ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

BRO ਨੇ 3 ਹਫ਼ਤੇ ਪਹਿਲਾਂ ਦੇਸ਼ ਨਾਲ ਮੁੜ ਜੋੜ ਦਿੱਤਾ ਰੋਹਤਾਂਗ ਦੱਰਾ

BRO ਨੇ 3 ਹਫ਼ਤੇ ਪਹਿਲਾਂ ਦੇਸ਼ ਨਾਲ ਮੁੜ ਜੋੜ ਦਿੱਤਾ ਰੋਹਤਾਂਗ ਦੱਰਾ

‘ਸੀਮਾ ਸੜਕ ਸੰਗਠਨ’ (ਬਾਰਡਰ ਰੋਡਜ਼ ਆਰਗੇਨਾਇਜ਼ੇਸ਼ਨ – ਬੀਆਰਓ – BRO) ਨੇ ਕੋਵਿਡ–19 ਲੌਕਡਾਊਨ ਦੇ ਬਾਵਜੂਦ ਬਰਫ਼ ਸਾਫ਼ ਕਰਨ ਤੋਂ ਬਾਅਦ ਰੋਹਤਾਂਗ ਦੱਰਾ (ਸਮੁੰਦਰ ਦੀ ਸਤ੍ਹਾ ਤੋਂ 13,500 ਫ਼ੁੱਟ ਉੱਤੇ) ਤਿੰਨ ਹਫ਼ਤੇ ਤੋਂ ਵੀ ਅਗਾਊਂ ਸਮਾਂ ਪਹਿਲਾਂ ਖੋਲ੍ਹ ਦਿੱਤਾ ਹੈ। ਇਹੋ ਮੁੱਖ ਸੜਕ ਹਿਮਾਚਲ ਪ੍ਰਦੇਸ਼ ਦੇ ਲਾਹੌਲ ਤੇ ਸਪਿਤੀ ਜ਼ਿਲ੍ਹੇ ਨੂੰ ਬਾਕੀ ਦੇਸ਼ ਨਾਲ ਜੋੜਦੀ ਹੈ। ਪਿਛਲੇ ਵਰ੍ਹੇ ਇਹ ਦੱਰਾ 18 ਮਈ ਨੂੰ ਖੋਲ੍ਹਿਆ ਗਿਆ ਸੀ।

 

 

ਹਿਮਾਚਲ ਪ੍ਰਦੇਸ਼ ਸਰਕਾਰ ਨੇ ਬੀਆਰਓ (BRO) ਤੱਕ ਪਹੁੰਚ ਕਰ ਕੇ ਬਰਫ਼ ਨੂੰ ਛੇਤੀ ਤੋਂ ਛੇਤੀ ਸਾਫ਼ ਕਰਨ ਲਈ ਕਿਹਾ ਸੀ, ਤਾਂ ਜੋ ਕਿਸਾਨ ਕਾਸ਼ਤਕਾਰੀ ਲਈ ਪਰਤ ਸਕਣ ਅਤੇ ਜ਼ਰੂਰੀ ਵਸਤਾਂ ਦੀ ਸਪਲਾਈ ਦੀ ਆਵਾਜਾਈ ਸ਼ੁਰੂ ਹੋ ਸਕੇ ਅਤੇ ਕੋਵਿਡ–19 ਦੇ ਮੱਦੇਨਜ਼ਰ ਲਾਹੌਲ ਵਾਦੀ ’ਚ ਰਾਹਤ ਸਮੱਗਰੀਆਂ ਪੁੱਜ ਸਕਣ।

 

 

ਬੀਆਰਓ ਨੇ ਉੱਚ–ਤਕਨਾਲੋਜੀ ਵਾਲੀ ਮਸ਼ੀਨਰੀ ਮਨਾਲੀ ਅਤੇ ਖੋਕਸਾਰ ਦੋਵੇਂ ਪਾਸਿਓਂ ਉੱਥੇ ਪਹੁੰਚਾਈ। ਬਰਫ਼ਾਨੀ ਤੂਫ਼ਾਨਾਂ, ਜਮਾਅ ਦਰਜੇ ਦੇ ਤਾਪਮਾਨਾਂ ਅਤੇ ਰਾਹਾਲਾ ਝਰਨੇ, ਬਿਆਸ ਨਾਲੇ ਅਤੇ ਰਾਨੀ ਨਾਲੇ ’ਤੇ ਬਰਫ਼ਾਨੀ ਤੋਦਿਆਂ ਦੇ ਲਗਾਤਾਰ ਡਿੱਗਣ ਕਾਰਨ ਸਫ਼ਾਈ ਦੇ ਕੰਮ ਵਿੱਚ ਦੇਰੀ ਹੋਈ ਪਰ ਬਰਫ਼ ਸਾਫ਼ ਕਰਨ ਵਾਲੀਆਂ ਟੀਮਾਂ ਲਾਹੌਲ ਵਾਦੀ ਦੇ ਨਿਵਾਸੀਆਂ ਨੂੰ ਰਾਹਤ ਪਹੁੰਚਾਉਣ ਲਈ ਕੋਵਿਡ–19 ਦੀਆਂ ਸਾਰੀਆਂ ਸਾਵਧਾਨੀਆਂ ਦਾ ਧਿਆਨ ਰੱਖਦਿਆਂ ਦਿਨ ਤੇ ਰਾਤ ਅਣਥੱਕ ਤਰੀਕੇ ਕੰਮ ਕਰਦੀਆਂ ਰਹੀਆਂ।

 

 

ਬੀਆਰਓ (BRO) ਦੀ ਅਗਵਾਈ ਹੇਠ ਜ਼ਰੂਰੀ ਵਸਤਾਂ ਦੀ ਸਪਲਾਈ ਲੈ ਕੇ ਵਾਹਨਾਂ ਦਾ ਪਹਿਲਾ ਕਾਫ਼ਲਾ ਅਤੇ ਲਗਭਗ 150 ਕਿਸਾਨ ਅੱਜ ਲਾਹੌਲ ਵਾਦੀ ਪੁੱਜੇ ਅਤੇ ਇੰਝ ਇਸ ਸਾਲ ਰੋਹਤਾਂਗ ਦੱਰਾ ਅਧਿਕਾਰਤ ਤੌਰ ’ਤੇ ਖੁੱਲ੍ਹ ਗਿਆ। ਰੋਹਤਾਂਗ ਦੱਰਾ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਹਫ਼ਤੇ ਅਗਾਊਂ ਖੋਲ੍ਹਣ ਦੀ ਖ਼ਬਰ ਨਾਲ ਸਥਾਨਕ ਨਿਵਾਸੀਆਂ ਨੇ ਵੱਡੀ ਰਾਹਤ ਮਹਿਸੂਸ ਕੀਤੀ ਹੈ। ਹੁਣ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਸਥਾਨਕ ਜਨਤਾ ਲਈ ਬਹੁਤ ਜ਼ਿਆਦਾ ਲੋੜੀਂਦੀ ਰਾਹਤ ਸਮੱਗਰੀ ਅਤੇ ਮੈਡੀਕਲ ਸਪਲਾਈਜ਼ ਪਹੁੰਚਾਉਣਾ ਸੁਖਾਲਾ ਹੋਵੇਗਾ। ਇਸ ਦੇ ਨਾਲ ਖੇਤੀਬਾੜੀ ਨਾਲ ਸਬੰਧਤ ਗਤੀਵਿਧੀਆਂ, ਜੋ ਇਸ ਜ਼ਿਲ੍ਹੇ ਦੀ ਰੀੜ੍ਹ ਦੀ ਹੱਡੀ ਹਨ, ਹੁਣ ਮੁੜ ਸ਼ੁਰੂ ਹੋ ਸਕਣਗੀਆਂ।

 

 

ਇਹ ਦੱਰਾ ਖੋਲ੍ਹਣ ਲਈ ਬਰਫ਼ ਦੀ ਸਫ਼ਾਈ ਦਾ ਆਪਰੇਸ਼ਨ ਹਰ ਸਾਲ ਕੀਤਾ ਜਾਂਦਾ ਹੈ ਕਿਉਂਕਿ ਇਹ ਦੱਰਾ ਅੱਧ ਨਵੰਬਰ ਤੋਂ ਅੱਧ ਮਈ ਤੱਕ, ਲਗਭਗ ਛੇ ਮਹੀਨੇ ਬਰਫ਼ ਨਾਲ ਢਕਿਆ ਰਹਿੰਦਾ ਹੈ। ਇਸ ਨੂੰ 12 ਦਸੰਬਰ, 2019 ਤੱਕ ਖੁੱਲ੍ਹਾ ਰੱਖਿਆ ਗਿਆ ਸੀ। ਇਹ ਸਮੁੱਚੀ ਵਾਦੀ ਸਰਦੀਆਂ ਦੇ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀਆਂ ਬਾਹਰੀ ਲੌਜਿਸਟਿਕਸ / ਸਪਲਾਈਜ਼ ਲਈ ਹਵਾਈ ਆਵਾਜਾਈ ਉੱਤੇ ਹੀ ਨਿਰਭਰ ਰਹਿੰਦੀ ਹੈ।

 

 

ਇਸ ਦੌਰਾਨ, ਕੋਵਿਡ–19 ਵਿਰੁੱਧ ਸਰਕਾਰ ਦੇ ਜਤਨਾਂ ’ਚ ਵਾਧਾ ਕਰਨ ਲਈ ਸੀਮਾ ਸੜਕ ਸੰਗਠਨ (BRO) ਦੇ ਸਾਰੇ ਅਮਲੇ ਨੇ ਸਮੂਹਕ ਤੌਰ ਉੱਤੇ ਆਪਣੀ ਇੱਕ–ਇੱਕ ਦਿਨ ਦੀ ਤਨਖਾਹ ਇਕੱਠੀ ਕਰ ਕੇ ‘ਪੀਐੱਮ ਕੇਅਰਜ਼ ਫ਼ੰਡ’ ਵਿੱਚ ਇੱਕ ਕਰੋੜ ਰੁਪਏ ਦਾ ਯੋਗਦਾਨ ਪਾਇਆ ਹੈ।

 

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BRO Opened Rohtang Pass Three Weeks in Advance