ਵੈਸਟਇੰਡੀਜ਼ ਦੇ ਸਾਬਕਾ ਕ੍ਰਿਕਟਰ ਬ੍ਰਾਇਨ ਲਾਰਾ ਨੂੰ ਮੁੰਬਈ ਦੇ ਪਰੇਲ ਦੇ ਗਲੋਬਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਛਾਤੀ ਵਿੱਚ ਦਰਦ ਦੀ ਸ਼ਿਕਾਇਤ ਕਾਰਨ ਬ੍ਰਾਇਨ ਲਾਰਾ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਹਸਪਤਾਲ ਕੁਝ ਹੀ ਸਮੇਂ ਵਿੱਚ ਬ੍ਰਾਇਨ ਲਾਰਾ ਦੀ ਹਾਲਤ ਬਾਰੇ ਬਿਆਨ ਜਾਰੀ ਕਰੇਗਾ।
ਬ੍ਰਾਇਨ ਲਾਰਾ ਵੈਸਟਇੰਡੀਜ਼ ਦੇ ਸਭ ਤੋਂ ਚੰਗੇ ਬੱਲੇਬਾਜ਼ਾਂ ਵਿੱਚੋਂ ਇੱਕ ਹੈ। ਕਿਹਾ ਜਾ ਸਕਦਾ ਹੈ ਕਿ ਸਰ ਡੋਨਾਲਡ ਬ੍ਰੈਡਮੈਨ ਤੋਂ ਬਾਅਦ, ਲਾਰਾ ਹੀ ਇੱਕ ਜਿਹਾ ਬੱਲੇਬਾਜ਼ ਹੈ ਜਿਸ ਨੇ ਵੱਡੇ ਵੱਡੇ ਸਕੋਰ ਬਣਾਏ ਹਨ।
#Mumbai: West Indies legend Brian Lara has been admitted to Global Hospital in Parel after he complained of chest pain. Hospital to issue a statement shortly. (file pic) pic.twitter.com/sGnvBpiavA
— ANI (@ANI) June 25, 2019
ਦੱਸਣਯੋਗ ਹੈ ਕਿ ਬ੍ਰਾਇਨ ਲਾਰਾ ਦੇ ਨਾਮ ਟੈਸਟ ਕ੍ਰਿਕਟ ਵਿੱਚ ਦੋ ਤਿਹਰੇ ਸੈਂਕੜੇ ਲਾਉਣ ਦਾ ਅਨੋਖਾ ਰਿਕਾਰਡ ਦਰਜ ਹੈ। ਉਨ੍ਹਾਂ ਤੋਂ ਇਲਾਵਾ ਇਸ ਉਪਲਬੱਧੀ ਡਾਨ ਬ੍ਰੈਡਮੈਨ, ਕ੍ਰਿਸ ਗੇਲ ਅਤੇ ਵੀਰੇਂਦਰ ਸਹਿਵਾਗ ਦੇ ਨਾਂ ਦਰਜ ਹਨ।
ਲਾਰਾ ਨੇ 1994 ਵਿੱਚ ਇੰਗਲੈਂਡ ਵਿਰੁੱਧ 375 ਦੌੜਾਂ ਅਤੇ 2004 ਵਿੱਚ ਇਸੇ ਟੀਮ ਖ਼ਿਲਾਫ਼ ਨਾਬਾਦ 400 ਦੌੜਾਂ ਬਣਾਈਆਂ ਸਨ। ਉਨ੍ਹਾਂ ਦੇ ਨਾਮ ਟੈਸਟ ਕ੍ਰਿਕਟ 'ਚ ਸਭ ਤੋਂ ਵੱਡੇ ਵਿਅਕਤੀਗਤ ਸਕੋਰ (400 ਨਾਬਾਦ) ਅਤੇ ਪਹਿਲੀ ਸ਼੍ਰੇਣੀ ਕ੍ਰਿਕਟ ਵਿੱਚ ਵੀ ਸਰਵੋਤਮ ਵਿਅਕਤੀਗਤ ਸਕੋਰ (501 ਨਾਬਾਦ) ਦਾ ਰਿਕਾਰਡ ਦਰਜ ਹੈ।
ਬ੍ਰਾਇਨ ਲਾਰਾ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ 131 ਟੈਸਟ ਮੈਚਾਂ ਵਿੱਚ 34 ਸੈਂਕੜਿਆਂ ਦੀ ਮਦਦ ਨਾਲ 11953 ਦੌੜਾਂ ਬਣਾਈਆਂ ਹਨ। ਉਥੇ, ਉਨ੍ਹਾਂ ਨੇ 19 ਸੈਂਕੜਿਆਂ ਦੀ ਮਦਦ ਨਾਲ 299 ਇੱਕ ਰੋਜ਼ਾ ਵਿੱਚ 10,405 ਦੌੜਾਂ ਬਣਾਈਆਂ ਹਨ।