ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬੱਚੇ ਦੇ ਸਰੀਰ ਅੰਦਰ ਬਹੁਤ ਕੁਝ ਉਲਟਾ-ਪੁਲਟਾ

ਬੱਚੇ ਦੇ ਸਰੀਰ ਅੰਦਰ ਬਹੁਤ ਕੁਝ ਉਲਟਾ-ਪੁਲਟਾ

ਗੁਰਦੇ ਦਾ ਇਲਾਜ ਕਰਵਾਉਣ ਲਈ ਹਸਪਤਾਲ ਪੁੱਜੇ ਛੇ ਸਾਲਾਂ ਦੇ ਰਾਕੇਸ਼ ਦੀ ਜਦੋਂ ਡਾਕਟਰਾਂ ਨੇ ਜਾਂਚ ਕੀਤੀ, ਤਾਂ ਉਹ ਹੈਰਾਨ ਰਹਿ ਗਏ। ਰਾਕੇਸ਼ ਦਾ ਸਰੀਰ ਆਮ ਮਨੁੱਖਾਂ ਤੋਂ ਪੂਰੀ ਤਰ੍ਹਾਂ ਵੱਖ ਹੈ। ਰਾਕੇਸ਼ ਦੇ ਸਰੀਰ ਦਾ ਹਰ ਅੰਗ ਉਲਟੇ ਪਾਸੇ ਹੈ। ਜਿਵੇਂ ਉਸ ਦਾ ਦਿਲ ਸੱਜੇ ਪਾਸੇ ਹੈ ਤੇ ਜਿਗਰ ਖੱਬੇ ਪਾਸੇ।


ਡਾਕਟਰਾਂ ਨੇ ਇਸ ਨੂੰ ‘ਸਾਈਟਸ ਇਨਵਰਸਜ਼` ਦੀ ਹਾਲਤ ਦੱਸਦਿਆਂ ਕਿਹਾ ਕਿ ਇਹ ਬੀਮਾਰੀ ਬਹੁਤ ਘੱਟ ਲੋਕਾਂ `ਚ ਪਾਈ ਜਾਂਦੀ ਹੈ। ਇਹ ਅੰਗ ਭਾਵੇਂ ਉਲਟੇ-ਪੁਲਟੇ ਹੁੰਦੇ ਹਨ ਪਰ ਇਸ ਨਾਲ ਵਿਅਕਤੀ ਨੂੰ ਕਿਸੇ ਤਰ੍ਹਾਂ ਦੀ ਕਈ ਪਰੇਸ਼ਾਨੀ ਨਹੀਂ ਹੁੰਦੀ। ਉਂਝ ਇਹ ਹਾਲਤ ਬਹੁਤ ਦੁਰਲੱਭ ਹੁੰਦੀ ਹੈ ਤੇ ਕਈ ਲੱਖਾਂ `ਚੋਂ ਕਿਸੇ ਇੱਕ `ਚ ਹੰੁਦੀ ਹੈ।


ਝਾਰਖੰਡ ਦੇ ਸਿਮਡੇਗਾ ਜਿ਼ਲ੍ਹੇ ਦੇ ਬੀਰੂ ਸਥਿਤ ਸ਼ਾਂਤੀ ਮੈਡੀਕਲ ਸੈਂਟਰ `ਚ ਰਾਕੇਸ਼ ਦੇ ਗੁਰਦੇ ਦੀ ਬੀਮਾਰੀ ਦਾ ਸਫ਼ਲ ਆਪਰੇਸ਼ਨ ਕੀਤਾ ਗਿਆ। ਹਸਪਤਾਲ ਦੇ ਪੀਆਰਓ ਪ੍ਰਵੀਨ ਤਿਵਾਰੀ ਨੇ ਦੱਸਿਆ ਕਿ ਠੇਠਈਟਾਂਗਰ ਨਿਵਾਸੀ ਛੇ ਸਾਲਾ ਰਾਕੇਸ਼ ਦੇ ਗੁਰਦੇ ਵਿੱਚ ਸਮੱਸਿਆ ਸੀ। ਯੂਰੌਲੋਜਿਸਟ ਡਾ. ਜੈ ਕੁਮਾਰ ਤੇ ਡਾ. ਕੇਸ਼ਵ ਪ੍ਰਭਾਤ ਨੇ ਬੱਚੇ ਦਾ ਸਫ਼ਲ ਆਪਰੇਸ਼ਨ ਕੀਤਾ।   

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boy s Body parts in reverse condition