ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰੇਮੀ ਨੇ ਪੈਟਰੋਲ ਛਿੜਕੇ ਪ੍ਰੇਮਿਕਾ ਸਮੇਤ ਖੁਦ ਨੂੰ ਲਗਾਈ ਅੱਗ

ਪ੍ਰੇਮੀ ਨੇ ਪੈਟਰੋਲ ਛਿੜਕੇ ਪ੍ਰੇਮਿਕਾ ਸਮੇਤ ਖੁਦ ਨੂੰ ਲਗਾਈ ਅੱਗ

ਉਤਰ ਪ੍ਰਦੇਸ਼ ਦੇ ਗੋਂਡਾ ਵਿਚ ਛਪੀਆ ਥਾਣਾ ਖੇਤਰ ਦੇ ਇਕ ਪਿੰਡ ਵਿਚ ਐਤਵਾਰ ਸਵੇਰੇ ਇਕ ਪ੍ਰੇਮੀ ਨੇ ਖੁਦ ਆਪਣੇ ਅਤੇ ਪ੍ਰੇਮਿਕਾ ਉਤੇ ਪੈਟਰੋਲ ਛਿੜਕੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ। ਦੋਵਾਂ ਨੂੰ ਬਚਾਉਣ ਦੇ ਚੱਕਰ ਵਿਚ ਪ੍ਰੇਮਿਕਾ ਦੀ ਮਾਂ ਵੀ ਝੁਲਸੀ ਗਈ। ਤਿੰਨਾਂ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਭਰਤੀ ਕਰਵਾਇਆ ਗਿਆ। ਜਿੱਥੇ ਸਭਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

 

ਪੁਲਿਸ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਐਤਵਾਰ ਸਵੇਰੇ ਇਕ ਘਰ ਵਿਚ ਧੂੰਆਂ ਨਿਕਲਦੇ ਦੇਖਿਆ। ਲੋਕ ਜਦੋਂ ਮੌਕੇ ਉਤੇ ਪਹੁੰਚੇ ਤਾਂ ਦਰਵਾਜਾ ਅੰਦਰੋ ਬੰਦ ਸੀ। ਪੁਲਿਸ ਨੇ ਪਹੁੰਚਣ ਤੋਂ ਬਾਅਦ ਕਿਸੇ ਤਰ੍ਹਾਂ ਤਿੰਨੇ ਝੁਲਸੇ ਲੋਕਾਂ ਨੂੰ ਬਾਹਰ ਕੱਢਿਆ। ਲੜਕੀ ਅਤੇ ਉਸਦੀ ਮਾਂ ਨੂੰ ਬਸਤੀ ਜ਼ਿਲ੍ਹੇ ਦੇ ਗੌਰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ, ਜਦੋਂ ਕਿ ਲੜਕੀ ਨੂੰ ਸੀਐਚਸੀ ਛਪੀਆ ਵਿਚ ਭਰਤੀ ਕਰਵਾਇਆ ਗਿਆ।

 

ਲੋਕਾਂ ਮੁਤਾਬਕ ਲੜਕਾ ਲੜਕੀ ਦਾ ਪ੍ਰੇਮ ਪ੍ਰਸੰਗ ਚਲ ਰਿਹਾ ਸੀ। ਦੋਵੇਂ ਰਿਸ਼ਤੇਦਾਰ ਦੱਸੇ ਗਏ ਹਨ। ਕੁਝ ਦਿਨ ਪਹਿਲਾਂ ਨੌਜਵਾਨ ਲੜਕੀ ਦੇ ਘਰ ਆਇਆ ਸੀ। ਸ਼ਨੀਵਾਰ ਰਾਤ ਵਿਵਾਦ ਹੋਣ ਬਾਅਦ ਐਤਵਾਰ ਸਵੇਰੇ ਘਟਨਾ ਨੂੰ ਅੰਜ਼ਾਮ ਦਿੱਤਾ। ਪੁਲਿਸ ਨੇ ਦੱਸਿਆ ਕਿ ਲੜਕੀ ਅਤੇ ਉਸਦੀ ਮਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਉਥੇ ਲੜਕਾ ਵੀ ਬੁਰੀ ਤਰ੍ਹਾਂ ਝੁਲਸਿਆ ਗਿਆ ਹੈ। ਐਸਓ ਨੇ ਦੱਸਿਆ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਦੱਸਿਆ ਗਿਆ ਕਿ ਮੁਢਲੀ ਜਾਂਚ ਵਿਚ ਮਾਮਲਾ ਪ੍ਰੇਮ ਪ੍ਰਸੰਗ ਦਾ ਹੀ ਲਗਿਆ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Boyfriend set fire sprinkling petrol with girl friend in up