ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਲਾਹਾਬਾਦ ’ਵਰਸਿਟੀ ਦੇ ਹੋਸਟਲਾਂ ’ਚ ਬਣਦੇ ਰਹੇ ਬੰਬ ਤੇ ਹੋਰ ਹਥਿਆਰ

ਅਲਾਹਾਬਾਦ ’ਵਰਸਿਟੀ ਦੇ ਹੋਸਟਲਾਂ ’ਚ ਬਣਦੇ ਰਹੇ ਬੰਬ ਤੇ ਹੋਰ ਹਥਿਆਰ

ਪੁਲਿਸ ਨੇ ਅਲਾਹਾਬਾਦ ਯੂਨੀਵਰਸਿਟੀ ਕੈਂਪਸ ਵਿੱਚ ਸਥਿਤ ਤਾਰਾਚੰਦ ਤੇ ਪੀਸੀਬੀ ਹੋਸਟਲਾਂ ਉੱਤੇ ਛਾਪਾ ਮਾਰ ਕੇ ਦੇਸੀ ਬੰਬ, ਇੱਕ ਨਕਲੀ ਪਿਸਤੌਲ ਤੇ ਵੱਡੀ ਗਿਣਤੀ ਵਿੱਚ ਸ਼ਰਾਬ ਦੀਆਂ ਖ਼ਾਲੀ ਬੋਤਲਾਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਦੇਸੀ ਬੰਬ ਤੇ ਹੋਰ ਅਸਲਾ ਬਣਾਉਣ ਲਈ ਕੱਚਾ ਮਾਲ ਵੀ ਹੋਸਟਲ ਦੇ ਅਨੇਕ ਕਮਰਿਆਂ ਵਿੱਚੋਂ ਬਰਾਮਦ ਹੋਇਆ ਹੈ।

 

 

ਇਹ ਛਾਪੇਮਾਰੀ ਬੀਤੇ ਐਤਵਾਰ ਨੂੰ ਪੀਸੀ ਬੈਨਰਜੀ ਹੋਸਟਲ ਦੇ ਇੱਕ ਸਾਬਕਾ ਵਿਦਿਆਰਥੀ ਰੋਹਿਤ ਸ਼ੁਕਲਾ ਦੇ ਕਤਲ ਤੋਂ ਬਾਅਦ ਹੋਈ।

 

 

ਰੈਪਿਡ ਐਕਸ਼ਨ ਫ਼ੋਰਸ (RAF) ਦੇ ਜਵਾਨਾਂ ਵੱਲੋਂ ਦੋਵੇਂ ਹੋਸਟਲਾਂ ਦੇ ਹਰੇਕ ਕਮਰੇ ਦੀ ਤਲਾਸ਼ੀ ਲਈ ਗਈ। ਅਲਾਹਾਬਾਦ ਯੂਨੀਵਰਸਿਟੀ ਦੇ ਪ੍ਰੌਕਟਰ ਆਰਐੱਸ ਦੂਬੇ ਵਰਦੀ ਵਿੱਚ ਪੁਲਿਸ ਦੇ ਜਵਾਨਾਂ ਨਾਲ ਗਏ ਤੇ ਘੱਟੋ–ਘੱਟ 106 ਕਮਰੇ ਸੀਲ ਕਰ ਦਿੱਤੇ ਗਏ।

 

 

ਹੁਣ ਕਿਹਾ ਇਹ ਜਾ ਰਿਹਾ ਹੈ ਕਿ ਦੋਵੇਂ ਹੋਸਟਲਾਂ ਉੱਤੇ ਕੈਦੀਆਂ ਵੱਲੋਂ ਨਾਜਾਇਜ਼ ਕਬਜ਼ਾ ਕਰ ਲਿਆ ਗਿਆ ਸੀ। ਪੁਲਿਸ ਨੇ ਵਿਦਿਆਰਥੀ ਆਗੂ ਅਭਿਸ਼ੇਕ ਸਿੰਘ ਦੇ ਡਰਾਇਵਰ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਨਾਜਾਇਜ਼ ਤਰੀਕੇ ਨਾਲ ਤਾਰਾਚੰਦ ਹੋਸਟਲ ’ਚ ਰਹਿ ਰਿਹਾ ਸੀ।

 

 

ਪੁਲਿਸ ਸਾਰੇ ਕਮਰਿਆਂ ਦੇ ਜਿੰਦਰੇ ਤੋੜ ਕੇ ਅੰਦਰ ਦਾਖ਼ਲ ਹੋਈ। ਐੱਸਪੀ–ਸਿਟੀ ਬ੍ਰਜੇਸ਼ ਕੁਮਾਰ ਸ੍ਰੀਵਾਸਤਵ ਨੇ ਕਿਹਾ ਕ ਿਤਾਰਾਚੰਦ ਹੋਸਟਲ ਵਿੱਚ ਘੱਟੋ–ਘੱਟ 58 ਕਮਰੇ ਸੀਲ ਕੀਤੇ ਗਏ ਹਨ ਤੇ 20 ਮੋਟਰ–ਸਾਇਕਲਾਂ ਤੇ ਇੱਕ ਕਾਰ ਨੂੰ ਪੁਲਿਸ ਥਾਣੇ ਲਿਜਾਂਦਾ ਗਿਆ ਹੈ।

 

 

ਹੋਸਟਲ ’ਚ ਗ਼ੈਰ–ਕਾਨੂੰਨੀ ਤਰੀਕੇ ਨਾਲ ਰਹਿ ਰਹੇ ਅਤੇ ਸ਼ੱਕੀ ਪਾਏ ਗਏ 13 ਨੌਜਵਾਨਾਂ ਨੂੰ ਪੁੱਛਗਿੱਛ ਲਈ ਹਿਰਾਸਤ ਵਿੱਚ ਲਿਆ ਗਿਆ ਹੈ। ਉਨ੍ਹਾਂ ਵਿੱਚੋਂ ਇੱਕ ਦੀ ਸ਼ਨਾਖ਼ਤ ਵਿਦਿਆਰਥੀ ਆਗੂ ਅਭਿਸ਼ੇਕ ਸਿੰਘ ਦੇ ਡਰਾਇਵਰ ਨਿਰਭੈ ਸਿੰਘ ਵਜੋਂ ਹੋਈ ਹੈ।

ਅਲਾਹਾਬਾਦ ’ਵਰਸਿਟੀ ਦੇ ਹੋਸਟਲਾਂ ’ਚ ਬਣਦੇ ਰਹੇ ਬੰਬ ਤੇ ਹੋਰ ਹਥਿਆਰ

 

ਕਮਰੇ ਦੇ ਨੰਬਰ 2/43 ਵਿੱਚ ਪੁਲਿਸ ਨੂੰ ਦੇਸੀ ਬੰਬ ਮਿਲੇ; ਜਦ ਕਿ ਧਮਾਕਾਖ਼ੇਜ਼ ਸਮੱਗਰੀ ਤੇ ਇੱਕ ਖਿਡੌਣਾ ਬੰਦੂਕ ਦੇ ਨਾਲ–ਨਾਲ ਦੇਸੀ ਬੰਬ ਬਣਾਉਣ ਵਿੱਚ ਵਰਤੀ ਜਾਣ ਵਾਲੀ ਹੋਰ ਸਮੱਗਰੀ ਕਮਰੇ ਦੇ ਨੰਬਰ 4/31 ਵਿੱਚ ਮਿਲੀ।

 

 

ਇਹੋ ਟੀਮ ਬਾਅਦ ’ਚ ਪੀਸੀ ਬੈਨਰਜੀ ਹੋਸਟਲ ਪੁੱਜੀ ਤੇ 43 ਕਮਰੇ ਸੀਲ ਕਰ ਦਿੱਤੇ; ਜਿਨ੍ਹਾਂ ਉੱਤੇ ਨਾਜਾਇਜ਼ ਕੈਦੀਆਂ ਤੇ ਬਦਮਾਸ਼ਾਂ ਦੇ ਕਬਜ਼ੇ ਦਾ ਖ਼ਦਸ਼ਾ ਸੀ। ਪੁਲਿਸ ਨੇ ਇੱਕ ਕਾਰ ਤੇ ਕੁਝ ਮੋਟਰ–ਸਾਇਕਲ ਵੀ ਜ਼ਬਤ ਕੀਤੇ ਹਨ।

 

 

ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਅਧਿਕਾਰੀਆਂ ਨੇ ਪੀਸੀਬੀ ਹੋਸਟਲ ਦੇ ਇੱਕ ਵਿਦਿਆਰਥੀ ਆਸ਼ੂਤੋਸ਼ ਸ਼ਾਹੀ ਨੂੰ ਮੁਅੱਤਲ ਕਰ ਦਿੱਤਾ ਹੈ; ਜਿਸ ਦੇ ਕਮਰੇ ਵਿੱਚੋਂ ਵਿਸਫ਼ੋਟਕ ਸਮੱਗਰੀ ਬਰਾਮਦ ਹੋਈ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bombs and other arms being made in Allahabad University s hostels