੁੰਦਨਿਕਾ ਸ਼ਰਮਾ ਨੇ ਦੱਸਿਆ,‘‘ਮੈਨੂੰ ਵੀ ਇਸ ਬਾਰੇ ਬਾਅਦ `ਚ ਪਤਾ ਲੱਗਾ ਸੀ, ਜਦੋਂ ਮੈਂ ਉਨ੍ਹਾਂ ਦੇ ਇਲਾਜ ਲਈ ਦਿੱਲੀ ਲਿਜਾਂਦਾ ਗਿਆ ਸੀ। ਮੈਨੂੰ ਇਹ ਦੱਸਿਆ ਗਿਆ ਸੀ ਕਿ ਉਨ੍ਹਾਂ ਇੱਕ ਚਿੱਠੀ ਅਲੀਗੜ੍ਹ ਦੇ ਜਿ਼ਲ੍ਹਾ ਮੈਜਿਸਟ੍ਰੇਟ ਨੂੰ ਲਿਖੀ ਹੈ। ਸਾਨੂੰ ਬੜੀ ਹੈਰਾਨੀ ਹੋਈ ਸੀ ਕਿ ਉਹ ਤਾਂ ਬਹੁਤ ਜਿ਼ੰਦਾਦਿਲ ਇਨਸਾਨ ਸਨ ਤੇ ਸਾਰੇ ਪਰਿਵਾਰਕ ਮੈਂਬਰ ਉਨ੍ਹਾਂ ਦਾ ਪੂਰਾ ਖਿ਼ਆਲ ਰੱਖਦੇ ਸਨ।``


ਇਸ ਚਿੱਠੀ ਦੀ ਕਾਪੀ ‘ਹਿੰਦੁਸਤਾਨ ਟਾਈਮਜ਼` ਕੋਲ ਮੌਜੂਦ ਹੈ। ਉਸ ਵਿੱਚ ਗੋਪਾਲ ਦਾਸ ਨੀਰਜ ਹੁਰਾਂ ਲਿਖਿਆ ਹੈ,‘‘ਮੈਨੂੰ ਪਤਾ ਲੱਗਾ ਹੈ ਕਿ ਪਿੱਛੇ ਜਿਹੇ ਸੁਪਰੀਮ ਕੋਰਟ ਨੇ ਉਨ੍ਹਾਂ ਲੋਕਾਂ ਲਈ ਇੱਛਾ-ਮੌਤ ਦੀ ਇਜਾਜ਼ਤ ਦੇ ਦਿੱਤੀ ਹੈ, ਜਿਹੜੇ ਸਰੀਰ ਵਿੱਚ ਬਹੁਤ ਜਿ਼ਆਦਾ ਦਰਦ ਕਾਰਨ ਪਰੇਸ਼ਾਨ ਰਹਿੰਦੇ ਹਨ। ਹੁਣ ਮੇਰੀ ਸਿਹਤ ਬਿਲਕੁਲ ਵੀ ਠੀਕ ਨਹੀਂ ਰਹਿੰਦੀ, ਇਸ ਲਈ ਹੁਣ ਮੇਰਾ ਆਪਣਾ ਜਿਸਮ ਹੀ ਮੇਰੇ ਲਈ ਬੋਝ ਬਣ ਕੇ ਰਹਿ ਗਿਆ ਹੈ। ਹੁਣ ਮੈਂ ਆਪਣੇ ਇਸ ਸਰੀਰ ਤੋਂ ਆਜ਼ਾਦ ਹੋਣਾ ਚਾਹੁੰਦਾ ਹਾਂ।``

ਇਸ ਚਿੱਠੀ ਵਿੱਚ ਨੀਰਜ ਨੇ ਇੱਛਾ ਜ਼ਾਹਿਰ ਕੀਤੀ ਸੀ ਕਿ ਉਨ੍ਹਾਂ ਨੂੰ ‘ਹੈਲੀਡੈੱਥ` ਇੰਜੈਕਸ਼ਨ ਨਾਲ ਸਦਾ ਦੀ ਨੀਂਦਰ ਸੁਆ ਦਿੱਤਾ ਜਾਵੇ।


ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੀਰਜ ਹੁਰੀਂ ਬਿਲਕੁਲ ਸਹੀ ਢੰਗ ਨਾਲ ਖਾ ਤੇ ਪੀ ਰਹੇ ਸਨ ਪਰ ਉਨ੍ਹਾਂ ਦੀ ਹਾਲਤ ਮੰਗਲਵਾਰ 17 ਜੁਲਾਈ ਨੂੰ ਵਿਗੜਨ ਲੱਗ ਪਈ ਸੀ। ਫਿਰ ਉਨ੍ਹਾਂ ਨੁੰ ਬੁੱਧਵਾਰ ਨੂੰ ਨਵੀਂ ਦਿੱਲੀ ਦੇ ਆਲ ਇੰਡੀਆ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (ਏਮਸ) `ਚ ਦਾਖ਼ਲ ਕਰਵਾਇਆ ਗਿਆ ਸੀ ਪਰ ਉਹ ਵੀਰਵਾਰ ਨੂੰ ਇਸ ਫ਼ਾਨੀ ਜਹਾਨ ਨੂੰ ਸਦਾ ਲਈ ਅਲਵਿਦਾ ਆਖ ਗਏ ਸਨ।


93 ਸਾਲਾ ਨੀਰਜ ਨੂੰ ਪਦਮ ਭੂਸ਼ਣ ਪੁਰਸਕਾਰ ਵੀ ਮਿਲ ਚੁੱਕਾ ਸੀ। ਉਹ ਆਪਣੇ ਪਿੱਛੇ ਤਿੰਨ ਪੁੱਤਰ ਤੇ ਇੱਕ ਧੀ ਛੱਡ ਗਏ ਹਨ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood lyricist Neeraj had demanded euthanasia