ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਆਕਾਸ਼ ਅੰਬਾਨੀ ਦੇ ਵਿਆਹ ’ਤੇ ਨੱਚੇ ਬਾਲੀਵੁੱਡ ਦੇ ਸਿਤਾਰੇ

VIDEO: ਆਕਾਸ਼ ਅੰਬਾਨੀ ਦੇ ਵਿਆਹ ’ਤੇ ਨੱਚੇ ਬਾਲੀਵੁੱਡ ਦੇ ਸਿਤਾਰੇ

ਪਿਤਾ ਮੁਕੇਸ਼ ਅੰਬਾਨੀ, ਮਾਂ ਨੀਤਾ ਅੰਬਾਨੀ ਤੇ ਭੈਣ ਈਸ਼ਾ ਅੰਬਾਨੀ ਦੇ ਭਰਾ ਆਕਾਸ਼ ਅੰਬਾਨੀ ਦਾ ਵਿਆਹ ਅੱਜ ਪੂਰੇ ਧੂਮਧਾਮ ਨਾਲ ਹੋਇਆ। ਬਰਾਤ ਜਿਓ ਟਾਵਰ ਪੁੱਜੀ। ਬਰਾਤ ਹਾਲੇ ਪੁੱਜੀ ਵੀ ਨਹੀਂ ਸੀ ਕਿ ਉਸ ਦਾ ਵਿਡੀਓ ਸੋਸ਼ਲ–ਮੀਡੀਆ ਉੱਤੇ ਵਾਇਰਲ ਵੀ ਹੋ ਗਿਆ ਸੀ। ਇਸ ਮੌਕੇ ਅੰਬਾਨੀ ਪਰਿਵਾਰ ਨਾਲ ਬਾਲੀਵੁੱਡ ਦੇ ਬਹੁਤ ਸਾਰੇ ਸਿਤਾਰੇ ਝੂਮਦੇ ਵਿਖਾਈ ਦਿੱਤੇ। ਇਸ ਵਿਡੀਓ ਵਿੱਚ ਸ਼ਾਹਰੁਖ਼ ਖ਼ਾਨ, ਕਰਨ ਜੌਹਰ, ਰਣਬੀਰ ਕਪੂਰ, ਅੱਯਾਨ ਮੁਖਰਜੀ ਤੇ ਆਮਿਰ ਖ਼ਾਨ ਜਿਹੇ ਸੈਲੇਬ੍ਰਿਟੀ ਡਾਂਸ ਕਰਦੇ ਵਿਖਾਈ ਦੇ ਰਹੇ ਹਨ।

 

 

ਆਮ ਤੌਰ ਉੱਤੇ ਸ਼ਾਂਤ ਰਹਿਣ ਵਾਲੇ ਰਣਬੀਰ ਕਪੂਰ ਅੱਜ ਪੂਰੀ ਮਸਤੀ ਦੇ ਰੌਂਅ ਵਿੱਚ ਵਿਖਾਈ ਦਿੱਤੇ। ਉਨ੍ਹਾਂ ਖ਼ੂਬ ਨਾਚ ਕੀਤਾ। ਰਣਬੀਰ ਨੇ ਇਸ ਮੌਕੇ ਮੈਰੂਨ ਰੰਗੀ ਸ਼ੇਰਵਾਨੀ ਪਹਿਨੀ ਹੋਈ ਸੀ। ਮਜ਼ੇਦਾਰ ਗੱਲ ਇਹ ਵੀ ਹੈ ਕਿ ਜਿਵੇਂ ਹੀ ਇਹ ਵਿਡੀਓ ਵਾਇਰਲ ਹੋਇਆ, ਤਿਵੇਂ ਹੀ ਕੁਝ ਸਮੇਂ ਪਿੱਛੋਂ ਰਣਬੀਰ ਕਪੂਰ ਦੀ ਗਰਲ–ਫ਼ਰੈਂਡ ਆਲੀਆ ਭੱਟ ਵੀ ਵਿਆਹ ਸਮਾਰੋਹ ਵਿੱਚ ਪੁੱਜ ਗਈ। ਆਲੀ ਇੱਥੇ ਪੀਲੇ ਰੰਗੇ ਲਹਿੰਗੇ ਵਿੱਚ ਦਿਸੀ। ਉਹ ਬਹੁਤ ਸੋਹਣੀ ਜਾਪ ਰਹੀ ਸੀ।

 

 

ਇਸ ਖ਼ਾਸ ਦਿਨ ਲਈ ਇੱਥ ਖ਼ਾਸ ਸਟੇਜ ਵੀ ਬਣਵਾਇਆ ਗਿਆ ਸੀ। ਜਿਸ ਉੱਤੇ ਲਾੜਾ ਆਕਾਸ਼ ਅੰਬਾਨੀ ਪਰਫ਼ਾਰਮ ਕਰ ਰਿਹਾ ਸੀ। ਫਿਰ ਪਿਤਾ, ਮਾਂ ਤੇ ਭੈਣ ਵੀ ਨੱਚਣ ਲੱਗੇ। ਸਮੁੱਚੇ ਅੰਬਾਨੀ ਪਰਿਵਾਰ ਨੇ ਪੀਲੇ ਰੰਗ ਦੇ ਕੱਪੜੇ ਪਹਿਨੇ ਹੋਏ ਸਨ।

 

ਮੁਕੇਸ਼ ਅੰਬਾਨੀ ਦੇ ਵੱਡੇ ਪੁੱਤਰ ਆਕਾਸ਼ ਅੰਬਾਨੀ ਦਾ ਵਿਆਹ ਅੱਜ 9 ਮਾਰਚ ਨੂੰ ਸ਼ਲੋਕਾ ਮਹਿਤਾ ਨਾਲ ਹੋਇਆ।

 

 

ਇਸ ਵਿਆਹ ਲਈ ਅੰਬਾਨੀ ਦੇ ਐਂਟੀਲੀਆ ਹਾਊਸ ਨੂੰ ਵੀ ਕਿਸੇ ਲਾੜੀ ਵਾਂਗ ਹੀ ਸਜਾਇਆ ਗਿਆ ਸੀ। ਨਵੀਂ ਵਹੁਟੀ ਦੇ ਸੁਆਗਤ ਲਈ ਅੰਬਾਨੀ ਪਰਿਵਾਰ ਨੇ ਕੋਈ ਕਸਰ ਬਾਕੀ ਨਹੀਂ ਛੱਡੀ ਹੈ। ਬਰਾਤ ਰਵਾਨਗੀ ਤੋਂ ਪਹਿਲਾਂ ਆਕਾਸ਼ ਅੰਬਾਨੀ ਨੇ ਆਪਣੇ ਮਰਹੂਮ ਦਾਦਾ ਧੀਰੂਭਾਈ ਅੰਬਾਨੀ ਤੇ ਨਾਨਾਜੀ ਤੋਂ ਆਸ਼ੀਰਵਾਦ ਲਿਆ। ਆਕਾਸ਼ ਤੇ ਸ਼ਲੋਕਾ ਦਾ ਇਹ ਵਿਆਹ ਇਸ ਸਾਲ ਦੇ ਚਰਚਿਤ ਵਿਆਹਾਂ ਵਿੱਚੋਂ ਇੱਕ ਰਹੇਗਾ।

 

 

ਇੱਥੇ ਵਰਨਣਯੋਗ ਹੈ ਕਿ ਮੁਕੇਸ਼ ਅੰਬਾਨੀ ਦੇ ਪੁੱਤਰ ਦੇ ਵਿਆਹ ਲਈ ਦੁਨੀਆ ਦੇ ਚੋਟੀ ਦੇ ਕਾਰੋਬਾਰੀ, ਵਪਾਰੀ, ਗਲੋਬਲ ਲੀਡਰ ਤੇ ਸਿਆਸੀ ਆਗੂ ਮੁੰਬਈ ਪੁੱਜੇ ਹੋਏ ਹਨ। ਆਕਾਸ਼ ਨੇ ਪਿਛਲੇ ਵਰ੍ਹੇ ਮਾਰਚ ਮਹੀਨੇ ਸ਼ਲੋਕਾ ਸਾਹਵੇਂ ਵਿਆਹ ਦਾ ਪ੍ਰਸਤਾਵ ਰੱਖਿਆ ਸੀ। ਅੰਬਾਨੀ ਪਰਿਵਾਰ ਨੂੰ ਮਹਿਤਾ ਪਰਿਵਾਰ ਦੋਵੇਂ ਹੀ ਇੱਕ–ਦੂਜੇ ਨੂੰ ਪਹਿਲਾਂ ਤੋਂ ਹੀ ਜਾਣਦੇ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bollywood Stars danced in Akash Ambani Wedding