ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੂਲ ’ਚ ਪ੍ਰੇਮਿਕਾ ਤੋਂ ਧੱਕੇ ਨਾਲ ਰੱਖੜੀ ਬੰਨ੍ਹਵਾਉਣ ’ਤੇ ਛੱਤ ਤੋਂ ਮਾਰੀ ਛਾਲ

ਤ੍ਰਿਪੁਰਾ ਦੀ ਰਾਜਧਾਨੀ ਅਗਰਤਲਾ ਵਿਚ ਰੱਖੜੀ ਦੇ ਤਿਓਹਾਰ ਮੌਕੇ ਜਬਰਨ ਰੱਖੜੀ ਬੰਨ੍ਹਣ ਦੀ ਗੱਲ ਤੇ 18 ਸਾਲਾਂ ਵਿਦਿਆਰਥੀ ਇਸ ਕਦਰ ਦੁਖੀ ਹੋਇਆ ਕਿ ਉਸ ਨੇ ਸਕੂਲ ਦੀ ਇਮਾਰਤ ਤੋਂ ਛਾਲ ਮਾਰ ਕੇ ਮਰਨ ਦੀ ਕੋਸਿ਼ਸ਼ ਕੀਤੀ। ਇਸ ਹਾਦਸੇ ਦੌਰਾਨ ਉਹ ਗੰਭੀਰ ਤੌਰ `ਤੇ ਜ਼ਖਮੀ ਹੋ ਗਿਆ। ਜਾਣਕਾਰੀ ਮੁਤਾਬਕ ਇਹ ਮਾਮਲਾ ਤ੍ਰਿਪੁਰਾ ਦੇ ਇਕ ਪ੍ਰਾਈਵੇਟ ਸਕੂਲ ਦਾ ਹੈ।

 

ਪੁਲਿਸ ਨੇ ਕਿਹਾ ਕਿ ਸਕੂਲ ਦੇ ਅਧਿਆਪਕ ਨੇ ਜ਼ਬਰਦਸਤੀ ਇੱਕ ਲੜਕੀ ਤੋਂ ਰੱਖੜੀ ਬਨਾਉਣ ਦੀ ਕੋਸਿ਼ਸ਼ ਕੀਤੀ ਜਿਸ `ਤੇ ਵਿਦਿਆਰਥੀ ਸਕੂਲ ਦੀ ਦੂਜੀ ਮੰਜਿ਼ਲ `ਤੇ ਗਿਆ ਅਤੇ ਉੱਥੋਂ ਛਾਲ ਮਾਰ ਦਿੱਤੀ ਅਤੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ।

 


ਖਬਰ ਏਜੰਸੀ ਆਈਐੱਨਐਸ ਦੇ ਅਨੁਸਾਰ, ਪੁਲਿਸ ਨੇ ਦੱਸਿਆ ਕਿ ਸੋਮਵਾਰ ਨੂੰ ਅਧਿਆਪਕ ਸਕੂਲ ਵਿਚ ਇਕੱਠੇ ਹੋਏ ਅਤੇ ਇਸ ਤੋਂ ਬਾਅਦ ਵਿਦਿਆਰਥੀ ਦਿਲੀਪ ਕੁਮਾਰ ਸਾਹਾ ਅਤੇ ਉਸਦੀ ਪ੍ਰੇਮਿਕਾ ਨੂੰ ਉਸ ਦੇ ਮਾਤਾ-ਪਿਤਾ ਸਮੇਤ ਬੁਲਾਇਆ ਗਿਆ। ਇਸ ਤੋਂ ਬਾਅਦ ਸਭ ਦੇ ਸਾਹਮਣੇ ਕੁੜੀ ਨੂੰ ਕਿਹਾ ਗਿਆ ਕਿ ਉਹ ਦਿਲੀਪ ਨੂੰ ਰੱਖੜੀ ਬੰਨ੍ਹੇ ਅਤੇ ਭਰਾ ਬਣਾਵੇ। ਪਰ ਅਜਿਹਾ ਕਰਨ ਤੋਂ ਲੜਕੀ ਅਤੇ ਲੜਕੀ ਦੋਵਾਂ ਨੇ ਇਨਕਾਰ ਕਰ ਦਿੱਤਾ। ਇਸ ਘਟਨਾ ਕਾਰਨ ਦੁਖੀ ਦਿਲੀਪ ਸਕੂਲ ਦੀ ਦੂਜੀ ਮੰਜਿ਼ਲ `ਤੇ ਗਿਆ ਅਤੇ ਉਥੇ ਛਾਲ ਮਾਰ ਦਿੱਤੀ ਅਤੇ ਖੁਦਕੁਸ਼ੀ ਕਰਨ ਦੀ ਕੋਸਿ਼ਸ਼ ਕੀਤੀ।

 

ਘਟਨਾ ਮਗਰੋਂ ਵਿਦਿਆਰਥੀ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਸੀ। ਇਸ ਤੋਂ ਬਾਅਦ ਉਸਨੂੰ ਹਸਪਤਾਲ ਦਾਖਲ ਕਰਵਾਇਆ ਗਿਆ। ਹਸਪਤਾਲ ਵਿਚ ਵਿਦਿਆਰਥੀ ਦੀ ਹਾਲਤ ਹਾਲੇ ਵੀ ਗੰਭੀਰ ਹੈ। ਸਕੂਲ ਪ੍ਰਸ਼ਾਸਨ ਨੇ ਮਾਮਲੇ ਬਾਰੇ ਪੁਲਿਸ ਨੂੰ ਸਿ਼ਕਾਇਤ ਦਰਜ ਕਰਵਾਈ ਹੈ। ਪੁਲਿਸ ਹੁਣ ਮੁਲਜ਼ਮਾਂ ਖਿਲਾਫ ਜਾਂਚ ਕਰ ਰਹੀ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:boy jumps from school building as teacher forced him to get tie rakhi by a girl