ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਅਕਬਰੂਦੀਨ ਓਵੈਸੀ ਖਿਲਾਫ ਕੇਸ ਦਰਜ, ਗ੍ਰਿਫ਼ਤਾਰੀ ਜਲਦ

ਏਆਈਐਮਆਈਐਮ ਵਿਧਾਇਕ ਤੇ ਨੇਤਾ ਅਕਬਰੂਦੀਨ ਓਵੈਸੀ ਖਿਲਾਫ ਪੁਲਿਸ ਨੇ ਤੇਲੰਗਾਨਾ ਦੇ ਕਰੀਮਨਗਰ ਥਾਣੇ ਚ ਧਾਰਾ 153 ਏ ਤਹਿਤ ਮਾਮਲਾ ਦਰਜ ਕੀਤਾ ਹੈ। ਤੇਲੰਗਾਨਾ ਦੀ ਸਥਾਨਕ ਅਦਾਲਤ ਨੇ ਅਕਬਰੂਦੀਨ ਖਿਲਾਫ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਹੈ। ਹੁਣ ਉਨ੍ਹਾਂ ਦੀ ਗ੍ਰਿਫਤਾਰੀ ਕਦੇ ਵੀ ਹੋ ਸਕਦੀ ਹੈ।

 

ਅਦਾਲਤ ਨੇ 23 ਜੁਲਾਈ ਨੂੰ ਅਕਬਰੂਦੀਨ ਓਵੈਸੀ ਦੇ ਦਿੱਤੇ ਗਏ ਭਾਸ਼ਣ ਨੂੰ ਲੈ ਕੇ ਪੁਲਿਸ ਨੂੰ ਕੇਸ ਦਰਜ ਕਰਨ ਦਾ ਹੁਕਮ ਦਿੱਤਾ ਸੀ। ਅਕਬਰੂਦੀਨ ਓਵੈਸੀ ਸੰਸਦ ਮੈਂਬਰ ਅਸਦੁੱਦੀਨ ਓਵੈਸੀ ਦੇ ਛੋਟੇ ਭਰਾ ਹਨ ਤੇ ਆਪਣੇ ਚੁਭਵੇਂ ਬਿਆਨਾਂ ਨੂੰ ਲੈ ਕੇ ਵਿਵਾਦਿਤ ਤੇ ਚਰਚਿਤ ਰਹੇ ਹਨ। ਅਜਿਹਾ ਹੀ ਇਕ ਮਾਮਲੇ ਚ ਉਨ੍ਹਾਂ ਨੂੰ ਜੇਲ੍ਹ ਦੀ ਸਜ਼ਾ ਵੀ ਹੋਈ ਸੀ।


ਹਿੰਦੂ ਭਾਈਚਾਰੇ ਖਿਲਾਫ ਨਫਤਰ ਭਰੇ ਭਾਸ਼ਣ ਨੂੰ ਲੈ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਨੂੰ ਲੈ ਕੇ ਅੱਜ ਵੀ ਉਹ ਸਿਆਸੀ ਆਲੋਚਨਾ ਦਾ ਸ਼ਿਕਾਰ ਹੁੰਦੇ ਰਹੇ ਹਨ। ਵੱਡੇ ਭਰਾ ਅਸਦੁੱਦੀਨ ਓਵੈਸੀ ਤੋਂ ਵੀ ਹਮੇਸ਼ਾ ਇਸ ਬਾਰੇ ਸਵਾਲ ਪੁੱਛੇ ਜਾਂਦੇ ਹਨ।

 

 

 

 

 

 

.

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Booked Akbaruddin Owaisi and arrest soon