ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਸਕੇ ਭਰਾ ਦਾ ਸਿਰ ਵੱਢ ਕੇ ਲੈ ਗਿਆ ਪੁਲਿਸ ਥਾਣੇ

ਸਕੇ ਭਰਾ ਦਾ ਸਿਰ ਵੱਢ ਕੇ ਲੈ ਗਿਆ ਪੁਲਿਸ ਥਾਣੇ

ਓੜੀਸ਼ਾ ਦੇ ਸੰਬਲਪੁਰ ’ਚ ਇੱਕ ਵਿਅਕਤੀ ਨੇ ਆਪਣੇ ਹੀ ਭਰਾ ਦਾ ਬੇਰਹਿਮੀ ਨਾਲ ਗਲ਼ਾ ਵੱਢ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਸੱਤਿਆਨਾਰਾਇਣ ਮੁੰਡਾ ਅੱਧੀ ਰਾਤ ਨੂੰ ਮੱਛਰਦਾਨੀ ਲਾ ਕੇ ਡੂੰਘੀ ਨੀ਼ਦਰ ਸੁੱਤਾ ਪਿਆ ਸੀ ਤੇ ਉਹ ਸ਼ਾਇਦ ਇਸ ਗੱਲ ਤੋਂ ਪੂਰੀ ਤਰ੍ਹਾਂ ਅਣਜਾਣ ਸੀ ਕਿ ਉਸ ਦਾ ਹੀ ਆਪਣਾ ਭਰਾ ਉਸ ਦੇ ਖ਼ੂਨ ਦਾ ਪਿਆਸਾ ਬਣਿਆ ਹੋਇਆ ਹੈ।

 

 

ਭਰਾ ਦਾ ਗਲ਼ਾ ਵੱਢ ਕੇ ਕਾਤਲ ਰੁਕਿਆ ਨਹੀਂ। ਉਹ ਵੱਢਿਆ ਹੋਇਆ ਸਿਰ ਲੈ ਕੇ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਬਾਅਦ ’ਚ ਆਪੇ ਹੀ ਪੁਲਿਸ ਥਾਣੇ ਵੀ ਜਾ ਪੁੱਜਾ।

 

 

ਸਵੇਰੇ ਜਦੋਂ ਪਰਿਵਾਰਕ ਮੈਂਬਰਾਂ ਦਾ ਮ੍ਰਿਤਕ ਦੀ ਸਿਰ–ਵੱਢੀ ਲਾਸ਼ ਵੇਖੀ, ਤਾਂ ਤੁਰੰਤ ਪੁਲਿਸ ਨੂੰ ਸੱਦਿਆ ਗਿਆ। ਪੁਲਿਸ ਨੇ ਸੱਤਿਆਨਾਰਾਇਣ ਮੁੰਡਾ ਦੇ ਕਤਲ ਦੇ ਦੋਸ਼ ਹੇਠ ਉਸ ਦੇ ਚਚੇਰੇ ਭਰਾ ਉੱਜਲਾ ਮੁੰਡਾ ਨੂੰ ਗ੍ਰਿਫ਼ਤਾਰ ਕਰ ਲਿਆ ਤੇ ਕਤਲ ਲਈ ਵਰਤਿਆ ਹਥਿਆਰ ਵੀ ਜ਼ਬਤ ਕਰ ਲਿਆ ਗਿਆ ਹੈ।

 

 

ਪੁਲਿਸ ਹਾਲੇ ਇਸ ਕਤਲ ਦਾ ਕੋਈ ਠੋਸ ਕਾਰਨ ਪਤਾ ਨਹੀਂ ਲਾ ਸਕੀ ਪਰ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਹ ਕਿਸੇ ਪੁਰਾਣੀ ਦੁਸ਼ਮਣੀ ਜਾਂ ਰੰਜਿਸ਼ ਦਾ ਨਤੀਜਾ ਹੋ ਸਕਦਾ ਹੈ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brother hacked his real brother and brought head to Police Station