ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮੀ ਨੇ ਪ੍ਰਾਈਵੇਟ ਵੀਡੀਓ ਕੀਤੀ ਲੀਕ, ਪ੍ਰੇਮਿਕਾ ਨੇ ਕੀਤੀ ਖੁਦਕੁਸ਼ੀ

ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ 16 ਸਾਲਾ ਨਾਬਾਲਗ ਲੜਕੀ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਜਾਂਚ 'ਚ ਇਹ ਗੱਲ ਸਾਹਮਣੇ ਆਈ ਹੈ ਕਿ ਨਾਬਾਲਗ ਲੜਕੀ ਦੀ ਅਸ਼ਲੀਲ ਵੀਡੀਓ ਉਸ ਦੇ ਬੁਆਏਫ਼ਰੈਂਡ ਨੇ ਲੀਕ ਕਰ ਦਿੱਤੀ ਸੀ। ਇਸ ਕਾਰਨ ਉਸ ਨੇ ਪ੍ਰੇਸ਼ਾਨ ਹੋ ਕੇ ਅਜਿਹਾ ਭਿਆਨਕ ਕਦਮ ਚੁੱਕਿਆ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ 'ਚ ਚਾਰ ਮੁਲਜ਼ਮਾਂ ਵਿੱਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।
 

ਘਟਨਾ ਛਾਰਾਨਗਰ ਇਲਾਕੇ ਦੀ ਹੈ। ਪੁਲਿਸ ਅਧਿਕਾਰੀ ਅਨੁਸਾਰ ਮਾਨਸਿਕ ਪ੍ਰੇਸ਼ਾਨੀ ਕਾਰਨ ਸੋਮਵਾਰ ਨੂੰ ਲੜਕੀ ਨੇ ਪੱਖੇ ਨਾਲ ਲਟਕ ਕੇ ਜਾਨ ਦੇ ਦਿੱਤੀ। ਪੁਲਿਸ ਦੇ ਅਨੁਸਾਰ ਲੜਕੀ ਦੇ ਬੁਆਏਫਰੈਂਡ ਨੇ ਦੋਹਾਂ ਦੇ ਬਣਾਈ ਅਸ਼ਲੀਲ ਵੀਡੀਓ ਨੂੰ ਆਪਣੇ ਤਿੰਨ ਦੋਸਤਾਂ ਨੂੰ ਸ਼ੇਅਰ ਕਰ ਦਿੱਤੀ ਸੀ, ਜਿਨ੍ਹਾਂ ਨੇ ਇਸ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਸੀ। ਮਾਮਲੇ ਬਾਰੇ ਪਤਾ ਲੱਗਣ 'ਤੇ ਬੀਤੀ 23 ਫ਼ਰਵਰੀ ਨੂੰ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਪ੍ਰੇਮੀ ਵਿਰੁੱਧ ਬਲਾਤਕਾਰ ਦੀ ਸ਼ਿਕਾਇਤ ਥਾਣੇ 'ਚ ਦਰਜ ਕਰਵਾਈ ਸੀ।
 

ਸਰਦਾਰ ਨਗਰ ਥਾਣੇ ਦੇ ਇੰਸਪੈਕਟਰ ਹੇਮੰਤ ਪਟੇਲ ਦੇ ਅਨੁਸਾਰ, "ਵੀਡੀਓ ਲੀਕ ਹੋਣ ਕਾਰਨ ਲੜਕੀ ਮਾਨਸਿਕ ਪ੍ਰੇਸ਼ਾਨੀ 'ਚ ਸੀ। ਉਸ ਨੇ ਸੋਮਵਾਰ ਦੀ ਸ਼ਾਮ ਨੂੰ ਖੁਦਕੁਸ਼ੀ ਕਰ ਲਈ। ਲੜਕੀ ਅਤੇ ਉਸ ਦੇ ਬੁਆਏਫਰੈਂਡ ਨੇ ਇੱਕ-ਦੂਜੇ ਦੀ ਸਹਿਮਤੀ ਨਾਲ ਅਸ਼ਲੀਲ ਵੀਡੀਓ ਬਣਾਈ ਸੀ, ਪਰ ਉਸ ਦੇ ਬੁਆਏਫਰੈਂਡ ਨੇ ਇਸ ਵੀਡੀਓ ਨੂੰ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿੱਤਾ।"
 

ਹੇਮੰਤ ਪਟੇਲ ਨੇ ਦੱਸਿਆ ਕਿ ਮੁਲਾਜ਼ਮ ਬੁਆਏਫਰੈਂਡ ਵਿਰੁੱਧ ਆਈਪੀਸੀ ਅਤੇ ਪੋਸਕੋ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ਦੇ ਤਿੰਨ ਦੋਸਤਾਂ 'ਤੇ ਆਈਟੀ ਐਕਟ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਚਾਰ ਮੁਲਜ਼ਮਾਂ ਵਿਚੋਂ ਤਿੰਨ ਨੂੰ ਗ੍ਰਿਫ਼ਤਾਰ ਕਰ ਲਿਆ 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boy friend leaks video of intimate relationship unhappy girl commits suicide