ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੋਦੀ ਸਰਕਾਰ ਦੀ ਸਖ਼ਤ ਨੀਤੀ ਸਦਕਾ ਸਾਹਮਣੇ ਆਈਆਂ ਦੋਵੇਂ ਸਿੰਘ ਭਰਾਵਾਂ ਦੀਆਂ ਗੁੱਝੀਆਂ ਗੱਲਾਂ

ਮੋਦੀ ਸਰਕਾਰ ਦੀ ਸਖ਼ਤ ਨੀਤੀ ਸਦਕਾ ਸਾਹਮਣੇ ਆਈਆਂ ਦੋਵੇਂ ਸਿੰਘ ਭਰਾਵਾਂ ਦੀਆਂ ਗੁੱਝੀਆਂ ਗੱਲਾਂ

[ ਇਸ ਤੋਂ ਪਹਿਲਾ ਹਿੱਸਾ ਪੜ੍ਹਨ ਲਈ ਇਸ ਸਤਰ ਉੱਤੇ ਕਲਿੱਕ ਕਰੋ ]

 

 

ਦੋਵੇਂ ਸਿੰਘ ਭਰਾਵਾਂ ਦਾ ਪਤਨ ਉਦੋਂ ਸ਼ੁਰੂ ਹੋਇਆ, ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠਲੀ ਸਰਕਾਰ ਨੇ ਵਿਦੇਸ਼ ਤੋਂ ਹੋਣ ਵਾਲੇ ਨਿਵੇਸ਼ਾਂ ਬਾਰੇ ਕੰਪਨੀਆਂ ਤੋਂ ਵੱਧ ਪਾਰਦਰਸ਼ਤਾ ਮੰਗਣੀ ਸ਼ੁਰੂ ਕਰ ਦਿੱਤੀ।

 

 

ਸਿੰਘ ਭਰਾ ਇੱਕ ਤਾਂ ਆਪਣਾ ਫ਼ੌਰਟਿਸ ਹੈਲਥਕੇਅਰ ਲਿਮਿਟੇਡ ਦੇ ਨਾਂਅ ਨਾਲ ਹਸਪਤਾਲ ਚਲਾਉਂਦੇ ਸਨ ਤੇ ਦੂਜੇ ਉਨ੍ਹਾਂ ਦੀ ਇੱਕ ਵਿੱਤੀ ਫ਼ਰਮ ਰੈਲੀਗੇਅਰ ਇੰਟਰਪਾਈਜ਼ਸ ਲਿਮਿਟੇਡ ਵੀ ਸੀ। ਇਨ੍ਹਾਂ ਦੋਵੇਂ ਭਰਾਵਾਂ ਨੇ ਵੀ ਕਦੇ ਇਹ ਨਹੀਂ ਆਖਿਆ ਕਿ ਉਨ੍ਹਾਂ ਦੀਆਂ ਵਿੱਤੀ ਮੁਸੀਬਤਾਂ ਲਈ ਡੇਰਾ ਮੁਖੀ ਸ੍ਰੀ ਢਿਲੋਂ ਜ਼ਿੰਮੇਵਾਰ ਰਹੇ ਹਨ।

 

 

ਪਿਛਲੇ ਵਰ੍ਹੇ ਡੇਰਾ ਬਿਆਸ ਦੇ ਸਕੱਤਰ ਜੇ.ਸੀ. ਸੇਠੀ ਨੇ ਆਪਣੇ ਇੱਕ ਬਿਆਨ ਵਿੱਚ ਆਖਿਆ ਸੀ ਕਿ ਡੇਰਾ ਮੁਖੀ ਸ੍ਰੀ ਢਿਲੋਂ ਨੇ ਸਦਾ ਸਿੰਘ ਭਰਾਵਾਂ ਦੀ ਮਦਦ ਹੀ ਕੀਤੀ ਹੈ। ਉਨ੍ਹਾਂ ਦੇ ਪਿਤਾ ਦੇ ਦੇਹਾਂਤ ਤੋਂ ਬਾਅਦ ਸ੍ਰੀ ਢਿਲੋਂ ਨੇ ਉਨ੍ਹਾਂ ਦਾ ਕਾਰੋਬਾਰ ਸੰਭਾਲਣ ਵਿੱਚ ਹਮੇਸ਼ਾ ਉਨ੍ਹਾਂ ਦਾ ਸਾਥ ਦਿੱਤਾ। ਪਰ ਸਾਲ 2011 ’ਚ ਜਦੋਂ ਸ੍ਰੀ ਢਿਲੋਂ ਨੂੰ ਕੈਂਸਰ ਰੋਗ ਹੋ ਗਿਆ, ਤਦ ਉਨ੍ਹਾਂ ਨੇ ਆਪਣੀਆਂ ਰੂਹਾਨੀਆਂ ਡਿਊਟੀਆਂ ਵੱਲ ਵਧੇਰੇ ਧਿਆਨ ਦੇਣਾ ਸ਼ੁਰੂ ਕਰ ਦਿੱਤਾ।

 

 

ਪਿਛਲੇ ਸਾਲ ਬਲੂਮਬਰਗ ਨੇ ਹੀ ਇਹ ਖ਼ਬਰ ਵੀ ਦਿੱਤੀ ਸੀ ਕਿ ਸਿੰਘ ਭਰਾਵਾਂ ਨੇ ਫ਼ੌਰਟਿਸ ਹਸਪਤਾਲ ਦੇ ਬੋਰਡ ਦੀ ਪ੍ਰਵਾਨਗੀ ਤੋਂ ਬਗ਼ੈਰ ਹੀ 5 ਅਰਬ  ਰੁਪਏ ਲਏ ਸਨ । ਨਿਊ ਯਾਰਕ ਦੇ ਇੱਕ ਨਿਵੇਸ਼ਕ ਨੇ ਵੀ ਆਪਣੇ ਇੱਕ ਅਦਾਲਤੀ ਕੇਸ ਵਿੱਚ ਦੋਸ਼ ਲਾਇਆ ਸੀ ਕਿ ਸਿੰਘ ਭਰਾਵਾਂ ਨੇ ਰੈਲੀਗੇਅਰ ਵਿੱਚੋਂ ਵੀ 18 ਅਰਬ ਰੁਪਏ ਕੱਢੇ ਹਨ।

 

 

ਪਰ ਸਿੰਘ ਭਰਾ ਸਦਾ ਇਹੋ ਆਖਦੇ ਰਹੇ ਹਨ ਕਿ ਉਨ੍ਹਾਂ ਕੁਝ ਵੀ ਗ਼ੈਰ–ਕਾਨੂੰਨੀ ਨਹੀਂ ਕੀਤਾ। ਭਾਰਤ ਦੇ ਸਟਾਕ ਬਾਜ਼ਾਰ ਤੇ ਧੋਖਾ–ਧੜੀਆਂ ਉੱਤੇ ਨਜ਼ਰ ਰੱਖਣ ਵਾਲੀਆਂ ਏਜੰਸੀਆਂ ਨੇ ਦੋਵੇਂ ਕੰਪਨੀਆਂ ਵਿਰੁੱਧ ਵਿੱਤੀ ਬੇਨਿਯਮੀਆਂ ਦੀ ਜਾਂਚ ਵੀ ਸ਼ੁਰੂ ਕਰਵਾਈ ਸੀ।

 

 

ਦੋਵੇਂ ਸਿੰਘ ਭਰਾਵਾਂ ਨੇ ਸਾਲ 2008 ਦੌਰਾਨ ਦਵਾਈਆਂ ਬਣਾਉਣ ਵਾਲੀ ਉੱਘੀ ਕੰਪਨੀ ਰੈਨਬੈਕਸੀ ਜਾਪਾਨੀ ਫ਼ਾਰਮਾਸਿਊਟੀਕਲ ਕੰਪਨੀ ਦਾਈਚੀ ਸੈਨਕਿਯੋ ਨੂੰ ਵੇਚ ਦਿੱਤੀ ਸੀ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Both Singh brothers got into losses due to Modi Govt s strict policy