ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਾਲੀਵੁੱਡ ਗਾਇਕਾ ਕਨਿਕਾ ਕਪੂਰ ਨੂੰ ਹੋਇਆ ਕੋਰੋਨਾ ਵਾਇਰਸ

ਬਾਲੀਵੁੱਡ ਦੀ ਮਸ਼ਹੂਰ ਗਾਇਕਾ ਕਨਿਕਾ ਕਪੂਰ ਦੀ ਕੋਰੋਨਾ ਵਾਇਰਸ ਦੀ ਰਿਪੋਰਟ ਪਾਜੀਟਿਵ ਆਈ ਹੈ। ਕਨਿਕਾ ਕਪੂਰ ਕੁਝ ਦਿਨ ਪਹਿਲਾਂ ਹੀ ਲੰਦਨ ਤੋਂ ਵਾਪਸ ਆਈ ਸੀ ਅਤੇ ਹੁਣ ਲਖਨਊ ਦੇ ਆਈਸੋਲੇਸ਼ਨ ਵਾਰਡ 'ਚ ਰੱਖਿਆ ਗਿਆ ਹੈ। ਦੱਸ ਦੇਈਏ ਕਿ ਗਾਇਕਾ ਕਨਿਕਾ ਕਪੂਰ ਨੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਗੱਲ ਲੁਕਾਈ ਸੀ ਅਤੇ ਸ਼ਹਿਰ ਦੇ ਇੱਕ ਵੱਡੇ ਹੋਟਲ 'ਚ ਠਹਿਰੀ ਸੀ। ਖਬਰਾਂ ਅਨੁਸਾਰ ਗਾਇਕਾ ਨੇ ਉੱਥੇ ਇੱਕ ਡਿਨਰ ਪਾਰਟੀ ਵੀ ਆਯੋਜਿਤ ਕੀਤੀ ਸੀ।
 

ਕਨਿਕਾ ਕਪੂਰ ਬੀਤੀ 15 ਮਾਰਚ ਨੂੰ ਲੰਦਨ ਤੋਂ ਲਖਨਊ ਪਹੁੰਚੀ ਸੀ। ਸੂਤਰਾਂ ਦੇ ਅਨੁਸਾਰ ਕਨਿਕਾ ਕਪੂਰ ਹਵਾਈ ਅੱਡੇ ਤੋਂ ਚਕਮਾ ਦੇ ਕੇ ਸ਼ਹਿਰ ਦੇ ਇੱਕ ਪੰਜ ਸਿਤਾਰਾ ਹੋਟਲ 'ਚ ਪਹੁੰਚੀ ਸੀ। ਹੋਟਲ 'ਚ ਪਾਰਟੀ ਵਿੱਚ 200 ਦੇ ਕਰੀਬ ਲੋਕ ਸ਼ਾਮਲ ਹੋਏ, ਜਿਨ੍ਹਾਂ 'ਚ ਵੱਡੇ ਕਾਰੋਬਾਰੀ, ਕੁਝ ਸਿਆਸੀ ਪਾਰਟੀਆਂ ਦੇ ਲੋਕ ਵੀ ਸ਼ਾਮਲ ਸਨ। ਇਸ ਦੇ ਨਾਲ ਹੀ ਕਨਿਕਾ ਇੱਕ ਸਿਆਸੀ ਪਾਰਟੀ ਦੇ ਨੇਤਾ ਦੇ ਰਿਸ਼ਤੇਦਾਰ ਦੀ ਪਾਰਟੀ 'ਚ ਵੀ ਸ਼ਾਮਲ ਹੋਈ ਸੀ।
 

ਦੇਸ਼ 'ਚ ਕੋਰੋਨਾ ਵਾਇਰਸ ਦੇ ਪਾਜੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 207 ਹੋ ਗਈ ਹੈ। ਤੇਲੰਗਾਨਾ 'ਚ ਸ਼ੁੱਕਰਵਾਰ ਨੂੰ ਦੋ ਨਵੇਂ ਮਾਮਲੇ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਮੁੰਬਈ 'ਚ 2 ਮਰੀਜ਼ ਵੈਂਟੀਲੇਟਰ 'ਤੇ ਹਨ। ਉਨ੍ਹਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
 

ਭਾਰਤ ਦੇ ਵੱਖ-ਵੱਖ ਸੂਬਿਆਂ 'ਚੋਂ ਅੱਜ ਕੋਰੋਨਾ ਦੇ ਪਾਜੀਟਿਵ ਆਏ ਮਾਮਲਿਆਂ ਦੀ ਗੱਲ ਕਰੀਏ ਤਾਂ ਆਂਧਰਾ ਪ੍ਰਦੇਸ਼ ਵਿੱਚ 3, ਦਿੱਲੀ ਵਿੱਚ 12, ਹਰਿਆਣਾ ਵਿੱਚ 17, ਕਰਨਾਟਕ ਵਿੱਚ 15, ਕੇਰਲਾ ਵਿੱਚ 28, ਮਹਾਰਾਸ਼ਟਰ ਵਿੱਚ 52, ਪੰਜਾਬ ਵਿੱਚ 2, ਰਾਜਸਥਾਨ ਵਿੱਚ 9, ਤਾਮਿਲਨਾਡੂ ਵਿੱਚ 3, ਤੇਲੰਗਾਨਾ 'ਚ 16, ਜੰਮੂ-ਕਸ਼ਮੀਰ 'ਚ 4, ਲੱਦਾਖ ਵਿੱਚ 10, ਉੱਤਰ ਪ੍ਰਦੇਸ਼ ਵਿੱਚ 23, ਉੱਤਰਾਖੰਡ ਵਿੱਚ 3, ਉੜੀਸਾ ਵਿੱਚ 2, ਗੁਜਰਾਤ ਵਿੱਚ 5, ਪੱਛਮੀ ਬੰਗਾਲ ਵਿੱਚ 2, ਚੰਡੀਗੜ੍ਹ ਵਿੱਚ 1, ਪੁੱਡੂਚੇਰੀ ਵਿੱਚ 1 ਅਤੇ ਛੱਤੀਸਗੜ੍ਹ 'ਚ 1 ਮਰੀਜ਼ ਸਾਹਮਣੇ ਆਇਆ ਹੈ।
 

ਪ੍ਰਧਾਨ ਮੰਤਰੀ ਨੇ ਜਨਤਕ ਕਰਫਿਊ ਦੀ ਕੀਤੀ ਅਪੀਲ :
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਰਾਤ 8 ਵਜੇ ਦੇਸ਼ ਨੂੰ ਸੰਬੋਧਤ ਕਰਦਿਆਂ ਦੇਸ਼ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ 22 ਮਾਰਚ ਐਤਵਾਰ ਨੂੰ ਸਵੇਰੇ 7 ਤੋਂ ਰਾਤ 9 ਵਜੇ ਤੱਕ ਜਨਤਕ ਕਰਫਿਊ ਲਗਾਉਣ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਕਾਰਨ ਪੂਰੀ ਦੁਨੀਆਂ ਇਸ ਸਮੇਂ ਗੰਭੀਰ ਸੰਕਟ 'ਚੋਂ ਗੁਜਰ ਰਹੀ ਹੈ। ਇਸ ਸੰਕਟ ਨੇ ਸਾਰੀ ਮਨੁੱਖ ਜਾਤੀ ਨੂੰ ਮੁਸ਼ਕਲ 'ਚ ਪਾ ਦਿੱਤਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Singer Kanika Kapoor down with Coronavirus