ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਪ੍ਰਸ਼ਾਂਤ ਕਿਸ਼ੋਰ ਬਣੇ ਜਨਤਾ ਦਲ (ਯੂ) ਦੇ ਰਾਸ਼ਟਰੀ ਮੀਤ ਪ੍ਰਧਾਨ

ਪ੍ਰਸ਼ਾਂਤ ਕਿਸ਼ੋਰ ਬਣੇ ਜਨਤਾ ਦਲ (ਯੂ) ਦੇ ਰਾਸ਼ਟਰੀ ਮੀਤ ਪ੍ਰਧਾਨ

ਲੋਕ ਸਭਾ ਚੋਣ 2019 ਦਾ ਸਮਾਂ ਜਿਵੇਂ ਜਿਵੇਂ ਨੇੜੇ ਆ ਰਹੀਆਂ ਹਨ, ਪਾਰਟੀਆਂ ਆਪਣਾ ਆਧਾਰ ਅਤੇ ਸੰਗਠਨ ਮਜ਼ਬੂਤ ਕਰਨ ਲਗੀਆਂ ਹਨ। ਇਸ ਦੇ ਮੱਦੇਨਜ਼ਰ ਜਨਤਾ ਦਲ (ਯੂ) ਨੇ ਇਕ ਵੱਡਾ ਫੈਸਲਾ ਲਿਆ ਹੈ। ਦੇਸ਼ ਦੇ ਪ੍ਰਮੁੱਖ ਸਿਆਸੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ (ਪੀਕੇ) ਨੂੰ ਪਾਰਟੀ ਦਾ ਮੀਤ ਪ੍ਰਧਾਨ ਬਣਾਇਆ ਹੈ।

 

ਪਾਰਟੀ ਬੁਲਾਰੇ ਕੇ ਸੀ ਤਿਆਗੀ ਨੇ ਅੱਜ ਇਸ ਸਬੰਧੀ ਐਲਾਨ ਕੀਤਾ ਹੈ। ਪ੍ਰਸ਼ਾਂਤ ਨੇ ਕੁਝ ਸਮਾਂ ਪਹਿਲਾਂ ਹੀ ਜਨਤਾ ਦਲ ਯੂਨਾਈਟਡ  ਰਾਜਕਾਰਨੀ ਦੀ ਮੀਟਿੰਗ `ਚ ਨੀਤੀਸ਼ ਕੁਮਾਰ ਦੇ ਸਾਹਮਣੇ ਜੇਡੀਯੂ ਦੀ ਮੈਂਬਰਸਿ਼ੱਪ ਲਈ ਸੀ।

 

ਪ੍ਰਸ਼ਾਂਤ ਕਿਸ਼ੋਰ ਨੇ ਇਸ ਦੌਰਾਨ ਕਿਹਾ ਸੀ ਕਿ ਬਿਹਾਰ ਤੋਂ ਆਪਣੀ ਨਵੀਂ ਪਾਰੀ ਸ਼ੁਰੂ ਕਰਦੇ ਹੋਏ ਬਹੁਤ ਉਤਸਾਹਿਤ ਹਨ।


ਕੌਣ ਹੈ ਪ੍ਰਸ਼ਾਂਤ ਕਿਸ਼ੋਰ

 

ਪ੍ਰਸ਼ਾਂਤ ਕਿਸ਼ੋਰ ਸੰਯੁਕਤ ਰਾਸ਼ਟਰ `ਚ ਹੈਲਥ ਵਰਕਰ ਰਹੇ ਹਨ, ਪ੍ਰੰਤੂ 2011 `ਚ ਉਹ ਭਾਰਤ ਵਾਪਸ ਆਏ ਅਤੇ ਰਾਜਨੀਤਿਕ ਪਾਰਟੀਆਂ ਦੀ ਚੋਣ ਮੁਹਿੰਮ ਅਤੇ ਸਟ੍ਰੈਟਜੀ ਬਣਾਉਣ ਦਾ ਕੰਮ ਕਰਨ ਲਗੇ। ਦੱਸਿਆ ਜਾਂਦਾ ਹੈ ਕਿ ਉਹ ਬਿਹਾਰ ਬਾਰਡਰ ਨਾਲ ਲਗਦੇ ਯੂਪੀ ਦੇ ਜਿ਼ਲ੍ਹਾ ਬਲੀਆ ਦੇ ਰਹਿਣ ਵਾਲੇ ਹਨ। ਉਨ੍ਹਾਂ ਭਾਜਪਾ ਅਤੇ ਨਰਿੰਦਰ ਮੋਦੀ ਨਾਲ ਮਿਲਕੇ ਗੁਜਰਾਤ `ਚ ਕੈਪੇਨ ਸ਼ੁਰੂ ਕੀਤੀ। 2012 `ਚ ਉਨ੍ਹਾਂ ਗੁਜਰਾਤ ਵਿਧਾਨ ਸਭਾ  ਚੋਣ `ਚ ਨਰਿੰਦਰ ਮੋਦੀ ਨੂੰ ਮੁੱਖ ਮੰਤਰੀ ਬਣਾਉਣ ਲਈ ਕੈਪੇਨ ਕਮਾਨ ਆਪਣੇ ਹੱਥਾਂ `ਚ ਲਈ। ਉਸ ਦੌਰ `ਚ ਪ੍ਰਸ਼ਾਂਤ, ਮੋਦੀ ਨਾਲ ਸੀਐਮ ਰਿਹਾਇਸ਼ `ਚ ਰਹਿੰਦੇ ਸਨ।

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Breaking news Nitish kumar appointed Election strategist Prashant Kishor as JDU National Vice President