ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਜੰਮੂ-ਕਸ਼ਮੀਰ ’ਚ ਮੋਬਾਈਲ ਇੰਟਰਨੈਟ ਸਮੇਤ ਬ੍ਰੌਡਬੈਂਡ ਸੇਵਾ ਦੀ ਆਗਿਆ

ਜੰਮੂ ਖੇਤਰ ਦੇ ਜੰਮੂ, ਸਾਂਬਾ, ਕਠੂਆ ਅਤੇ ਰਿਆਸੀ ਜ਼ਿਲ੍ਹਿਆਂ ਵਿੱਚ 2ਜੀ ਮੋਬਾਈਲ ਇੰਟਰਨੈਟ ਸੇਵਾ ਸ਼ੁਰੂ ਕੀਤੀ ਜਾਏਗੀਪ੍ਰਸ਼ਾਸਨ ਨੇ ਹੋਟਲ, ਵਿਦਿਅਕ ਅਦਾਰਿਆਂ ਅਤੇ ਯਾਤਰਾ ਸੰਸਥਾਵਾਂ ਵਿੱਚ ਬ੍ਰਾਡਬੈਂਡ ਇੰਟਰਨੈੱਟ ਦੀ ਸਹੂਲਤ ਦੀ ਆਗਿਆ ਦੇ ਦਿੱਤੀ ਹੈਦੱਸ ਦੇਈਏ ਕਿ ਸਰਕਾਰ ਨੇ ਧਾਰਾ 370 ਦੇ ਖਾਤਮੇ ਮਗਰੋਂ ਤੋਂ ਹੀ ਸੂਬੇ ਇੰਟਰਨੈਟ ਸੇਵਾਤੇ ਪਾਬੰਦੀ ਲਗਾ ਦਿੱਤੀ ਸੀ

 

ਜੰਮੂ-ਕਸ਼ਮੀਰ ਲਗਾਈਆਂ ਗਈਆਂ ਪਾਬੰਦੀਆਂ ਦੇ ਸਬੰਧ ਵਿੱਚ ਪਿਛਲੇ ਹਫਤੇ ਸੁਪਰੀਮ ਕੋਰਟ ਵਿੱਚ ਇੱਕ ਸੁਣਵਾਈ ਹੋਈ ਸੀਕਾਂਗਰਸ ਨੇਤਾ ਗੁਲਾਮ ਨਬੀ ਆਜ਼ਾਦ ਅਤੇ ਹੋਰਾਂ ਦੀਆਂ ਪਟੀਸ਼ਨਾਂ 'ਤੇ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਕਿਹਾ ਕਿ ਇੰਟਰਨੈੱਟ ਦਾ ਅਧਿਕਾਰ ਅਭੀਵਿਅਕਤੀ ਦੇ ਅਧਿਕਾਰ ਦੇ ਅਧੀਨ ਆਉਂਦਾ ਹੈ ਤੇ ਇਹ ਇਕ ਬੁਨਿਆਦੀ ਅਧਿਕਾਰ ਹੈ

 

ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਪ੍ਰਸ਼ਾਸਨ ਨੂੰ ਹਸਪਤਾਲ, ਵਿਦਿਅਕ ਸੰਸਥਾਵਾਂ ਵਰਗੀਆਂ ਜ਼ਰੂਰੀ ਸੇਵਾਵਾਂ ਮੁਹੱਈਆ ਕਰਵਾਉਣ ਵਾਲੀਆਂ ਸਾਰੀਆਂ ਸੰਸਥਾਵਾਂ ਇੰਟਰਨੈਟ ਸੇਵਾਵਾਂ ਬਹਾਲ ਕਰਨ ਲਈ ਕਿਹਾ ਹੈ

 

ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਜੰਮੂ-ਕਸ਼ਮੀਰ ਇੰਟਰਨੈੱਟ ਦੀ ਮੁਅੱਤਲੀ ਦੀ ਤੁਰੰਤ ਸਮੀਖਿਆ ਦੇ ਆਦੇਸ਼ ਦਿੱਤੇ ਹਨਅਦਾਲਤ ਨੇ ਕਿਹਾ ਕਿ ਅਜਿਹੀ ਇੰਟਰਨੈਟ ਮੁਅੱਤਲੀ ਸੀਮਤ ਸਮੇਂ ਲਈ ਕੀਤੀ ਜਾ ਸਕਦੀ ਹੈਇੰਟਰਨੈਟ ਨੂੰ ਬੰਦ ਕਰਨਾ ਨਿਆਂਇਕ ਸਮੀਖਿਆ ਦੇ ਦਾਇਰੇ ਵਿੱਚ ਆਉਂਦਾ ਹੈ। ਸੁਪਰੀਮ ਕੋਰਟ ਨੇ ਜੰਮੂ-ਕਸ਼ਮੀਰ ਸਰਕਾਰ ਨੂੰ ਇਕ ਹਫਤੇ ਦੇ ਅੰਦਰ ਅੰਦਰ ਸਾਰੇ ਵਰਜਿਤ ਆਦੇਸ਼ਾਂ ਦੀ ਸਮੀਖਿਆ ਕਰਨ ਦੇ ਨਿਰਦੇਸ਼ ਦਿੱਤੇ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Broadband service allowed in Jammu and Kashmir