ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਹਰਿਆਣਵੀ ਭਾਸ਼ਾ ’ਚ ਵਿਆਹ ਦਾ ਕਾਰਡ ਛਪਵਾ ਕੇ ਲਾੜਾ ਹੋਇਆ ਚਰਚਿਤ

ਹਰਿਆਣਵੀ ਭਾਸ਼ਾ ’ਚ ਵਿਆਹ ਦਾ ਕਾਰਡ ਛਪਵਾ ਕੇ ਲਾੜਾ ਹੋਇਆ ਚਰਚਿਤ

ਹਰਿਆਣਾ ਦੇ ਇੱਕ ਨੌਜਵਾਨ ਦੇ ਵਿਆਹ ਦਾ ਕਾਰਡ ਸੋਸ਼ਲ ਮੀਡੀਆ ’ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਇਸ ਵਿਆਹ ਦੇ ਕਾਰਡ ਦੀ ਖ਼ਾਸੀਅਤ ਇਹ ਹੈ ਕਿ ਇਹ ਹਿੰਦੀ, ਅੰਗਰੇਜ਼ੀ, ਉਰਦੂ ਜਾਂ ਪੰਜਾਬੀ ਵਿੱਚ ਨਹੀਂ, ਸਗੋਂ ਠੇਠ ਹਰਿਆਣਵੀ ਵਿੱਚ ਲਿਖਿਆ ਗਿਆ ਹੈ।

 

 

ਫ਼ਤਿਹਾਬਾਦ ਜ਼ਿਲ੍ਹੇ ਦੀ ਰਤੀਆ ਤਹਿਸੀਲ ਦੇ ਪਿੰਡ ਭਰਪੂਰ ’ਚ ਰਹਿੰਦੇ ਰਾਜਨ ਖੰਨਾ ਨੇ ਆਪਣੇ ਵਿਆਹ ਦਾ ਅਨੋਖਾ ਕਾਰਡ ਛਪਵਾਇਆ ਹੈ ਤੇ ਇਸੇ ਲਈ ਉਹ ਕਾਰਡ ਹੁਣ ਚਰਚਿਤ ਹੋ ਰਿਹਾ ਹੈ।

 

 

ਰਾਜਨ ਖੰਨਾ ਨੇ ਦੱਸਿਆ ਕਿ ਉਹ ਕੁਝ ਨਵਾਂ ਕਰ ਕੇ ਵਿਖਾਉਣਾ ਚਾਹੁੰਦਾ ਸੀ। ਉਸ ਨੇ ਦੱਸਿਆ ਕਿ ਉਸ ਦੇ ਮਨ ਵਿੱਚ ਕਾਫ਼ੀ ਦਿਨਾਂ ਤੋਂ ਇਹ ਗੱਲ ਸੀ ਕਿ ਉਸ ਦੇ ਵਿਆਹ ਦਾ ਕਾਰਡ ਹਰਿਆਣਵੀ ਭਾਸ਼ਾ ਵਿੱਚ ਛਪੇ

 

 

ਰਾਜਨ ਨੇ ਇਸ ਮੰਤਵ ਨਾਲ ਕਈ ਜਗ੍ਹਾ ਕੋਸ਼ਿਸ਼ ਕੀਤੀ ਤੇ ਉਹ ਇਸ ਵਿੱਚ ਸਫ਼ਲ ਵੀ ਹੋਇਆ। ਇਹ ਖਾਟੀ ਹਰਿਆਣਵੀ ਲਹਿਜੇ ਵਿੱਚ ਲਿਖਿਆ ਗਿਆ ਸੱਦਾ–ਪੱਤਰ ਹੈ।

 

 

ਇਸ ਦੇ ਪ੍ਰੋਗਰਾਮ ਉੱਤੇ ਲਿਖਿਆ ਹੈ ‘ਨਿਯੌ ਚਾਲੇਗਾ ਪ੍ਰੋਗਰਾਮ…’। ਰਾਜਨ ਖੰਨਾ ਦਾ ਵਿਆਹ 18 ਨਵੰਬਰ ਨੂੰ ਹੋਣਾ ਤੈਅ ਹੈ। ਉਸ ਨੇ ਦੱਸਿਆ ਕਿ ਉਸ ਨੂੰ ਆਪਣੀ ਮਾਂ–ਬੋਲੀ ਨਾਲ ਪਿਆਰ ਹੈ। ਇਸੇ ਲਈ ਉਸ ਦੀ ਦਿਲੀ–ਇੱਛਾ ਸੀ ਕਿ ਉਹ ਹਰਿਆਣਵੀ ਭਾਸ਼ਾ ’ਚ ਹੀ ਆਪਣੇ ਵਿਆਹ ਦਾ ਕਾਰਡ ਛਪਵਾਏ।

 

 

ਉਸ ਨੇ ਦੱਸਿਆ ਕਿ ਬਹੁਤੀਆਂ ਪ੍ਰੈੱਸਾਂ ਨੇ ਇਹੋ ਕਿਹਾ ਕਿ ਇਸ ਨੂੰ ਤਿਆਰ ਕਰਨ ਵਿੱਚ ਬਹੁਤ ਸਮਾਂ ਲੱਗੇਗਾ। ਇਹ ਸਮੇਂ ਸਿਰ ਨਹੀਂ ਹੋ ਸਕੇਗਾ। ਆਖ਼ਰ ਇੱਕ ਅਜਿਹੀ ਪ੍ਰੈੱਸ ਮਿਲ ਗਈ; ਜਿਸ ਨੇ ਇਹ ਕੰਮ ਛੇਤੀ ਕਰਨ ਲਈ ਹਾਮੀ ਭਰ ਦਿੱਤੀ।

 

 

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Bridgroom becomes popular by printing wedding card in Haryanvi language