ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਕੋਰੋਨਾ ਵਾਇਰਸ ਦਾ ਕਹਿਰ: BSE ਸੈਂਸੈਕਸ 1000 ਤੋਂ ਵੱਧ ਅੰਕ ਡਿੱਗਾ

ਕੋਰੋਨਾ ਵਾਇਰਸ ਦਾ ਕਹਿਰ: BSE ਸੈਂਸੈਕਸ 1000 ਤੋਂ ਵੱਧ ਅੰਕ ਡਿੱਗਾ

ਕੋਰੋਨਾ ਦਾ ਕਹਿਰ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ ਉੱਤੇ ਭਾਰੂ ਪੈ ਰਿਹਾ ਹੈ। ਹਫ਼ਤੇ ਦੇ ਆਖ਼ਰੀ ਦਿਨ ਬੌਂਬੇ ਸਟਾਕ ਐਕਸਚੇਂਜ (BSE) ਦਾ ਸੈਂਸੈਕਸ 1,000 ਤੋਂ ਵੱਧ ਅੰਕ ਟੁੱਟ ਗਿਆ ਹੈ। ਸੈਂਸੈਕਸ ’ਚ ਕਾਰੋਬਾਰ ਦੀ ਸ਼ੁਰੂਆਤ 658 ਅੰਕਾਂ ਦੀ ਗਿਰਾਵਟ ਨਾਲ ਹੋਈ ਸੀ।

 

 

ਨੈਸ਼ਨਲ ਸਟਾਕ ਐਕਸਚੇਂਜ (NSE) ਦਾ ਨਿਫ਼ਟੀ ਵੀ 251 ਅੰਕ ਟੁੱਟ ਕੇ 11,382.00 ਉੱਤੇ ਖੁੱਲ੍ਹਿਆ ਹੈ। ਦੁਨੀਆ ਭਰ ਦੇ ਬਾਜ਼ਾਰਾਂ ’ਚ ਕੋਰੋਨਾ ਵਾਇਰਸ ਦਾ ਡਰਾ ਕਾਇਮ ਹੈ।

 

 

ਅੱਜ ਸ਼ੁੱਕਰਵਾਰ ਨੂੰ ਚੀਨ, ਜਾਪਾਨ, ਦੱਖਣੀ ਕੋਰੀਆ ਸਮੇਤ ਕਈ ਏਸ਼ੀਆਈ ਦੇਸ਼ਾਂ ਦੇ ਸ਼ੇਅਰ ਬਾਜ਼ਾਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਚੇਤੇ ਰਹੇ ਕਿ ਕੌਮਾਂਤਰੀ ਮੁਦਰਾ ਕੋਸ਼ ਨੇ ਕੋਰੋਨਾ ਵਾਇਰਸ ਕਾਰਨ ਦੁਨੀਆ ਵਿੱਚ ਆਰਥਿਕ ਮੰਦਹਾਲੀ ਦਾ ਹਾਲ ਹੋਰ ਮਾੜਾ ਹੋਣ ਦੀ ਚੇਤਾਵਨੀ ਦੇ ਦਿੱਤੀ ਹੈ।

 

 

ਇਸ ਹਫ਼ਤੇ ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾ ’ਚ ਸਾਲ 2008 ਦੀ ਮੰਦੀ ਤੋਂ ਵੀ ਜ਼ਿਆਦਾ ਗਿਰਾਵਟ ਵੇਖਣ ਨੂੰ ਮਿਲ ਸਕਦੀ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਵੀ ਸੈਂਸੈਕਸ 143 ਅੰਕ ਡਿੱਗ ਕੇ 39.745.66 ਉੱਤੇ ਬੰਦ ਹੋਇਆ। ਲਗਾਤਾਰ ਪੰਜਵੇਂ ਦਿਨ ਬਾਜ਼ਾਰ ਲਾਲ ਨਿਸ਼ਾਨ ’ਤੇ ਬੰਦ ਹੋਇਆ ਸੀ।

 

 

ਇਸ ਪੂਰੇ ਹਫ਼ਤੇ ਸ਼ੇਅਰ ਬਾਜ਼ਾਰ ’ਚ ਗਿਰਾਵਟ ਬਣੀ ਰਹੀ। ਉੱਧਰ ਨੈਸ਼ਨਲ ਸਟਾੱਕ ਐਕਸਚੇਂਜ ਦਾ ਨਿਫ਼ਟੀ ਵੀ 45 ਅੰਕਾਂ ਦੀ ਗਿਰਾਵਟ ਨਾਲ 11,633.30 ਉੱਤੇ ਬੰਦ ਹੋਇਆ ਸੀ।

 

 

ਕੋਰੋਨਾ ਵਾਇਰਸ ਦਾ ਕਹਿਰ ਹੁਣ ਚੀਨ ਤੋਂ ਬਾਹਰ ਦੱਖਣੀ ਕੋਰੀਆ, ਇਟਲੀ ਤੇ ਈਰਾਨ ਜਿਹੇ ਦੇਸ਼ਾਂ ਤੱਕ ਪੁੱਜ ਗਿਆ ਹੈ ਤੇ ਤੇਜ਼ੀ ਨਾਲ ਫੈਲ ਰਿਹਾ ਹੈ।

 

 

ਨਿਵੇਸ਼ਕ ਹੁਣ ਸ਼ੇਅਰ ਬਾਜ਼ਾਰ ਤੋਂ ਦੂਰੀ ਬਣਾ ਰਹੇ ਹਨ ਤੇ ਸੋਨਾ, ਬਾਂਡ ਜਿਹੇ ਸੁਰੱਖਿਅਤ ਸਾਧਨਾਂ ਵਿੱਚ ਆਪਣਾ ਧਨ ਨਿਵੇਸ਼ ਕਰ ਰਹੇ ਹਨ।

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSE Sensex falls more than 1000 points due to Corona Virus