ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਦਿੱਲੀ : ਫਾਟਕ ਨਾ ਖੋਲ੍ਹਣ `ਤੇ ਰੇਲਵੇ ਗੇਟਮੈਨ ਦੇ ਹੱਥ-ਪੈਰ ਕੱਟੇ

ਦਿੱਲੀ : ਫਾਟਕ ਨਾ ਖੋਲ੍ਹਣ `ਤੇ ਰੇਲਵੇ ਗੇਟਮੈਨ ਦੇ ਹੱਥ-ਪੈਰ ਕੱਟੇ

ਰਾਜਧਾਨੀ ਦਿੱਲੀ `ਚ ਰੇਲਵੇ ਦੇ ਇਕ ਗੇਟਮੈਨ `ਤੇ ਕ੍ਰਾਸਿੰਗ ਗੇਟ ਨਾ ਖੋਲਣ `ਤੇ ਬੁਰੀ ਤਰ੍ਹਾਂ ਹਮਲਾ ਕੀਤਾ ਗਿਆ। ਇਸ ਦੌਰਾਨ ਬੇਰਹਮ ਬਦਮਾਸ਼ਾਂ ਨੇ ਪਹਿਲਾਂ ਤਾਂ ਗੇਟਮੈਨ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਫਿਰ ਉਸਦੇ ਹੱਥ ਅਤੇ ਪੈਰ ਕੱਟ ਦਿੱਤੇ। ਗੇਟਮੈਨ ਨੂੰ ਗੰਭੀਰ ਹਾਲਤ `ਚ ਹਸਪਤਾਲ `ਚ ਭਰਤੀ ਕਰਵਾਇਆ ਗਿਆ। ਰੇਲਵੇ ਦੇ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।


ਨਿਊਜ਼ ਏਜੰਸੀ ਆਈਏਐਨਐਸ ਅਨੁਸਾਰ ਉਤਰ ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਨਰੇਲਾ ਅਤੇ ਰਠਧਨਾ ਦੇ ਵਿਚ ਰੇਲਵੇ ਲੇਵਲ ਗੇਟ ਨੰਬਰ 19 `ਤੇ ਤੈਨਾਤ ਕੁੰਦਨ ਪਾਠਕ `ਤੇ ਤਿੰਨ ਬਾਈਕ ਸਵਾਰਾਂ ਨੇ ਹਮਲਾ ਕਰ ਦਿੱਤਾ। ਪਾਠਕ ਨੇ 18101 ਮੁਰੀ ਐਕਸਪ੍ਰੈਸ ਦੇ ਆਉਣ ਕਾਰਨ ਗੇਟ ਖੋਲ੍ਹਣ ਤੋਂ ਮਨਾ ਕਰ ਦਿੱਤਾ ਸੀ। ਇਸ ਤੋਂ ਗੁੱਸਾ ਬਦਮਾਸ਼ਾਂ ਨੇ ਪਾਠਕ ਦੇ ਦੋਵੇਂ ਹੱਥ ਅਤੇ ਪੈਰ ਕੱਟ ਦਿੱਤੇ ਅਤੇ ਇਸ ਦੌਰਾਨ ਉਨ੍ਹਾਂ ਦੇ ਗਲੇ `ਤੇ ਵੀ ਚੋਟ ਪਹੁੰਚਾਈ।


ਅਧਿਕਾਰੀ ਨੇ ਕਿਹਾ ਕਿ ਪਾਠਕ ਨੂੰ ਨਵੀਂ ਦਿੱਲੀ ਸਥਿਤ ਰੇਲਵੇ ਸੈਂਟਰਲ ਹਸਪਤਾਲ `ਚ ਭਰਤੀ ਕਰਾਇਆ ਗਿਆ ਹੈ, ਜਿੱਥੇ ਉਨ੍ਹਾਂ ਦੀ ਸਰਜਰੀ ਹੋ ਰਹੀ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਰੇਲ ਮੰਤਰੀ ਪੀਯੂਸ਼ ਗੋਇਲ ਨੇ ਵੀ ਹਸਪਤਾਲ ਦਾ ਦੌਰਾ ਕੀਤਾ ਅਤੇ ਪਾਠਕ ਦੀ ਸਥਿਤੀ ਦੀ ਜਾਣਕਾਰੀ ਲਈ।


ਅਧਿਕਾਰੀ ਨੇ ਕਿਹਾ ਕਿ ਰੇਲਵੇ ਇਲਾਜ ਦਾ ਸਾਰਾ ਖਰਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਣਪਛਾਤੇ ਲੋਕਾਂ ਦੇ ਖਿਲਾਫ ਐਫਆਈਆਰ ਦਰਜ ਕੀਤੀ ਗਈ ਹੈ। ਗੇਟਮੈਨ `ਤੇ ਹੋਏ ਹਮਲੇ ਬਾਅਦ ਲਗਭਗ ਪੰਜ ਗੱਡੀਆਂ ਦੇ ਚੱਲਣ `ਚ ਦੇਰੀ ਹੋਈ।


ਇਹ ਘਟਨਾ ਐਤਵਾਰ ਦੇਰ ਰਾਤ 12 ਵਜਕੇ 40 ਮਿੰਟ `ਤੇ ਹੋਈ। ਬਿਹਾਰ ਦੇ ਬਾਂਕਾ ਜਿ਼ਲ੍ਹੇ ਦੇ ਰਹਿਣ ਵਾਲੇ ਪਾਠਕ 2013 `ਚ ਰੇਲਵੇ `ਚ ਭਰਤੀ ਹੋਏ ਸਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:Brutal attack on railway gateman in Delhi