ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸੀਬੀਆਈ ਦੇ ਵਿਵਾਦਗ੍ਰਸਤ ਦੋਵੇਂ ਡਾਇਰੈਕਟਰ ਛੁੱਟੀ `ਤੇ ਭੇਜੇ

ਅਰੁਣ ਜੇਤਲੀ

-- ਕੇਂਦਰੀ ਵਿਜੀਲੈਂਸ ਕਮਿਸ਼ਨ ਕਰੇਗਾ ਮਾਮਲੇ ਦੀ ਜਾਂਚ

 

ਕੇਂਦਰੀ ਜਾਂਚ ਬਿਊਰੋ (ਸੀਬੀਆਈ) `ਚ ਅੰਦਰੂਨੀ ਕਲੇਸ਼ ਦੇ ਮੱਦੇਨਜ਼ਰ ਸਰਕਾਰ ਨੇ ਜਾਂਚ ਏਜੰਸੀ ਦੇ ਡਾਇਰੈਕਟਰ ਆਲੋਕ ਵਰਮਾ ਅਤੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਛੁੱਟੀ `ਤੇ ਭੇਜ ਦਿੱਤਾ ਹੈ ਤੇ ਸੰਯੁਕਤ ਨਿਰਦੇਸ਼ਕ (ਜੁਆਇੰਟ ਡਾਇਰੈਕਟਰ) ਐੱਮ. ਨਾਗੇਸ਼ਵਰ ਰਾਓ ਨੂੰ ਤੁਰੰਤ ਪ੍ਰਭਾਵ ਨਾਲ ਅੰਤ੍ਰਿਮ ਡਾਇਰੈਕਟਰ ਨਿਯੁਕਤ ਕਰ ਦਿੱਤਾ ਹੈ। ਇਸੇ ਮਾਮਲੇ `ਚ ਪਹਿਲੀ ਵਾਰ ਸਰਕਾਰ ਵੱਲੋਂ ਬਿਆਨ ਆਇਆ ਹੈ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਵਿਰੋਧੀ ਧਿਰ ਵੱਲੋਂ ਲਾਏ ਜਾ ਰਹੇ ਦੋਸ਼ਾਂ ਨੂੰ ਬਕਵਾਸ ਦੱਸਿਆ ਹੈ। ਉਨ੍ਹਾਂ ਕਿਹਾ ਹੈ ਕਿ ਸੀਬੀਆਈ ਦੀ ਵਿਸ਼ੇਸ਼ ਜਾਂਚ ਟੀਮ ਇਸ ਮਾਮਲੇ ਦੀ ਜਾਂਚ ਕਰੇਗੀ ਤੇ ਸਾਰਾ ਸੱਚ ਸਾਹਮਣੇ ਲਿਆਵੇਗੀ।


ਸ੍ਰੀ ਅਰੁਣ ਜੇਤਲੀ ਨੇ ਪੱਤਰਕਾਰਾਂ ਦੇ ਸੁਆਲਾਂ ਦੇ ਜੁਆਬ ਦਿੰਦਿਆਂ ਕਿਹਾ ਕਿ ਸੀਬੀਆਈ ਇਸ ਦੇਸ਼ ਦੀ ਬੁਨਿਆਦੀ ਜਾਂਚ ਏਜੰਸੀ ਹੈ ਤੇ ਇਸ ਲਈ ਉਸ ਦੀ ਮਰਿਆਦਾ ਬਣੀ ਰਹਿਣੀ ਚਾਹੀਦੀ ਹੈ। ਦੇਸ਼ ਵਿੱਚ ਕੋਈ ਵੀ ਗੰਭੀਰ ਮਾਮਲਾ ਆਉਂਦਾ ਹੈ, ਤਾਂ ਲੋਕ ਕਹਿੰਦੇ ਹਨ ਕਿ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਣੀ ਚਾਹੀਦੀ ਹੈ। ਸੀਬੀਆਈ ਦੇਸ਼ ਤੋਂ ਬਾਹਰ ਵੀ ਜਾਂਚ ਕਰਦੀ ਹੈ ਤੇ ਅਜਿਹੇ ਹਾਲਾਤ ਵਿੱਚ ਕੋਈ ਜਾਂਚ ਏਜੰਸੀ `ਤੇ ਸੁਆਲ ਨਾ ਉਠਾਵੇ।


ਵਿੱਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਦੀ ਸੁਤੰਤਰ ਜਾਂਚ ਹੋਣੀ ਚਾਹੀਦੀ ਹੈ ਤੇ ਸਰਕਾਰ ਉਸ ਦੀ ਜਾਂਾਚ ਨਹੀਂ ਕਰ ਸਕਦੀ ਅਤੇ ਨਾ ਹੀ ਕਰੇਗੀ। ਉਨ੍ਹਾਂ ਕਿਹਾ ਕਿ ਸੀਬੀਆਈ ਐਕਟ ਮੁਤਾਬਕ ਸੀਬੀਆਈ ਦੀ ਜਾਂਚ ਅਧਿਕਾਰ ਕੇਂਦਰੀ ਵਿਜੀਲੈਂਸ ਕਮਿਸ਼ਨ (ਸੀਵੀਸੀ) ਕੋਲ ਹੈ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Both controversial directors sent on leave