ਅਗਲੀ ਕਹਾਣੀ

class="fa fa-bell">ਬ੍ਰੇਕਿੰਗ:

ਬਿਹਾਰ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਐਲਾਨਿਆ

ਬਿਹਾਰ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਐਲਾਨਿਆ

BSEB Bihar Intermediate Result 2019 :  ਬਿਹਾਰ ਸਕੂਲ ਸਿੱਖਿਆ ਬੋਰਡ (BSEB) ਅੱਜ ਬਿਹਾਰ ਬੋਰਡ ਇੰਟਰ ਮੀਡੀਏਟ ਪ੍ਰੀਖਿਆ ਦੇ ਨਤੀਜੇ ਅੱਜ ਐਲਾਨੇ ਗਏ। ਵਿਦਿਆਰਥੀਆਂ ਨੇ ਪ੍ਰੀਖਿਆ ਦਿੱਤੀ ਹੈ ਉਹ ਬਿਹਾਰ ਸਕੂਲ ਸਿੱਖਿਆ ਬੋਰਡ ਦੀ ਵੈਬਸਾਈਟ biharboardonline.bihar.gov.in ਉਤੇ ਨਤੀਜਾ ਦੇਖ ਸਕਦੇ ਹਨ।  ਬਿਹਾਰ ਬੋਰਡ ਇੰਟਰ ਨਤੀਜੇ 201; ਵਿਗਿਆਨ ਗਰੁੱਪ ਵਿਚ ਪਵਨ ਕੁਮਾਰ ਅਤੇ ਰੋਹਿਣੀ ਪ੍ਰਕਾਸ਼ ਨੇ ਟੋਪਰ ਰਹੇ।

 

ਕਾਮਰਸ ਦੇ ਟੋਪਰ ਸੱਤਿਅਮ ਕੁਮਾਰ ਬਰਬੀਘਾ ਸ਼ੇਖਪੁਰਾ, ਦੂਜੇ ਸਥਾਨ ਉਤੇ ਸੋਨ ਕੁਮਾਰ, ਕਾਮਰਸ ਕਾਲਜ ਪਟਨਾ, ਤੀਜਾ ਸਥਾਨ ਉਤੇ ਸ੍ਰੇਆ ਕੁਮਾਰੀ, ਪਲਸ ਟੂ ਪ੍ਰੋਜੈਕਟ ਉਚ ਵਿਦਿਆਲਿਆ ਬਗਹਾ ਰਹੇ।

 

ਬਿਹਾਰ ਇੰਟਰ ਵਿਚ 79.76 ਫੀਸਦੀ ਵਿਦਿਆਰਥੀ ਸਫਲ ਹੋਏ ਸਨ। ਆਰਟਸ ਵਿਚ 76.53 ਫੀਸਦੀ ਵਿਦਿਆਰਥੀ ਪਾਸ ਹੋਏ ਹਨ। ਬਿਹਾਰ ਇੰਟਰ ਕਾਮਰਸ ਵਿਚ 93.53 ਫੀਸਦੀ ਵਿਦਿਆਰਥੀ ਪਾਸ ਹੋਏ ਹਨ।

 

ਸਿੱਖਿਆ ਵਿਭਾਗ ਦੇ ਅਪਰ ਮੁੱਖ ਸਕੱਤਰ ਆਰ ਕੇ ਮਹਾਜਨ ਕਮੇਟੀ ਦਫ਼ਤਰ ਪਹੁੰਚੇ ਅਤੇ ਸਮੇਂ ਤੋਂ ਪਹਿਲਾਂ ਨਤੀਜਾ ਤਿਆਰ ਕਰਨ ਨੂੰ ਲੈ ਕੇ ਬੋਰਡ ਚੇਅਰਮੈਨ ਨੂੰ ਵਧਾਈ ਦਿੱਤੀ।  ਅਪਰ ਮੁੱਖ ਸਕੱਤਰ ਆਰ ਕੇ ਮਹਾਜਨ ਅਜੇ ਕਮੇਟੀ ਦੇ ਪ੍ਰਧਾਨ ਆਨੰਦ ਕਿਸ਼ੋਰ  ਨਾਲ ਨਤੀਜਿਆਂ ਨੂੰ ਲੈ ਕੇ ਗੱਲਬਾਤ ਕੀਤੀ।

 

ਬਿਹਾਰ ਬੋਰਡ ਦੇ ਇੰਟਰਮੀਡੀਏਟ ਦਾ ਇਹ ਨਤੀਜਾ ਤਿੰਨ ਆਰਟਸ, ਸਾਇੰਸ, ਕਮਰਸ ਅਤੇ ਵੋਕੇਸ਼ਨਲ ਦਾ ਇਕੱਠਾ ਐਲਾਨਿਆ ਜਾਵੇਗਾ। ਇਸਦੀ ਜਾਣਕਾਰੀ ਬੋਰਡ ਵੱਲੋਂ ਇਕ ਪ੍ਰੈਸ ਬਿਆਨ ਜਾਰੀ ਕਰਕੇ ਦਿੱਤੀ ਗਈ ਹੈ।  ਜ਼ਿਕਰਯੋਗ ਹੈ ਕਿ ਇਸ ਬਾਰ ਇੰਟਰ ਪ੍ਰੀਖਿਆ ਵਿਚ ਕੁਲ 13 ਲੱਖ 15 ਹਜ਼ਾਰ 371 ਵਿਦਿਆਰਥੀਆਂ ਨੇ ਹਿੱਸਾ ਲਿਆ ਸੀ। ਪ੍ਰੀਖਿਆ ਛੇ ਤੋਂ 16 ਫਰਵਰੀ ਤੱਕ ਚਲੀ ਸੀ। ਹਰ ਦਿਨ ਦੋ ਪਾਲੀ ਵਿਚ ਪ੍ਰੀਖਿਆ ਲਈ ਗਈ ਸੀ।  ਇੰਟਰ ਦਾ ਮੁਲਾਂਕਣ ਮਾਰਚ ਦੇ ਪਹਿਲੇ ਹਫਤੇ ਵਿਚ ਸ਼ੁਰੂ ਹੋਇਆ ਸੀ।

ਜ਼ਿਕਰਯੋਗ ਹੈ ਕਿ ਇਸ ਵੈਬਸਾਈਟ ਤੋਂ ਇਲਾਵਾ ਬਿਹਾਰ ਬੋਰਡ ਦੀ ਇਨ੍ਹਾਂ ਵੈਬਸਾਈਟਾਂ ਉਤੇ ਵੀ ਨਤੀਜਾ ਦੇਖਿਆ ਜਾ ਸਕਦਾ।

 

ਬਿਹਾਰ ਸਕੂਲ ਸਿੱਖਿਆ ਬੋਰਡ ਦਾ ਨਤੀਜਾ ਦੇਖਣ ਲਈ ਕਲਿਕ ਕਰੋ

  • Punjabi News ਨਾਲ ਜੁੜੀਆਂ ਹੋਈਆਂ ਹੋਰ ਖ਼ਬਰਾਂ ਦੀ ਜਾਣਕਾਰੀ ਲਈ ਸਾਡੇ ਨਾਲ ਅਤੇ ਤੇ ਜੁੜੋ.
  • Web Title:BSEB Bihar Intermediate Result 2019 to be declared today will check on these website biharboardonline bihar gov in