ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬ੍ਰਹਮੋਸ ਜਾਸੂਸੀ : ਨਿਸ਼ਾਂਤ ਅਗਰਵਾਲ ਨੂੰ ਟ੍ਰਾਂਜਿਟ ਰਿਮਾਂਡ ’ਤੇ ਭੇਜਿਆ

1 / 2ਬ੍ਰਹਮੋਸ ਜਾਸੂਸੀ : ਨਿਸ਼ਾਂਤ ਅਗਰਵਾਲ ਨੂੰ ਟ੍ਰਾਂਜਿਟ ਰਿਮਾਂਡ ’ਤੇ ਭੇਜਿਆ

2 / 2ਬ੍ਰਹਮੋਸ ਜਾਸੂਸੀ : ਨਿਸ਼ਾਂਤ ਅਗਰਵਾਲ ਨੂੰ ਟ੍ਰਾਂਜਿਟ ਰਿਮਾਂਡ ’ਤੇ ਭੇਜਿਆ

PreviousNext

ਨਾਗਪੁਰ ਸੈਸ਼ਨ ਕੋਰਟ ਨੇ ਪਾਕਿਤਸਾਨ ਨੂੰ ਬ੍ਰਹਮੋਸ ਮਿਸਾਈਲ ਸਬੰਧੀ ਜਾਣਕਾਰੀ ਲੀਕ ਕਰਨ ਦੇ ਆਰੋਪੀ ਨਿਸ਼ਾਂਤ ਅਗਵਾਲ ਨੂੰ ਤਿੰਨ ਦਿਨਾਂ ਦੀ ਟ੍ਰਾਂਜਿਟ ਰਿਮਾਂਡ ਦਿੱਤੀ ਹੈ। ਰਿਮਾਂਡ ਮਿਲਣ ਮਗਰੋਂ ਯੂਪੀ ਏਟੀਐਸ ਨਿਸ਼ਾਂਤ ਨੂੰ ਯੂਪੀ ਲਿਆ ਸਕਦੀ ਹੈ, ਜਿੱਥੇ ਉਸ ਕੋਲੋਂ ਅਗਲੇਰੀ ਪੁੱਛਗਿੱਛ ਕੀਤੀ ਜਾਵੇਗੀ।

 

ਦੱਸਣਯੋਗ ਹੈ ਕਿ ਗ੍ਰਿਫ਼ਤਾਰ ਆਰੋਪੀ ਦਾ ਨਾਂ ਨਿਸ਼ਾਂਤ ਅਗਵਾਲ ਹੈ। ਉਹ ਬ੍ਰਹਮੋਸ ਏਅਰੋਸਪੇਸ ਸੈਂਟਰ ਚ ਕੰਮ ਕਰਦਾ ਹੈ। ਨਿਸ਼ਾਂਤ ਨੂੰ ਸੋਮਵਾਰ ਨੁੰ ਗ੍ਰਿਫ਼ਤਾਰ ਕੀਤਾ ਗਿਆ ਹੈ। ਨਿਸ਼ਾਂਤ ਤੇ ਦੋਸ਼ ਹੈ ਕਿ ਉਨ੍ਹਾਂ ਨੇ ਮਿਸਾਈਲ ਯੂਨੀਟ ਨਾਲ ਜੁੜੀ ਤਕਨੀਕੀ ਅਤੇ ਮਹੱਤਵਪੂਰਨ ਗੁਪਤ ਜਾਣਕਾਰੀਆਂ ਪਾਕਿਸਤਾਨੀ ਅਤੇ ਅਮਰੀਕੀ ਖੂਫ਼ੀਆ ਏਜੰਸੀਆਂ ਨੂੰ ਲੀਕ ਕੀਤੀ ਹੈ। ਉੱਤਰ ਪ੍ਰਦੇਸ਼ ਅਤੇ ਮਹਾਰਾਸ਼ਟਰ ਦੇ ਅੱਤਵਾਦੀ ਰੋਧੀ ਦਸਤੇ ਨੇ ਸਾਂਝੀ ਮੁਹਿੰਮ ਤਹਿਤ ਨਿਸ਼ਾਂਤ ਨੂੰ ਗ੍ਰਿਫ਼ਤਾਰ ਕੀਤਾ ਹੈ।

 

 

ਇੱਕ ਟੀਮ ਐਤਵਾਰ ਰਾਤ ਤੋਂ ਹੀ ਉਸ ਤੇ ਨਜ਼ਰ ਰੱਖ ਰਹੀ ਸੀ ਅਤੇ ਸੋਮਵਾਰ ਸਵੇਰ ਉਸਨੂੰ ਗ੍ਰਿਫਤਾਰ ਕਰ ਲਿਆ ਗਿਆ। ੳੋੁਹ ਪਿਛਲੇ ਚਾਰ ਸਾਲ ਤੋਂ ਡੀਆਰਡੀਓ ਦੀ ਨਾਗਪੁਰ ਯੂਨੀਟ ਚ ਕੰਮ ਰਿਹਾ ਹੈ। ਬ੍ਰਹਮੋਸ ਏਅਰੋਸਪੇਸ ਦਾ ਬੇਸ ਨਾਗਪੁਰ ਨੇੜੇ ਸਥਿਤ ਹੈ, ਜੋ ਦਰਅਸਲ ਭਾਰਤ ਤੇ ਰੂਸ ਦਾ ਇੱਕ ਸਾਂਝਾ ਉੱਦਮ ਹੈ। ਇੱਥੇ ਵਰਨਣਯੋਗ ਹੈ ਕਿ ਪਿਛਲੇ ਵਰ੍ਹੇ ਭਾਰਤ ਨੇ ਨਿਵੇਕਲੀ ਬ੍ਰਹਮੋਸ ਹਥਿਆਰ ਪ੍ਰਣਾਲੀ ਦੇ ਕੁਝ ਅਤਿ-ਆਧੁਨਿਕ ਸੰਸਕਰਨਾਂ ਦੇ ਟੈਸਟ ਕੀਤੇ ਸਨ।

 

 

 

 

ਬ੍ਰਹਮੋਸ ਦੁਨੀਆ ਦੀ ਸਭ ਤੋਂ ਤੇਜ਼ ਸੁਪਰਸੋਨਿਕ ਕਰੂਜ਼ ਮਿਸਾਈਲ ਹੈ। ਇਹ ਆਵਾਜ਼ ਦੀ ਗਤੀ ਤੋਂ ਲਗਭਗ ਤਿੰਨ ਗੁਣਾ ਤੇਜ਼ੀ ਨਾਲ ਹਮਲਾ ਕਰਨ ਵਾਲੀ ਬੇਮਿਸਾਲ ਮਿਸਾਈਲ ਹੈ।

 

 

 

 

ਇਸਨੂੰ ਪਨਡੁੱਬੀ ਤੋਂ, ਪਾਣੀ ਦੇ ਜਹਾਜ਼ ਤੋਂ, ਲੜਾਕੂ ਜਹਾਜ਼ ਜਾਂ ਜ਼ਮੀਨ ਤੋਂ ਵੀ ਛੱਡਿਆ ਜਾ ਸਕਦਾ ਹੈ। ਇਹ ਘੱਟ ਉਚਾਈ ਤੇ ਤੇਜ਼ੀ ਨਾਲ ਉਡਾਣ ਭਰਦੀ ਹੈ ਅਤੇ ਇਸ ਤਰ੍ਹਾਂ ਰਡਾਰ ਦੀ ਅੱਖ ਤੋਂ ਵੀ ਬੱਚ ਜਾਂਦੀ ਹੈ। ਇਹ ਮਿਸਾਈਲ ਜ਼ਮੀਨੀ ਪਰਮਾਣੂ ਬੰਕਰਾਂ, ਕਮਾਨ ਐੱਡ ਕੰਟਰੋਲ ਸੈਂਟਰਸ ਅਤੇ ਸਮੁੰਦਰ ਉਪਰ ਉੱਡ ਰਹੇ ਜਹਾਜ਼ਾਂ ਨੂੰ ਦੂਰ ਤੋਂ ਹੀ ਨਿਸ਼ਾਨਾ ਬਣਾਉਣ ਦੇ ਕਾਬਲ ਹੈ।  

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BrahMos Spies: Nishant Agarwal sent on transit remand