ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

VIDEO: ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ 190 ਸਾਲ ਪੁਰਾਣਾ ਪੁਲ ਧਮਾਕੇ ਨਾਲ ਉਡਾਇਆ

ਮੁੰਬਈ-ਪੁਣੇ ਨੂੰ ਜੋੜਨ ਵਾਲਾ ਇਤਿਹਾਸਕ ਅਮ੍ਰਿਤੰਜਨ ਪੂਲ ਢਾਹ ਦਿੱਤਾ ਗਿਆ ਹੈ। ਕੋਰੋਨਾ ਵਾਇਰਸ ਲੌਕਡਾਊਨ ਵਿਚਕਾਰ ਬ੍ਰਿਟਿਸ਼ ਵੱਲੋਂ ਬਣਾਇਆ ਗਿਆ 190 ਸਾਲ ਪੁਰਾਣਾ ਪੁਲ ਐਤਵਾਰ ਨੂੰ ਧਮਾਕੇ ਨਾਲ ਉਡਾ ਦਿੱਤਾ ਗਿਆ। ਲੋਨਾਵਾਲਾ ਨੇੜੇ ਇਹ ਪੁਲ 1830 ਵਿੱਚ ਬ੍ਰਿਟਿਸ਼ ਰਾਜ ਸਮੇਂ ਬਣਾਇਆ ਗਿਆ ਸੀ। ਇਹ ਦੇਸ਼ ਦਾ ਸਭ ਤੋਂ ਪੁਰਾਣਾ ਪੁਲ ਸੀ।

 

 

 

ਰਾਏਗੜ੍ਹ ਜ਼ਿਲ੍ਹਾ ਕੁਲੈਕਟਰ ਨੇ 4 ਤੋਂ 14 ਅਪ੍ਰੈਲ ਦਰਮਿਆਨ ਮਹਾਰਾਸ਼ਟਰ ਰਾਜ ਸੜਕ ਵਿਕਾਸ ਨਿਗਮ (ਐਮਐਸਆਰਡੀਸੀ) ਨੂੰ  ਢਾਹੁਣ ਦੀ ਆਗਿਆ ਦਿੱਤੀ ਸੀ। ਕੋਵਿਡ -19 ਲੌਕਡਾਊਨ ਕਾਰਨ ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਟ੍ਰੈਫਿਕ ਬਹੁਤ ਘੱਟ ਰਿਹਾ ਹੈ। ਇਸ ਦੌਰਾਨ ਮੌਕਾ ਵੇਖ ਕੇ ਪ੍ਰਸ਼ਾਸਨ ਨੇ ਪੁਲ ਨੂੰ ਢਾਹੁਣ ਲਈ ਹਰੀ ਝੰਡੀ ਦੇ ਦਿੱਤੀ। ਮੁੰਬਈ-ਪੁਣੇ ਐਕਸਪ੍ਰੈਸ ਵੇਅ 'ਤੇ ਦੋਵਾਂ ਲੇਨਾਂ ਲਈ 10 ਕਿਲੋਮੀਟਰ ਦਾ ਇੱਕ ਟ੍ਰੈਫਿਕ ਬਦਲਵਾਂ ਪ੍ਰਬੰਧ ਕੀਤਾ ਗਿਆ ਹੈ।
 

ਅਮ੍ਰਿਤੰਜਨ ਪੁਲ ਪਿਛਲੇ ਕਈ ਸਾਲਾਂ ਤੋਂ ਆਪਣੀ ਮਾੜੀ ਹਾਲਤ ਦੇ ਮੱਦੇਨਜ਼ਰ ਟ੍ਰੈਫਿਕ ਲਈ ਬੰਦ ਸੀ। ਐਮਐਸਆਰਡੀਸੀ ਨੇ ਪਹਿਲਾਂ ਵੀ ਇਸ ਪੁਲ ਦੇ ਰੇਲਵੇ ਸਰਪ੍ਰਸਤ ਨੂੰ ਪੱਤਰ ਲਿਖਿਆ ਸੀ ਅਤੇ ਪੁਲ ਨੂੰ ਢਾਹੁਣ ਦੀ ਆਗਿਆ ਮੰਗੀ ਸੀ। ਇਸ ਦੇ ਨਾਲ ਹੀ ਜ਼ਿਲ੍ਹਾ ਕੁਲੈਕਟਰ ਅਤੇ ਸਟੇਟ ਹਾਈਵੇਅ ਪੁਲਿਸ ਨੂੰ ਵੀ ਸੁਰੱਖਿਆ ਅਤੇ ਟ੍ਰੈਫਿਕ ਨੂੰ ਨਿਯਮਤ ਕਰਨ ਦੀ ਮੰਗ ਕੀਤੀ ਗਈ। ਪੁਲ ਦੀ ਹਾਲਤ ਹੁਣ ਬਹੁਤ ਖ਼ਰਾਬ ਸੀ। ਇਸ ਕਾਰਨ, ਅਕਸਰ ਲੰਮੇ ਜਾਮ ਹੁੰਦੇ ਅਤੇ ਹਾਦਸੇ ਵੀ ਅਕਸਰ ਹੁੰਦੇ ਰਹਿੰਦੇ ਸਨ।
 

ਪੁਲ ਦੇ ਖੰਭੇ ਸੜਕ ਨੂੰ ਕਈ ਹਿੱਸਿਆਂ ਵਿੱਚ ਵੰਡਦੇ ਹਨ। ਇਨ੍ਹਾਂ ਸੰਘਣੇ ਖੰਭਿਆਂ ਕਾਰਨ, ਇੱਥੇ ਸੜਕ ਦੀ ਚੌੜਾਈ ਘੱਟ ਹੈ ਅਤੇ ਇਸ ਕਾਰਨ ਅਕਸਰ ਜਾਮ ਲੱਗਦਾ ਸੀ। ਪੁਲ ਨੂੰ ਢਾਹੁਣ ਦਾ ਪ੍ਰਾਜੈਕਟ 3 ਸਾਲਾਂ ਤੋਂ ਲਟਕ ਰਿਹਾ ਹੈ। ਪਿਛਲੇ ਸਾਲ ਜੂਨ ਵਿੱਚ ਐਮਐਸਆਰਡੀਸੀ ਨੇ ਪੁਲ ਨੂੰ ਢਾਹੁਣ ਲਈ ਦੂਜਾ ਟੈਂਡਰ ਜਾਰੀ ਕੀਤਾ ਸੀ। ਜਦੋਂ 2017 ਵਿੱਚ ਪਹਿਲੀ ਵਾਰ ਇਸ ਪੁਲ ਨੂੰ ਢਾਹੁਣ ਦੀ ਯੋਜਨਾ ਸੀ, ਤਾਂ ਇਸ ਦਾ ਭਾਰੀ ਵਿਰੋਧ ਹੋਇਆ ਸੀ।
....................

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title: British era Amrutanjan bridge on Mumbai Pune expressway demolished using controlled blast