ਸੋਮਵਾਰ ਨੂੰ ਕਰਨਾਟਕ ਦੇ ਮੰਗਲੁਰੂ ਏਅਰਪੋਰਟ 'ਤੇ ਟਿਕਟ ਕਾਊਂਟਰ ਨੇੜੇ ਇਕ ਲਾਵਾਰਿਸ ਬੈਗ ਵਿੱਚ ਬੰਬ ਮਿਲਣ ਕਾਰਨ ਦਹਿਸ਼ਤ ਫੈਲ ਗਈ। ਪੁਲਿਸ ਨੇ ਸ਼ੱਕੀ ਵਿਅਕਤੀ ਅਤੇ ਉਸ ਆਟੋ ਦੀ ਫੋਟੋ ਜਾਰੀ ਕੀਤਾ ਹੈ ਜਿਸ ਵਿੱਚ ਬੈਠ ਕੇ ਉਹ ਹਵਾਈ ਅੱਡੇ ਤੋਂ ਬਾਹਰ ਆਇਆ ਸੀ।
ਬੰਬ ਇਕ ਲੈਪਟਾਪ ਬੈਗ ਵਿੱਚੋਂ ਮਿਲਿਆ ਸੀ ਜਿਸ ਨੂੰ ਹਵਾਈ ਅੱਡੇ ਤੋਂ ਸੁਰੱਖਿਅਤ ਬਾਹਰ ਕੱਢਿਆ ਅਤੇ ਬਾਅਦ ਵਿੱਚ ਬੰਬ ਨਕਾਰਾ ਕਰਨ ਵਾਲੀ ਇਕਾਈ ਨੇ ਇਸ ਨੂੰ ਨਕਾਰਾ ਕਰ ਦਿੱਤਾ। ਕਿਹਾ ਜਾਂਦਾ ਹੈ ਕਿ ਬੰਬ ਇਕ ਘੱਟ-ਤੀਬਰਤਾ ਵਾਲਾ ਇੰਫ੍ਰੋਵਾਈਜ਼ਡ ਵਿਸਫੋਟਕ ਯੰਤਰ (ਆਈਈਡੀ) ਦੱਸਿਆ ਗਿਆ ਹੈ।
#WATCH The Improvised explosive device (IED) recovered from a bag at Mangaluru airport earlier today, defused in an open field. #Karnataka pic.twitter.com/46fho4SbFY
— ANI (@ANI) January 20, 2020
ਕਰਨਾਟਕ ਦੇ ਗ੍ਰਹਿ ਮੰਤਰੀ ਬਸਵਾਰਾਜ ਬੋਮਈ ਨੇ ਕਿਹਾ, ਮੁਢਲੀ ਰਿਪੋਰਟਾਂ ਅਨੁਸਾਰ ਮੰਗਲੁਰੂ ਏਅਰਪੋਰਟ 'ਤੇ ਇਕ ਬੰਬ ਮਿਲਿਆ ਸੀ। ਇਸ ਨੂੰ ਬੇਅਸਰ ਕਰਨ ਲਈ ਕਦਮ ਚੁੱਕੇ ਗਏ ਹਨ ਅਤੇ ਇਸ ਲਈ ਜ਼ਿੰਮੇਵਾਰ ਲੋਕਾਂ ਦੀ ਪਛਾਣ ਕੀਤੀ ਜਾ ਰਹੀ ਹੈ।
ਇਸ ਤੋਂ ਪਹਿਲਾਂ ਹਵਾਈ ਅੱਡੇ ਦੀ ਸੁਰੱਖਿਆ ਵਿੱਚ ਤਾਇਨਾਤ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀਆਈਐਸਐਫ) ਨੇ ਇਸ ਖੇਤਰ ਨੂੰ ਘੇਰ ਲਿਆ ਅਤੇ ਸ਼ੱਕੀ ਬੈਗ ਵੇਖ ਕੇ ਪੁਲਿਸ ਨੂੰ ਸੂਚਿਤ ਕੀਤਾ।
ਚਿਹਰਾ ਲੁਕਾਉਂਦਾ ਦਿਖਿਆ
ਪੁਲਿਸ ਕਮਿਸ਼ਨਰ ਪੀਐਸ ਹਰਸ਼ ਟੀਮ ਅਤੇ ਬੰਬ ਨਿਪਟਾਰਾ ਦਸਤੇ ਸਮੇਤ ਏਅਰਪੋਰਟ ਪਹੁੰਚੇ ਸਨ। ਸੀਆਈਐਸਐਫ ਦੇ ਡੀਆਈਜੀ ਅਨਿਲ ਪਾਂਡੇ ਨੇ ਦੱਸਿਆ ਕਿ ਸੀਸੀਟੀਵੀ ਫੁਟੇਜ ਦੇ ਅਨੁਸਾਰ, ਸ਼ੱਕੀ ਵਿਅਕਤੀ ਬੈਗ ਨੂੰ ਏਅਰਪੋਰਟ ‘ਤੇ ਰੱਖਿਆ ਅਤੇ ਉਹ ਮੂੰਹ ਲੁਕਾਉਂਦਾ ਹੋਇਆ ਆਟੋ ਰਾਹੀਂ ਉਥੋਂ ਨਿਕਲਦਾ ਦਿਖ ਰਿਹਾ ਹੈ। ਬੈਗ ਵਿੱਚ ਬੈਟਰੀਆਂ, ਤਾਰਾਂ, ਟਾਈਮਰ, ਸਵਿਚ, ਡੀਟੋਨੇਟਰ ਅਤੇ ਵਿਸਫੋਟਕ ਹੋਣ ਦੀ ਗੱਲ ਕਹੀ ਜਾ ਰਹੀ ਹੈ।