ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

JDU ਆਗੂ ਨੇ ਥਾਣੇ ’ਚ ਕੀਤੀ ਖੁਦਕੁਸ਼ੀ, ਤਿੰਨ ਪੁਲਿਸ ਕਰਮੀ ਹਿਰਾਸਤ ਵਿਚ ਲਏ

JDU ਆਗੂ ਨੇ ਥਾਣੇ ’ਚ ਕੀਤੀ ਖੁਦਕੁਸ਼ੀ, ਤਿੰਨ ਪੁਲਿਸ ਕਰਮੀ ਹਿਰਾਸਤ ਵਿਚ ਲਏ

ਜੇਡੀਯੂ ਮਹਾਦਲਿਤ ਸੈਲ ਦੇ ਨਗਰਨੌਸਾ ਬਲਾਕ ਪ੍ਰਧਾਨ ਗਣੇਸ਼ ਰਵਿਦਾਸ ਨੇ ਥਾਣਾ ਹਾਜਤ ਵਿਚ ਵੀਰਵਾਰ ਦੀ ਰਾਤ ਕਥਿਤ ਖੁਦਕੁਸ਼ੀ ਕਰ ਲਈ। ਘਟਨਾ ਤੋਂ ਬਾਅਦ ਗੁੱਸੇ ਵਿਚ ਪਰਿਵਾਰਕ ਮੈਂਬਰਾਂ ਤੇ ਸੈਂਕੜੇ ਪਿੰਡ ਵਾਸੀਆਂ ਨੇ ਸ਼ੁੱਕਰਵਾਰ ਦੀ ਸਵੇਰੇ ਨਗਰਨੌਸਾ ਥਾਣੇ ਦਾ ਘਿਰਾਓ ਕੀਤਾ।

 

ਨੈਸ਼ਨਲ ਹਾਈਵੇ 431 ਉਤੇ ਜਾਮ ਲਗਾ ਦਿੱਤਾ। ਇਸ ਵਿਚ ਕਿਸੇ ਨੇ ਪੁਲਿਸ ਉਤੇ ਪਥਰਾਅ ਵੀ ਕਰ ਦਿੱਤਾ। ਥਾਣਾ ਮੁੱਖੀ ਕਮਲੇਸ਼ ਕੁਮਾਰ ਤੇ ਇੰਸਪੈਕਟਰ ਸ਼ੇਰ ਸਿੰਘ ਯਾਦਵ ਦੇ ਸਿਰ ਵਿਚ ਸੱਟ ਲੱਗੀ। ਮਾਮਲਾ ਵਧਦਾ ਦੇਖ ਡੀਆਈਜੀ ਰਾਜੇਸ਼ ਕੁਮਾਰ ਖੁਦ ਮੌਕੇ ਉਤੇ ਪਹੁੰਚੇ। ਉਨ੍ਹਾਂ ਲੋਕਾਂ ਨੂੰ ਮੰਗ ਉਤੇ ਥਾਣਾ ਮੁੱਖੀ ਸਮੇਤ ਤਿੰਨ ਲੋਕਾਂ ਨੂੰ ਮੁਅੱਤਲ ਕਰ ਦਿੱਤਾ। ਤਿੰਨਾਂ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

 

ਇਸ ਤੋਂ ਬਾਅਦ ਕਾਫੀ ਸਮੇਂ ਬਾਦਅ ਲੋਕਾਂ ਨੇ ਲਾਸ਼ ਚੁੱਕ ਲਈ। ਪੋਸਟਮਾਰਟਮ ਲਈ ਸਦਰ ਹਸਪਾਤਲ ਵਿਚ ਲਾਸ਼ ਨੂੰ ਲਿਜਾਇਆ ਗਿਆ। ਪ੍ਰੰਤੂ, ਸੰਸਦ ਆਰਸੀਪੀ ਸਿੰਘ ਨੂੰ ਬੁਲਾਉਣ ਤੇ ਥਾਣਾ ਮੁੱਖੀ ਸਮੇਤ ਹੋਰ ਉਤੇ ਕਤਲ ਦੀ ਐਫਆਈਆਰ ਕਰਾਉਣ ਦੀ ਮੰਗ ਉਤੇ ਅੜੇ ਲੋਕ ਲਾਸ਼ ਚੁੱਕਣ ਨਹੀਂ ਦੇ ਰਹੇ ਹਨ।

 

ਜ਼ਿਕਰਯੋਗ ਹੈ ਕਿ ਪਿੰਡ ਸੈਦਪੁਰਾ ਵਾਸੀ ਤੇ ਜੇਡੀਯੂ ਮਹਾਦਲਿਤ ਸੈਲ ਦੇ ਬਲਾਕ ਪ੍ਰਧਾਨ ਗਣੇਸ਼ ਰਵਿਦਾਸ ਨੂੰ ਲੜਕੀ ਅਗਵਾ ਕਰਨ ਦੇ ਮਾਮਲੇ ਵਿਚ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ। ਵੁਨ੍ਹਾਂ ਵੀਰਵਾਰ ਦੀ ਰਾਤ ਨੂੰ ਪਿਸਾਬ ਕਰਨ ਦੇ ਬਹਾਨੇ ਨਾਲ ਵਾਲੇ ਕਮਰੇ ਨੇੜੇ ਬਣੇ ਪਖਾਨੇ ਵਿਚ ਗਿਆ ਅਤੇ ਖਿੜਕੀ ਨਾਲ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:brawl over the JDU leader suicide case in nalanda bihar