ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਮੁੱਖ ਮੰਤਰੀ, ਵੀਆਈਪੀ ਦੇ ਦੌਰਿਆਂ ਲਈ ਖਰੀਦਿਆ 191 ਕਰੋੜ ਦਾ ਜਹਾਜ਼

ਗੁਜਰਾਤ ਦੀ ਭਾਜਪਾ ਸਰਕਾਰ ਨੇ ਆਖਰਕਾਰ ਮੁੱਖ ਮੰਤਰੀ, ਰਾਜਪਾਲ ਅਤੇ ਉਪ ਮੁੱਖ ਮੰਤਰੀ ਵਰਗੀਆਂ ਸ਼ਖਸੀਅਤਾਂ ਦੀ ਯਾਤਰਾ ਲਈ 191 ਕਰੋੜ ਰੁਪਏ ਦਾ ਜਹਾਜ਼ ਖਰੀਦ ਲਿਆ ਹੈ। ਪੰਜ ਸਾਲ ਪਹਿਲਾਂ ਇਸ ਜਹਾਜ਼ ਦੀ ਖਰੀਦ ਪ੍ਰਕਿਰਿਆ ਸ਼ੁਰੂ ਹੋਈ ਸੀ।

 

ਅਧਿਕਾਰੀਆਂ ਨੇ ਬੁੱਧਵਾਰ ਨੂੰ ਕਿਹਾ ਕਿ ਦੋ ਇੰਜਣਾਂ ਵਾਲਾ ਵਿਸ਼ਾਲ ‘ਬੰਬਾਰਡੀਅਰ ਚੈਲੇਂਜਰ 650 ਜਹਾਜ਼ ਅਗਲੇ ਦੋ ਹਫ਼ਤਿਆਂ ਚ ਮਿਲ ਜਾਵੇਗਾ। ਅਸੀਂ ਇਸ ਜਹਾਜ਼ ਨੂੰ ਇਸ ਮਹੀਨੇ ਦੇ ਤੀਜੇ ਹਫ਼ਤੇ ਵਿੱਚ ਪ੍ਰਾਪਤ ਕਰਾਂਗੇ।

 

ਅਫਸਰ ਮੁਤਾਬਕ ਇਸ ਨਵੇਂ ਜਹਾਜ਼ ਦੀ ਉਡਾਣ ਰੇਂਜ ਪਹਿਲੇ ਜਹਾਜ਼ ਨਾਲੋਂ ਵੱਧ ਹੈ। ਨਵਾਂ ਹਵਾਈ ਜਹਾਜ਼ 12 ਯਾਤਰੀਆਂ ਨੂੰ ਲੈ ਜਾ ਸਕਦਾ ਹੈ ਤੇ ਇਸ ਦੀ ਉਡਾਣ-ਰੇਂਜ ਲਗਭਗ 7,000 ਕਿਲੋਮੀਟਰ ਦੀ ਹੈ, ਜੋ ਮੌਜੂਦਾ ਜਹਾਜ਼ 'ਬੀਚਕ੍ਰਾਫਟ ਸੁਪਰ ਕਿੰਗ ਨਾਲੋਂ ਕਿਤੇ ਵੱਧ ਹੈ। ਇਹ ਜਹਾਜ਼ ਲਗਭਗ 870 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਉਡਾਣ ਭਰ ਸਕਦਾ ਹੈ।

 

ਬੀਚਕ੍ਰਾਫਟ ਸੁਪਰ ਕਿੰਗ ਜਹਾਜ਼ਾਂ ਦੀ ਵਰਤੋਂ ਪਿਛਲੇ 20 ਸਾਲਾਂ ਤੋਂ ਮੁੱਖ ਮੰਤਰੀ ਅਤੇ ਹੋਰ ਪਤਵੰਤਿਆਂ ਦੀ ਯਾਤਰਾ ਲਈ ਕੀਤੀ ਜਾ ਰਹੀ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:bought aircraft worth Rs 191 crore for VIP and Chief Minister visit