ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਲਾੜੇ ਦੀ ਗ਼ਲਤੀ ਨਾਲ ਟੁੱਟਾ ਵਿਆਹ, ਬੇਰੰਗ ਪਰਤੀ ਬਰਾਤ

ਇੱਕ ਨੌਜਵਾਨ ਨੂੰ ਆਪਣੀ ਇੱਕ ਗ਼ਲਤੀ ਦੀ ਇੰਨੀ ਭਾਰੀ ਕੀਮਤ ਚੁਕਾਉਣੀ ਪਈ ਕਿ ਨਾ ਕੇਵਲ ਉਸ ਦਾ ਵਿਆਹ ਟੁੱਟ ਗਿਆ, ਬਲਕਿ ਹਰਜਾਨੇ ਦੇ ਤੌਰ ਉੱਤੇ ਦੁਲਹਨ ਨੂੰ ਇੱਕ ਲੱਖ ਰੁਪਏ ਵੀ ਦੇਣੇ ਪਏ। ਦਰਅਸਲ, ਵਿਆਹ ਦੇ ਮੰਡਪ ਵਿੱਚ ਲਾੜੇ ਨੂੰ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਵੇਖ ਦੁਹਲਨ ਅਤੇ ਉਸ ਦੇ ਪਰਿਵਾਰਕ ਜੀਆਂ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ। ਇਸ ਗੱਲ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਤੁੂੰ ਤੂੰ ਮੈਂ ਮੈਂ ਹੋਈ ਅਤੇ ਕੁੱਟਮਾਰ ਵੀ ਹੋਈ ।


ਇਸ ਤੋਂ ਬਾਅਦ ਦੁਲਹਨ ਵਾਲਿਆਂ ਨੇ 100 ਨੰਬਰ ਉੱਤੇ ਕਾਲ ਕਰ ਪੁਲਿਸ ਨੂੰ ਬੁਲਾ ਲਿਆ। ਪੁਲਿਸ ਦੇ ਪਹੁੰਚਣ ਉਤੇ ਦੋਹਾਂ ਪੱਖ ਸਮਝੌਤੇ ਨੂੰ ਰਾਜ਼ੀ ਹੋ ਗਏ। ਇਸ ਤੋਂ ਬਾਅਦ ਲਾੜੇ ਵਾਲਿਆਂ ਨੇ ਦੁਲਹਨ ਵਾਲਿਆਂ ਨੂੰ ਇੱਕ ਲੱਖ ਰੁਪਏ ਦਾ ਭੁਗਤਾਨ ਕੀਤਾ ਅਤੇ ਬਾਰਾਤ ਬੈਰੰਗ ਵਾਪਸ ਪਰਤ ਗਏ। 


ਗਾਜਿਆਬਾਦ ਦੇ ਟ੍ਰਾਨਿਕਾ ਸਿਟੀ ਥਾਣੇ ਦੀ ਪੂਜਾ ਕਾਲੋਨੀ ਵਿੱਚ ਸੋਮਵਾਰ ਰਾਤ 9 ਵਜੇ ਇੱਕ ਲੜਕੀ ਦੀ ਬਰਾਤ ਰੋਹਿਣੀ ਦਿੱਲੀ ਤੋਂ ਆਈ ਸੀ। ਰਾਤ 11 ਵਜੇ ਬਰਾਤ ਦੁਲਹਨ ਦੇ ਘਰ ਪੁੱਜ ਗਈ। ਜ਼ਿਆਦਾਤਰ ਬਰਾਤੀਆਂ ਨੇ ਭੋਜਨ ਵੀ ਖਾ ਲਿਆ ਸੀ। ਲਾੜੇ ਦੇ ਦੋਸਤਾਂ ਨੇ ਉਸ ਨੂੰ ਇੰਨੀ ਸ਼ਰਾਬ ਪਿਲਾ ਦਿੱਤੀ ਕਿ ਉਹ ਜੈਮਾਲਾ ਸਮੇਂ ਠੀਕ ਨਾਲ ਖੜਾ ਵੀ ਨਹੀਂ ਹੋ ਪਾ ਰਿਹਾ ਸੀ। ਲਾੜੇ ਨੂੰ ਨਸ਼ੇ ਵਿੱਚ ਝੂਮਦਾ ਵੇਖ ਦੁਲਹਨ ਵਾਲਿਆਂ ਨੇ ਉਸ ਨੂੰ ਸ਼ਰਾਬੀ ਐਲਾਨਦਿਆਂ ਵਿਆਹ ਤੋਂ ਨਾਂਹ ਕਰ ਦਿੱਤੀ। ਇਸ ਨੂੰ ਲੈ ਕੇ ਦੋਹਾਂ ਪੱਖਾਂ ਵਿਚਕਾਰ ਤੂੰ ਤੂੰ ਮੈਂ ਮੈਂ ਹੋਈ ਅਤੇ ਕੁੱਟਮਾਰ ਹੋਈ। 

 

ਪੁਲਿਸ ਦੇ ਦਖ਼ਲ ਦੇਣ ਤੋਂ ਬਾਅਦ ਮਾਮਲਾ ਸਮਝੌਤੇ ਉੱਤੇ ਆ ਗਿਆ ਅਤੇ ਲੜਕੇ ਵਾਲਿਆਂ ਨੇ ਲੜਕੀਆਂ ਵਾਲਿਆਂ ਨੂੰ ਇੱਕ ਲੱਖ ਰੁਪਏ ਦੇ ਕੇ ਬਰਾਤ ਬੇਰੰਗ ਲੈ ਕੇ ਵਾਪਸ ਚਲੇ ਗਏ। 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bride refused to marry with drunken groom in Ghaziabad Tronica City